Friday, July 5, 2024

ਭਗਤ ਕਬੀਰ ਮਾਰਗ ‘ਤੇ ਲੱਗੀ ਐਲ.ਈ.ਡੀ ਸਟਰੀਟ ਲਾਈਟ ਦਾ ਮੰਤਰੀ ਜੋਸ਼ੀ ਨੇ ਕੀਤਾ ਮਹੂਰਤ

PPN2306201618

ਅੰਮ੍ਰਿਤਸਰ, 21 ਜੂਨ (ਜਸਬੀਰ ਸਿੰਘ ਸੱਗੂ) ਵਿਧਾਨ ਸਭਾ ਹਲਕਾ ਉਤਰੀ ਦੇ ਇਲਾਕੇ ਰਣਜੀਤ ਐਵਨਿਊ ਤੋਂ ਮਜੀਠਾ ਰੋਡ ਤੱਕ ਜਾਂਦੇ ਢੱਕੇ ਗਏ ਗੰਦੇ ਨਾਲਾ ‘ਤੇ ਬਣੀ ਚਾਰ ਮਾਰਗੀ ਸੜਕ ਉੱਤੇ ਲਗਾਈ ਗਈ ਐਲ.ਈ.ਡੀ ਸਟਰੀਟ ਲਾਈਟ ਦਾ ਮਹੂਰਤ ਭਗਤ ਕਬੀਰ ਜੀ ਦੀ ਜਯੰਤੀ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ।ਇਸ ਮੌਕੇ ਉੱਤੇ ਸ਼੍ਰੀ ਜੋਸ਼ੀ ਨੇ ਕਿਹਾ ਕਿ 144 ਐਲ.ਈ.ਡੀ ਸਟਰੀਟ ਲਾਈਟਾਂ ਨਾਲ ਸੜਕ ਹੁਣ ਜਗਮਗਾ ਉੱਠੇਗੀ, ਜਿੰਨਾਂ ਦਾ ਕੁੱਲ ਲੋਡ ਸਿਰਫ ਅਤੇ ਸਿਰਫ 13 ਕਿਲੋਵਾਟ ਦਾ ਹੈ।ਇਸ ਤਰਾਂ ਸੜਕ ਉੱਤੇ ਰਾਤ ਦੇ ਸਮੇਂ ਵਿੱਚ ਵੀ ਦਿਨ ਵਰਗਾ ਉਜਾਲਾ ਹੋਵੇਗਾ ਅਤੇ ਭਾਰੀ ਮਾਤਰਾ ਵਿੱਚ ਬਿਜਲੀ ਦੀ ਬੱਚਤ ਵੀ ਹੋਵੇਗੀ।ਸ਼੍ਰੀ ਜੋਸ਼ੀ ਨੇ ਕਿਹਾ ਕਿ ਇਹ ਲਾਈਟਾਂ ਲੱਗਣ ਨਾਲ ਵਿਧਾਨ ਸਭਾ ਹਲਕਾ ਉੱਤਰੀ ਵਿੱਚ ਇਕ ਵਾਰ ਫੇਰ ਇਤਹਾਸ ਰਚਿਆ ਗਿਆ ਹੈ ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਹਲਕਾ ਉੱਤਰੀ ਵਿੱਚ ਸੜਕਾਂ ਦੀ ਵਾਈਡਨਿੰਗ ਕਰਵਾ ਕੇ ਐਂਡ ਟੂ ਐਂਡ ਟਾਈਲਸ ਲੁਆਈ ਗਈ ਹੈ ਜਿੰਨਾਂ ਵਿੱਚ ਸਰਕੁਲਰ ਰੋਡ, ਫਤੇਹਗੜ ਚੂੜੀਆ ਰੋਡ, ਮਜੀਠਾ ਰੋਡ, ਭਗਤ ਕਬੀਰ ਰਸਤਾ, ਮਕਬੂਲ ਰੋਡ, ਲਾਰੈਂਸ ਰੋਡ, ਰੇਸ ਕੋਰਸ ਰੋਡ, ਮਾਲ ਰੋਡ ਤੇ ਬਟਾਲਾ ਰੋਡ ਆਦਿ ਸੜਕਾਂ ਸ਼ਾਮਲ ਹਨ। ਉਨਾਂ ਕਿਹਾ ਕਿ ਇਹਨਾਂ ਵਿਚੋਂ ਕੁੱਝ ਸੜਕਾਂ ਦੀ ਉਸਾਰੀ ਦਾ ਕਾਰਜ ਜ਼ੋਰਾਂ ਉੱਤੇ ਜਾਰੀ ਹੈ, ਜੋ ਮੁਕੰਮਲ ਹੋਣ ਉਪਰੰਤ ਭਗਤ ਕਬੀਰ ਮਾਰਗ ਵਾਂਗ ਐਲ. ਈ.ਡੀ ਸਟਰੀਟ ਲਾਈਟਾਂ ਨਾਲ ਜਗਮਗਾਉਣਗੀਆਂ।ਸ਼੍ਰੀ ਜੋਸ਼ੀ ਨੇ ਕਿਹਾ ਕਿ ਸਟਰੀਟ ਲਾਈਟਾਂ ‘ਤੇ ਇੱਕ ਕਰੋੜ ਦੇ ਕਰੀਬ ਖਰਚ ਆਵੇਗਾ। ਇਸ ਮੌਕੇ ਆਰ.ਪੀ ਸਿੰਘ ਮੈਨੀ, ਪ੍ਰਭਜੀਤ ਸਿੰਘ ਰਟੌਲ, ਡਾ. ਸੁਭਾਸ਼ ਪੱਪੂ, ਗੌਤਮ ਅਰੋੜਾ, ਕਪਿਲ ਸ਼ਰਮਾ, ਰਾਜਬੀਰ ਸਿੰਘ, ਸੁਸ਼ੀਲ ਸ਼ਰਮਾ, ਰਾਣਾ ਜਿਮ, ਤਲਵਿੰਦਰ ਸਿੰਘ ਬੰਟੀ, ਸੰਦੀਪ ਸਿੰਘ ਭੁੱਲਰ, ਮੰਗਤ ਰਾਮ, ਬੀ.ਐਲ ਸ਼ਰਮਾ, ਅਜੈ ਗਿਲ, ਸ਼ੰਮੀ, ਸੰਨੀ, ਰਾਮ ਸਿੰਘ, ਅਤੁਲ ਅਰੋੜਾ, ਧਰਮਵੀਰ ਸਿੰਘ ਖਾਲਸਾ ਆਦਿ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply