ਅਜੋਕੀ ਪੱਤਰਕਾਰੀ ਤੇ ਸੈਮੀਨਾਰ ਅਗਸਤ ਮਹੀਨੇ ‘ਚ ਕਰਵਾਉਣ ਦਾ ਫੈਸਲਾ
ਚੌਂਕ ਮਹਿਤਾ, 23 ਜੂਨ (ਜੋਗਿੰਦਰ ਸਿੰਘ ਮਾਣਾ)- ਅੱਜ ਇਥੇ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਹਰਜੀਤਪ੍ਰੀਤ ਸਿੰਘ ਕੰਗ), ਅਤਰ ਸਿੰਘ ਤਰਸਿੱਕਾ, ਅਸ਼ੋਕ ਅਨੇਜਾ, ਹਰਜੀਤ ਸਿੰਘ ਬੁਤਾਲਾ, ਅਮਰਜੀਤ ਸਿੰਘ ਬੁੱਟਰ, ਸੁਰਿੰਦਰਪਾਲ ਸਿੰਘ ਲੱਡੂ, ਪਰਮਜੀਤ ਸਿੰਘ ਰੱਖੜਾ, ਗੌਰਵ ਜੋਸ਼ੀ, ਜਗੀਰ ਸਿੰਘ ਸਫਰੀ, ਰਣਜੀਤ ਸਿੰਘ ਸੰਧੂ, ਲੱਖਾ ਸਿੰਘ ਅਜ਼ਾਦ, ਬਲਵਿੰਦਰ ਸਿੰਘ ਅਠੌਲ਼ਾ , ਗੁਰਪ੍ਰੀਤ ਸਿੰਘ ਧੰਜਲ, ਕੈਪਟਨ ਸਿੰਘ ਮਹਿਤਾ, ਜਰਨਲ ਸੈਕਟਰੀ ਜੋਗਿੰਦਰ ਸਿੰਘ ਮਾਣਾ, ਧਰਮਿੰਦਰ ਸਿੰਘ ਭੰਮਰਾ, ਬਲਜਿੰਦਰ ਸਿੰਘ ਬੱਲੀ, ਮਨਦੀਪ ਸਿੰਘ ਬੁੱਟਰ, ਜਸਵਿੰਦਰ ਸਿੰਘ, ਤੇਜਿੰਦਰ ਸਿੰਘ ਬਿੱਟੂ, ਵਰਿੰਦਰ ਸਿੰਘ ਬਾਊ, ਕੁਲਦੀਪ ਸਿੰਘ ਦੀਪੂ, ਸੁਰਜੀਤ ਸਿੰਘ ਬੁਤਾਲਾ, ਗੁਰਮੁੱਖ ਸਿੰਘ ਪੱਡਾ, ਡਾ: ਸਰਬਜੀਤ ਸਿੰਘ ਬਿੱਲਾ, ਨਿਰਮਲ ਸਿੰਘ ਸੰਘਾ, ਸਤਨਾਮ ਸਿੰਘ ਨੌਰੰਗਪੁਰੀ, ਅਮਨਦੀਪ ਸਿੰਘ ਸ਼ਾਲੀਮਾਰ, ਨਵਜੋਤ ਸਿੰਘ ਤਰਸਿੱਕਾ, ਜੱਸੀ ਸ਼ਰਮਾ ਬਿਆਸ, ਯਾਕੂਬ ਮਸੀਹ, ਗੁਰਨਾਮ ਸਿੰਘ, ਦਲਜੀਤ ਰਾਜਨ, ਸਤਵਿੰਦਰ ਕਾਲੜਾ, ਆਦਿ ਹਾਜ਼ਰ ਸਨ।
ਇਸ ਮੌੌਕੇ ਕੈਪਟਨ ਸਿੰਘ ਮਹਿਤਾ ਪ੍ਰਧਾਨ ਸਰਕਲ ਮਹਿਤਾ ਅਤੇ ਧਰਮਿੰਦਰ ਸਿੰਘ ਭੰਮ੍ਹਰਾ ਸਰਪ੍ਰਸਤ ਨੇ ਬੀਤੇ ਦਿਨੀਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਬਿਨਾਂ ਵਜ੍ਹਾ ਉਹਨਾਂ ਦੇ ਨਾਮ ਖਬਰਾਂ ਵਿੱਚ ਪ੍ਰਕਾਸ਼ਿਤ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਸਪੱਸ਼ਟ ਕੀਤਾ ਕਿ ਉਹ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਨਾਲ ਚੱਟਾਨ ਵਾਂਗ ਖੜੇ ਹਨ ਅਤੇ ਹਮੇਸ਼ਾਂ ਜਥੇਬੰਦੀ ਨਾਲ ਡਟੇ ਰਹਿਣਗੇ।ਉਹਨਾਂ ਉਤਕ ਜਥੇਬੰਦੀ ਦੇ ਕਾਰਕੁੰਨਾਂ ਨੂੰ ਕਿਹਾ ਕਿ ਉਹ ਉਹਨਾਂ ਦਾ ਨਾਂ ਬਿਨਾਂ ਕਿਸੇ ਕਾਰਣ ਤੋਂ ਆਪਣੀ ਜਥੇਬੰਦੀ ਨਾਲ ਜੋੜਣ ਦੀ ਖੇਚਲ ਨਾ ਕਰਨ।ਇਸ ਮੌਕੇ ਬਾਬਾ ਬਕਾਲਾ ਸਾਹਿਬ ਤਹਿਸੀਲ ਪੱਧਰ ‘ਤੇ ਪ੍ਰੈਸ ਕਲੱਬ ਬਣਾਉਣ ਅਤੇ ਤਹਿਸੀਲ ਪੱਧਰ ਦਾ ਮੌਜੂਦਾ ਪੱਤਰਕਾਰਤਾ ਦੇ ਵਿਸ਼ੇ ਤੇ ਸੈਮੀਨਾਰ ਅਗਸਤ ਮਹੀਨੇ ਵਿੱਚ ਕਰਵਾਉਣ ਸੰਬੰਧੀ ਵਿਚਾਰਾਂ ਹੋਈਆਂ ।
Punjab Post Daily Online Newspaper & Print Media
