ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ )- ਸਰਕਾਰੀ ਹਾਈ ਸਕੂਲ ਬੁਰਜ ਰਾਏ ਕੇ ਵਿਖੇ ਐਸ.ਐਸ.ਪੀ ਤਰਨਤਾਰਨ ਦੇ ਹੁਕਮਾਂ ਅਨੁਸਾਰ ਟਰੈਫਿਕ ਮੁਲਾਜਮਾਂ ਨੇ ਸਕੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਹੈੱੱਡ ਕਾਂਸਟੇਬਲ ਹਰਪ੍ਰਕਾਸ਼ ਸਿੰਘ ਤੇ ਹੈੱੱਡ ਕਾਂਸਟੇਬਲ ਮੰਗਲ ਸਿੰਘ ਨੇ ਸਕੂਲ ਦੇ ਵਿਦਿਅੱਾਥੀਆਂ ਨੂੰ ਜਾਣਕਾਰੀ ਦੇਂਦੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਇਨਾਂ ਨਿਯਮਾਂ ਅਨੁਸਾਰ ਚੱਲਣ ਦੀ ਪ੍ਰੇਰਨਾ ਦਿੱਤੀ। ਸਕੂਲ ਵਿੱਚ ਬਣੇ ਟਰੈਫਿਕ ਰੂਲਜ਼ ਪਾਰਕ ਵਿੱਚ ਉਨਾਂ ਕਿਹਾ ਕਿ ਬਿਨਾਂ ਲਾਈਸੈਂਸ ਤੇ ਬਿਨਾਂ ਕਾਗਜ਼ਾਤ ਦੇ ਕੋਈ ਵੀ ਵਾਹਨ ਸੜਕ ‘ਤੇ ਨਾ ਲਿਆਓ। ਸੜਕ ‘ਤੇ ਚਲਦੇ ਸਮੇਂ ਜੇਕਰ ਟਰੈਫਿਕ ਨਿਯਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਆਪਣੇ ਨਾਲ ਨਾਲ ਦੂਸਰੇ ਲੋਕਾਂ ਦੀ ਵੀ ਜਿੰਦਗੀ ਬਚਾ ਸਕਦੇ ਹੋ। ਉਨਾਂ ਨੇ ਵਿਦਿਆਰਥੀਆਂ ਨੂੰ ‘ਸੜਕ ਸੁਰੱਖਿਆ ਜੀਵਨ ਰੱਖਿਆ’ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਇੰਚਾਰਜ ਪਰਵਿੰਦਰ ਕੌਰ, ਅਵਤਾਰ ਸਿੰਘ, ਹਰੀਸ਼ ਮਰਵਾਹਾ, ਹਰਿੰਦਰ ਸਿੰਘ, ਰਾਜਵਿੰਦਰ ਕੌਰ, ਵਰਿੰਦਰ ਕੌਰ ਹਾਜਿਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media