ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ ਬਿਊਰੋ) – ਭਾਜਪਾ ਦਫ਼ਤਰ ਵਿੱਚ ਯੰਗ ਸਪੋਰਟਸ ਕਲੱਬ ਦੇ ਮੈਬਰਾਂ ਨੇ ਐਡਵੋਕੇਟ ਰਾਜੇਸ਼ ਹਨੀ ਨੂੰ ਭਾਜਪਾ ਪ੍ਰਧਾਨ ਬਨਣ ‘ਤੇ ਸਨਮਾਨਿਤ ਕੀਤਾ।ਕਲੱਬ ਦੇ ਜਨਰਲ ਸਕੱਤਰ ਰਮਨ ਰਾਠੋਰ ਨੇ ਕਿਹਾ ਕਿ ਇਹ ਅਤਿਅੰਤ ਖੁਸ਼ੀ ਦਾ ਮੌਕਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਭਾਜਪਾ ਦੀ ਕਮਾਨ ਇੱਕ ਨੌਜਵਾਨ ਤੇ ਕਾਬਲ ਵਿਅਕਤੀ ਨੂੰ ਸੋਂਪੀ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਰਾਜੇਸ਼ ਹਨੀ ਦੀ ਅਗਵਾਈ ਵਿੱਚ ਪਾਰਟੀ ਨਵੀਆਂ ਉਚਾਈਆਂ ਨੂੰ ਛੂਹੇਗੀ।ਰਾਜੇਸ਼ ਹਨੀ ਨੇ ਕਲੱਬ ਦੇ ਮੈਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।ਇਸ ਮੌਕੇ ਆਦਰਸ਼ ਭਾਟੀਆ, ਸੰਜੇ ਸ਼ਰਮਾ, ਮਾਨਵ ਤਨੇਜਾ, ਰਾਹੁਲ ਮਹੇਸ਼ਵਰੀ, ਸੰਜੇ ਕੁੰਦਰਾ, ਸੂਰਜ ਮਹਿਤਾ, ਸਲਿਲ ਕਪੂਰ, ਅਨਮੋਲ ਪਾਠਕ, ਦੀਵਾ ਸੋਨਾ, ਸਿਮਰਨ ਕੰਬੋਜ, ਨਵਦੀਪ ਸਿੰਘ, ਅਮਰੀਕ ਸਿੰਘ, ਰਾਜਬੀਰ ਸਿੰਘ, ਅਰਵਿੰਦ ਭਾਰਦਵਾਜ, ਤਰੁਣਪ੍ਰੀਤ ਸਿੰਘ, ਹਰਵੀਤ ਸਿੰਘ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media