Wednesday, April 8, 2026

ਇੰਟਰਨੈਸ਼ਨਲ ਫਤਿਹ ਅਕੈਡਮੀ ਨੇ ਰਾਸ਼ਟਰੀ ਪੱਧਰ ਦੀ ਤਲਵਾਰਬਾਜੀ ਵਿੱਚ ਤਿੰਨ ਮੈਡਲ ਜਿੱਤੇ

PPN150521

ਜੰਡਿਆਲਾ ਗੁਰੂ, 15 ਮਈ (ਹਰਿੰਦਪਾਲ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ, ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀ ਤਲਵਾਰ ਬਾਜੀ ਵਿੱਚ ਤਿੰਨ ਮੈਡਲ ਜਿੱਤ ਕੇ, ਅਕੈਡਮੀ ਦਾ ਨਾਂ ਰੋਸ਼ਨ ਕੀਤਾ।੫੯ਵੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਰਾਸ਼ਟਰੀ ਪਧੱਰ ਦੀ ਤਲਵਾਰ ਬਾਜੀ ਦਾ ਆਯੋਜਨ ਜਲਨਾ, ਮਾਹਾਰਾਸ਼ਟਰ ਵਿੱਚ ਕੀਤਾ ਗਿਆ। ਜਿਸ ਵਿੱਚ ਅਕੈਡਮੀ ਦੇ ਅਫਤਾਬ ਸਿੰਘ ਅਤੇ ਪਰਮਸੁੱਖਪਾਲ ਸਿੰਘ ਨੇ  ਤਲਵਾਰਬਾਜੀ ਦੀ ਸੇਬਰ (ਇੱਕਲੇ) ਸ਼੍ਰੇਣੀ ‘ਚ ਟੀਮ ਵਜੋਂ ਇੱਕ ਸੋਨ ਤਗਮਾ ਅਕੈਡਮੀ ਦੀ ਝੋਲੀ ਪਾਇਆ। ਸੇਬਰ ‘ਚੇ ਅਫਤਾਬ ਸਿੰਘ ਨੇ ਚਾਂਦੀ ਦਾ ਤਗਮਾ ਅਤੇ ਫੋਇਲ ਸ਼੍ਰੇਣੀ ਵਿੱਚ ਕਵਰਪਾਲ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ  ਇੰਟਰਨੈਸ਼ਨਲ ਫਤਿਹ ਅਕੈਡਮੀ ਦਾ ਮਾਣ ਵਧਾਇਆ। ਚੇਅਰਮੈਨ, ਇੰਟਰਨੈਸ਼ਨਲ ਫਤਿਹ ਅਕੈਡਮੀ, ਸ. ਜਗਬੀਰ ਸਿੰਘ ਜੀ ਨੇ ਜੇਤੂਆਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply