
ਜੰਡਿਆਲਾ ਗੁਰੂ, 15 ਮਈ (ਹਰਿੰਦਪਾਲ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ, ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀ ਤਲਵਾਰ ਬਾਜੀ ਵਿੱਚ ਤਿੰਨ ਮੈਡਲ ਜਿੱਤ ਕੇ, ਅਕੈਡਮੀ ਦਾ ਨਾਂ ਰੋਸ਼ਨ ਕੀਤਾ।੫੯ਵੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਰਾਸ਼ਟਰੀ ਪਧੱਰ ਦੀ ਤਲਵਾਰ ਬਾਜੀ ਦਾ ਆਯੋਜਨ ਜਲਨਾ, ਮਾਹਾਰਾਸ਼ਟਰ ਵਿੱਚ ਕੀਤਾ ਗਿਆ। ਜਿਸ ਵਿੱਚ ਅਕੈਡਮੀ ਦੇ ਅਫਤਾਬ ਸਿੰਘ ਅਤੇ ਪਰਮਸੁੱਖਪਾਲ ਸਿੰਘ ਨੇ ਤਲਵਾਰਬਾਜੀ ਦੀ ਸੇਬਰ (ਇੱਕਲੇ) ਸ਼੍ਰੇਣੀ ‘ਚ ਟੀਮ ਵਜੋਂ ਇੱਕ ਸੋਨ ਤਗਮਾ ਅਕੈਡਮੀ ਦੀ ਝੋਲੀ ਪਾਇਆ। ਸੇਬਰ ‘ਚੇ ਅਫਤਾਬ ਸਿੰਘ ਨੇ ਚਾਂਦੀ ਦਾ ਤਗਮਾ ਅਤੇ ਫੋਇਲ ਸ਼੍ਰੇਣੀ ਵਿੱਚ ਕਵਰਪਾਲ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ ਇੰਟਰਨੈਸ਼ਨਲ ਫਤਿਹ ਅਕੈਡਮੀ ਦਾ ਮਾਣ ਵਧਾਇਆ। ਚੇਅਰਮੈਨ, ਇੰਟਰਨੈਸ਼ਨਲ ਫਤਿਹ ਅਕੈਡਮੀ, ਸ. ਜਗਬੀਰ ਸਿੰਘ ਜੀ ਨੇ ਜੇਤੂਆਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।
Punjab Post Daily Online Newspaper & Print Media