ਮਾਲੇਰਕੋਟਲਾ (ਸੰਦੌੜ), 30 ਮਈ (ਹਰਮਿੰਦਰ ਸਿੰਘ ਭੱਟ) – ਨਗਰ ਕੌਂਸਲ ਦੀ ਹੋਈ ਮੀਟਿੰਗ ਵਿਚ ਪਹਿਲੀ ਵਾਰ ਵੇਖਿਆ ਕਿ ਅਕਾਲੀ ਦਲ ਦੇ ਹੀ ਕੁੱਝ ਕੌਂਸਲਰਾਂ ਨੇ ਕਾਂਗਰਸੀ ਕੌਂਸਲਰਾਂ ਨਾਲ ਮਿਲਕੇ ਪਿਛਲੀ ਮੀਟਿੰਗ ਕਨਫਰਮ ਨਹੀਂ ਹੋਣ ਦਿੱਤੀ ਤੇ ਬਾਕੀ ਮਤੇ ਵੀ ਕਾਂਗਰਸੀ ਕੌਂਸਲਰਾਂ ਤੇ ਬਾਗੀ ਕੌਂਸਲਰਾਂ ਦੇ ਮੁਤਾਬਕ ਹੀ ਪੁਰ ਚੜ ਸਕੇ। ਕਾਂਗਰਸੀ ਕੌਂਸਲਰਾਂ ਦੀ ਅਗਵਾਈ ਕਰ ਰਹੇ ਕੌਂਸਲਰ ਚੋਧਰੀ ਮੁਹੰਮਦ ਬਸ਼ੀਰ ਨੇ ਦੱਸਿਆ ਕਿ 28 ਕੌਂਸਲਰ ਹਾਜਰ ਸਨ ਜਦੋਂ ਪਿਛਲੀ ਮੀਟਿੰਗ ਕਨਫਰਮ ਕਰਨ ਲਈ ਵੋਟਿੰਗ ਕਰਵਾਈ ਗਈ ਤਾਂ ਪ੍ਰਧਾਨ ਸਮੇਤ ਪੰਜ ਕੌਂਸਲਰਾਂ ਨੇ ਹੱਕ ਵਿਚ 23 ਕੌੌਸਲਰਾਂ ਨੇ ਖਿਲਾਫ ਵੋਟਿੰਗ ਕਰਕੇ ਮਤਾ ਪਾਸ ਨਹੀਂ ਹੋਣ ਦਿੱਤਾ। ਉਹਨਾਂ ਦੱਸਿਆ ਕਿ ਕੂੜਾ ਕਰਕਟ ਨੂੰ ਡੰਪ ਤੋਂ ਚੱਕਣ ਲਈ ਜੋ ਮਤਾ ਲਿਆਦਾ ਸੀ ਉਸ ਨੂੰ ਅੱਗੇ ਪਾ ਦਿੱਤਾ ਗਿਆ ਤੇ ਇੱਕ ਸਾਲ ਲਈ ਕਲੀ ਦੀ ਖਰੀਦ ਕਰਨ ਲਈ ਦੋ ਲੱਖ ਰੁਪਏ ਦੀ ਪ੍ਰਵਾਨਗੀ ਮੰਗੀ ਗਈ ਸੀ। ਪ੍ਰੰਤੂ ਛੇ ਮਹੀਨੇ ਲਈ 50,000/- ਦੀ ਕਲੀ ਖਰੀਦਣ ਦਾ ਮਤਾ ਪਾਸ ਕੀਤਾ, ਕਿੰਗਫੋਗ ਦਵਾਈ ਖਰੀਦਣ ਲਈ ਤਿੰਨ ਲੱਖ ਦੀ ਪ੍ਰਵਾਨਗੀ ਮੰਗੀ ਗਈ ਸੀ ਨੂੰ 20,000/-, ਸੀਵਰੇਜ ਦੇ ਕੱਚੇ ਮੁਲਾਜਮਾਂ ਦੀ ਤਨਖਾਹ 8800/- , ਸਟਰੀਟ ਲਾਈਟਾ ਲਈ ਛੇ ਲੱਖ ਰੁਪਏ ਮਨਜੁੂਰ ਕੀਤੇ ਗਏ। ਪ੍ਰਧਾਨ ਮੁਹੰਮਦ ਇਸਮਾਇਲ ਨੇ ਦੱਸਿਆ ਕਿ ਸ਼ਹਿਰ ਦੇ ਬਹੇਤਰੀ ਲਈ ਮਤੇ ਲਿਆਦੇ ਸੀ ਪਰ ਸਾਡੇ ਕੁੱਝ ਕੌਂਸਲਰਾਂ ਨੇ ਕਾਂਗਰਸੀ ਕੌਂਸਲਰਾਂ ਨਾਲ ਮਿਲ ਕੇ ਮਤੇ ਪਾਸ ਨਹੀਂ ਹੋਣ ਦਿੱਤੇ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media