
ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਖੇਡ ਮੈਦਾਨ ਵਿਖੇ ਸੰਪੰਨ ਹੋਏ ਮਹਿਲਾ-ਪੁਰਸ਼ਾਂ ਦੇ ਆਲ ਇੰਡੀਆ 8ਵੇਂ ਸਾਫਟਬਸਾਲ ਫੈਡਰੇਸ਼ਨ ਕੱਪ ਦੋਰਾਨ ਪੰਜਾਬ ਦੀਆਂ ਕੁੜੀਆਂ ਚੈਂਪੀਅਨ ਰਹੀਆਂ, ਜਦੋਂ ਕਿ ਪੁਰਸ਼ਾਂ ਦੇ ਵਰਗ ਵਿਚ ਪੰਜਾਬ ਉਪ ਜੇਤੂ ਰਿਹਾ। ਸਾਫਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਪ੍ਰਵੀਨ ਅੋਮਾਕਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬਾ ਸਕੱਤਰ ਪੀਐਮ ਪਾਸੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਤ ਮਹਿਲਾ ਪੁਰਸ਼ਾਂ ਦੀ ਇਸ ਖੇਡ ਪ੍ਰਤੀਯੋਗਿਤਾ ਦੇ ਦੋਰਾਨ ਦੇਸ਼ ਭਰ ਦੀਆਂ ਦੋ ਦਰਜਨ ਟੀਮਾਂ ਨੇ ਹਿੱਸਾ ਲਿਆ। ਜਿਸ ਦੋਰਾਨ ਮਹਿਲਾਵਾਂ ਦੇ ਵਰਗ ਵਿਚ ਪੰਜਾਬ ਪਹਿਲੇ ਸਥਾਨ ਤੇ ਰਹਿੰਦੇ ਹੋਏ ਚੈਂਪੀਅਨ ਬਣਿਆ। ਜਦੋਂ ਕਿ ਕੇਰਲਾ ਉਪਜੋੇਤੂ ਤੇ ਮੱਧ ਪ੍ਰਦੇਸ਼ ਨੂੰ ਤੀਸਰਾ ਸਥਾਨ ਮਿਲਿਆ। ਪੁਰਸ਼ਾਂ ਦੇ ਵਰਗ ਵਿਚ ਮਹਾਂਰਾਸ਼ਟਰ ਪਹਿਲੇ ਸਥਾਨ ਤੇ ਰਹਿ ਕੇ ਚੈਂਪੀਅਨ, ਜਦੋਂ ਕਿ ਪੰਜਾਬ ਉਪਜੇਤ੍ਵ ਤੇ ਹਰਿਆਣਾ ਨੂੰ ਤੀਸਰਾ ਸਥਾਨ ਮਿਲਿਆ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀਐਨਡੀਯੂ ਦੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚਐਸ ਰੰਧਾਵਾ ਨੇ ਅਦਾ ਕੀਤੀ। ਇਸ ਮੋਕੇ ਚੇਅਰਮੈਨ ਸ਼੍ਰੀਕਾਂਤ, ਚੀਫ ਅੰਪਾਇਰ ਲਕਛਮਣ ਗਹਿਲੋਤ, ਸੀਐਲ ਭੱਟ, ਡਾ: ਵੀ ਕੌਲ, ਕੋਚ ਇੰਦਰਵੀਰ ਸਿੰਘ, ਪ੍ਰੋਫ: ਮਨਦੀਪ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੁੋਰ, ਵਿਕਰਮ ਮਲਹੋਤਰਾ, ਜੁਗਲ ਕਿਸ਼ੋਰ, ਸੁਸ਼ਮਾ, ਲਵਰਿਸ਼ੀ, ਵਿਕਾਸ ਕੁਮਾਰ ਆਦਿ ਹਾਜਰ ਸਨ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media