
ਜੰਡਿਆਲਾ ਗੁਰੂ, 15 ਮਈ (ਹਰਿੰਦਰਪਾਲ ਸਿੰਘ)- ਅੱਜਕਲ੍ਹ ਸ਼ੋਸ਼ਲ ਮੀਡੀਆ ਉਪੱਰ ਚੱਲ ਰਹੇ ਸ਼ਿਵ ਪਾਰਵਤੀ ਦੇ ਭੇਸ ਵਿਚ ਗਾਣੇ ‘ਬਮ ਬਗੜ ਕਰੇਂਗੇ’ ਦੀ ਨਿੰਦਾ ਕਰਦੇ ਹੋਏ ਸ਼ਿਵ ਸੈਨਾ ਜੰਡਿਆਲਾ ਗੁਰੂ ਇਕਾਈ ਦੇ ਪ੍ਰਧਾਨ ਸੋਨੂੰ ਢੱਡਾ ਨੇ ਕਿਹਾ ਕਿ ਗਾਣੇ ਦੇ ਥੱਲੇ ਚੱਲ ਰਹੇ ਪ੍ਰਾਈਵੇਟ ਮੋਬਾਇਲ ਕੰਪਨੀਆ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਜਿਹਨਾ ਨੇ ਇਹ ਗਾਣਾ ਅਪਲੋਡ ਕਰਨ ਲਈ ਗਾਣੇ ਦੀ ਸਕਰੀਨ ਦੇ ਥੱਲੇ ਨਾਲ ਨਾਲ ਇਸ਼ਤਿਹਾਰ ਵੀ ਦਿੱਤਾ ਹੈ।ਸੋਨੂੰ ਨੇ ਕਿਹਾ ਕਿ ਇਸ ਤੋਂ ਇਲਾਵਾ ਗਾਇਕ ਦੇ ਖਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ।ਜਨਰਲ ਸਕੱਤਰ ਰਾਹੁਲ ਪਸਾਹਨ ਨੇ ਕਿਹਾ ਕਿ ਭੋਲੇ ਸ਼ੰਕਰ ਸ਼ਿਵ ਜੀ ਮਹਾਰਾਜ ਹਿੰਦੂ ਧਰਮ ਦੀ ਸਤਿਕਾਰ ਯੋਗ ਸ਼ਖਸ਼ੀਅਤ ਹਨ ਉਹਨਾ ਦੇ ਭੇਸ ਵਿਚ ਅਸੀ ਸ਼ਿਵ ਮਹਿਮਾਂ ਜਾਂ ਭਜਨ ਆਦਿ ਬੋਲ ਸਕਦੇ ਹਾਂ ਪਰ ਅਜਿਹੀਆਂ ਬੇਹੂਦੀਆ ਹਰਕਤਾਂ ਵਾਲੇ ਗਾਣੇ ਸ਼ੋਭਾ ਨਹੀ ਦਿੰਦੇ।ਇਹ ਗਾਣਾ ਪ੍ਰੇਮ ਮਹਿਰਾ ਦੁਆਰਾ ਬੰਬੇ ਫਿਲਮਜ਼ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।ਇਸ ਗਾਣੇ ਦੇ ਥੱਲੇ ਇਕ ਲਾਈਨ ਚੱਲ ਰਹੀ ਹੈ ਕਿ ਇਸ ਕਾੱਲਰ ਟਿਊਨ ਨੂੰ ਆਪਣੇ ਮੋਬਾਇਲ ਵਿਚ ਅਪਲੋਡ ਕਰਨ ਲਈ ਵੋਡਾਫੋਨ ਵਾਲੇ ਸੀ ਟੀ 3696487 ਨੂੰ 56789 ਤੇ ਐਸ ਐਮ ਐਸ ਕਰਨ, ਬੀ ਐਸ ਐਨ ਐਲ ਵਾਲੇ ਬੀ ਟੀ 2001974 ਕੋਡ ਨੂੰ 56700 ਤੇ ਐਸ ਐਮ ਐਸ, ਏਅਰਟੇਲ ਵਾਲੇ 5432112740924 ਸਿੱਧਾ ਡਾਇਲ ਕਰਨ।ਸ਼ਿਵ ਸੈਨਾ ਦੇ ਮੀਤ ਪ੍ਰਧਾਨ ਵਿਸ਼ਾਲ ਸੋਨੀ, ਸਕੱਤਰ ਜਨਰਲ ਹਰਿੰਦਰਪਾਲ ਨੇ ਗਾਣੇ ਦੀ ਭਰਪੂਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਹਿੰਦੂ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਇਸ ਗਾਣੇ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਗਾਇਕ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ
Punjab Post Daily Online Newspaper & Print Media