Wednesday, December 31, 2025

ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਗਰੂਕਤਾ ਸੈਮੀਨਾਰ ਲਗਾਇਆ

PPN150520

ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਂਨ ਜਸਟਿਸ ਮਾਣਯੋਗ ਜਸਬੀਰ ਸਿੰਘ ਵਲੋਂ ਜਾਰੀ ਨਿਰਦੇਸ਼ਾ ਅਤੇ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਵਿਵੇਕਪੁਰੀ ਦੇ ਦਿਸ਼ਾ-ਨਿਰਦੇਸ਼ਾ ‘ਤੇ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵਲੋਂ ਮੰਡੀ ਲਾਧੂਕਾ ਦੇ ਮਿਡਲ ਸਕੂਲ ‘ਚ ਕਾਨੂੰਨੀ ਜਾਗਰੂਕਤਾਂ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਪਿੰਡ ਫਤੇਗੜ੍ਹ, ਤਰੋਬੜੀ, ਬਸਤੀ ਚੰਡੀਗੜ੍ਹ ਅਤੇ ਮੰਡੀ ਲਾਧੂਕਾ ਦੇ ਸਰਪੰਚ, ਪੰਚ ਅਤੇ ਅਤੇ ਹੋਰ ਲੋਕਾਂ ਨੇ ਵੀ ਭਾਗ ਲਿਆ।ਇਸ ਸੈਮੀਨਾਰ ‘ਚ ਸਰਕਾਰ ਵਲੋਂ ਮੁਫਤ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਮੇਟੀ ਮੈਂਬਰ ਸ਼੍ਰੀ ਅਸੋਕ ਕੁਮਾਰ ਮੌਗਾ, ਇਸ਼ਵਰ ਸਿੰਘ ਵਕੀਲ, ਜਸਵੰਤ ਸਿੰਘ ਪੀ. ਐਲ. ਵੀ, ਅਤੁੱਲ ਸ਼ਰਮਾ ਪੀ. ਐਲ. ਵੀ  ਨੇ ਦੱਸਿਆ ਕਿ ਲੋਕਾਂ ਨੂੰ ਇਨਸਾਫ਼ ਦੁਆਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਿਸੇਸ਼ ਕਾਨੂੰਨੀ ਸਾਖਰਤਾ ਅਭਿਆਨ ਦੇ ਤਹਿਤ ਵੱਖ ਵੱਖ ਪਿੰਡਾਂ ਵਿੱਚ ਸੈਮੀਨਾਰ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਾਨੂੰਨ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਈ ਵੀ ਅਨੁਸੂਚਿਤ ਜਾਤੀ, ਮਹਿਲਾ ਅਤੇ ਡੇਢ ਲੱਖ ਰੁਪਏ ਤੋਂ ਘੱਟ ਆਮਦਨ ਵਾਲਾ ਵਿਅਕਤੀ ਸਿੰਪਲ ਪੱਤਰ ਦੇ ਰਾਹੀ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜੱਜ ਸਾਹਿਬ ਫਿਰੋਜ਼ਪੁਰ ਵਿਖੇ ਮੀਟਿੰਗ ਤੇ ਗਏ ਹੋਏ ਹਨ, ਜਿਸ ਕਰਕੇ ਉਹ ਨਹੀ ਪਹੁੰਚ ਸਕੇ। ਇਸ ਮੌਕੇ ‘ਤੇ ਮੰਡੀ ਲਾਧੂਕਾ ਦੇ ਅਕਾਲੀ ਆਗੂ ਤੇਜਵੰਤ ਸਿੰਘ ਟੀਟਾ, ਸਰਪੰਚ ਜਗਜੀਤ ਸਿੰਘ ਰੋਮੀ, ਸਮੂਹ ਪੰਚ, ਗੁਰਮੀਤ ਸਿੰਘ ਬਿੱਟੂ ਕਾਠਪਾਲ, ਤਰਸੇਮ ਜੁਲਾਹਾ, ਦਰਸ਼ਨ ਲਾਲ ਪ੍ਰਧਾਨ ਗਾਊਸ਼ਾਲਾ, ਸਰਪੰਚ ਜਸਵਿੰਦਰ ਸਿੰਘ ਫਤੇਗੜ੍ਹ, ਅਮੋਲਕ ਸਿੰਘ, ਹਰਦਿਆਲ ਸਿੰਘ, ਰਣਜੀਤ ਸਿੰਘ ਬਿੰਨਟੂ, ਹਰਬੰਸ ਲਾਲ ਖੁਰਾਣਾ, ਕਰਨੈਲ ਸਿੰਘ, ਬਰਮਾਂ ਨੰਦ ਚਾਵਲਾ, ਬਾਬੂ ਰਾਮ ਸਰਪੰਚ ਚੰਡੀਗੜ੍ਹ ਵਸਤੀ, ਹਰਵਿੰਦਰ ਸਿੰਘ, ਆਗਣਵਾੜੀ ਵਰਕਰ, ਪੰਮਾ ਜੁਲਾਹਾ ਆਦਿ ਹਾਜ਼ਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply