Thursday, March 26, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 13 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਸੁਪਰੀਮ ਕੋਰਟ ਪੈਨਲ ਨੇ ਸਾਬਕਾ ਸੀ.ਬੀ.ਆਈ ਮੁੱਖੀ ਰਣਜੀਤ ਸਿਨਹਾ ਨੂੰ ਕੋਲਾ ਘੋਟਾਲਾ ਮਾਮਲੇ ‘ਚ ਦੋਸ਼ੀ ਮੰਨਿਆ- ਡਾਇਰੀ ਨੂੰ ਅਸਲੀ ਦੱਸਿਆ।

▶ ਉਘੇ ਬਾਲੀਵੁੱਡ ਕਲਾਕਾਰ ਤੇ ਨਾਮੀ ਪਹਿਲਵਾਨ ਦਾਰਾ ਸਿੰਘ ਦਾ ਅੱਜ ਦੇ ਦਿਨ 12 ਜੁਲਾਈ ਨੂੰ ਹੋਇਆ ਸੀ ਦਿਹਾਂਤ।

▶ ਇਟਲੀ ‘ਚ ਦੋ ਰੇਲ ਗੱਡੀਆਂ ਟਕਰਾਉਣ ਨਾਲ  10 ਦੀ ਮੌਤ।

▶ ਰਾਜ ਬੱਬਰ ਉਤਰ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਬਣਾਏ ਗਏ, ਉਘੇ ਬਾਲੀਵੁੱਡ ਕਲਾਕਾਰ ਹਨ ਰਾਜ ਬੱਬਰ।

▶ ਪੀ.ਐਮ ਮੋਦੀ ਵਲੋਂ ਦਿੱਲੀ ਵਿੱਚ ਉਚ ਪੱਧਰੀ ਮੀਟਿੰਗ- ਜੰਮੂ ਕਸ਼ਮੀਰ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ।

▶ ‘ਆਪ’ ਪੰਜਾਬ ਇੰਚਾਰਜ ਸੰਜੇ ਸਿੰਘ ਦੀ ਪ੍ਰਧਾਨਗੀ ‘ਚ ਆਪ ਚੋਣ ਕਮੇਟੀ ਦੀ ਚੰਡੀਗੜ੍ਹ ‘ਚ ਮੀਟਿੰਗ- ਵਲੰਟੀਅਰਾਂ ਨੂੰ ਆਪਣੇ ਹਲਕੇ ਦੇ ਉਮੀਦਵਾਰਾਂ ਦੇ ਨਾਮ ਸੁਝਾਉਣ ਲਈ ਕਿਹਾ- ਸੁੱਚਾ ਸਿੰਘ ਛੋਟੇਪੁਰ ਤੇ ਸੁਖਪਾਲ ਸਿੰਘ ਖਹਿਰਾ ਰਹੇ ਮੌਜੂਦ।

▶ ਪੰਜਾਬ ਕੈਬਨਿਟ ਦੀ ਚੰਡੀਗੜ੍ਹ ‘ਚ ਮੀਟਿੰਗ- ਅੰਮ੍ਰਿਤਸਰ ‘ਚ ਖਾਲਸਾ ਯੂਨੀਵਰਸਿਟੀ ਤੇ ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸਿਟੀ ਨੂੰ ਦਿੱਤੀ ਮਨਜ਼ੂਰੀ।

▶ ਪੰਜਾਬ ਕੈਬਨਿਟ ਵਲੋਂ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦਾ ਗਠਨ- ਵਿਰਾਸਤੀ ਇਮਾਰਤਾਂ ਦਾ ਹੋਵੇਗਾ ਸੁੰਦਰੀਕਰਨ।

▶ ਕੈਪਟਨ ਅਮਰਿੰਦਰ ਸਿੰਘ ਨੇ ਖਾਲਸਾ ਯੂਨੀਵਰਸਿਟੀ ਦਾ ਕੀਤਾ ਵਿਰੋਧ, ਕਿਹਾ ਕਾਂਗਰਸ ਸਰਕਾਰ ਬਣਨ ‘ਤੇ ਫੈਸਲੇ ਬਾਰੇ ਕੀਤਾ ਜਾਵੇਗਾ ਪੁਨਰਵਿਚਾਰ।

▶ ਪੰਜਾਬ ਕੈਬਨਿਟ ਵਲੋਂ ਈ-ਬਾਈਕ, ਈ-ਰਿਕਸ਼ਾ ਅਤੇ ਈ-ਸਕੂਟਰਾਂ ਦਾ ਵੈਟ ਟੈਕਸ 6.05 ਫੀਸਦ ਘਟਾਇਆ।

▶ 20 ਜੁਲਾਈ ਨੂੰ ਰਾਹੁਲ ਗਾਂਧੀ ਨੇ ਪੰਜਾਬ ਦੇ ਆਗੂਆਂ ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਆਸ਼ਾ ਕੁਮਾਰੀ ਤੇ ਚਰਨਜੀਤ ਸਿੰਘ ਚੰਨੀ ਹੋਣਗੇ ਸ਼ਾਮਲ- ਪੰਜਾਬ ਚੋਣਾਂ ਬਾਰੇ ਹੋਵੇਗੀ ਚਰਚਾ।

▶ ਦਿੱਲੀ ਦੀ ਸਰਕਾਰ 1984 ਕਤਲੇਆਮ ਪੀੜਤਾਂ ਦੀਆਂ ਕਲੌਨੀਆਂ ਦੀ ਕਰਵਾਏਗੀ ਮੁਰੰਮਤ -ਕੇਜਰੀਵਾਲ ।

▶ ਵਫਾਦਾਰੀ ਦੀ ਸ਼ਰਤ ਸਹੀ ਫੈਸਲਾ- ਸਤੰਬਰ ਤੱਕ ਐਲਾਨ ਦਿਤੇ ਜਾਣਗੇ ਕਾਂਗਰਸੀ ਉਮੀਦਵਾਰ- ਕੈਪਟਨ ਅਮਰਿੰਦਰ।

▶ ਸਿੱਖ ਜਥੇਬੰਦੀਆਂ ਤੇ ਸਰਬਤ ਖਾਲਸਾ ਦੇ ਜਥੇਦਾਰਾਂ ਦੀ ਫਰੀਦਕੋਟ ‘ਚ ਮੀਟਿੰਗ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ 17 ਜੁਲਾਈ ਨੂੰ ਬਰਗਾੜੀ ਤੱਕ ਰੋਸ ਮਾਰਚ ਕੱਢਣ ਦਾ ਐਲਾਨ।

▶ ਮਾਮਲਾ ਸਿੱਖ ਚੁਟਕਲ਼ਿਆਂ ‘ਤੇ ਰੋਕ ਦਾ- ਸੁਪਰੀਮ ਕੋਰਟ ਨੇ SGPC ਅਤੇ DSGMC ਨੂੰ ਸੁਝਾਅ ਦੇਣ ਲਈ ਦਿੱਤਾ 6 ਹਫਤਿਆਂ ਦਾ ਸਮਾਂ।

▶ ਸਪੀਡ ਨੂੰ ਕੰਟਰੋਲ ਕਰਨ ਅਤੇ ਹਾਦਸਿਆਂ ਨੂੰ ਰੋਕਣ ਲਈ ਦਿੱਲੀ ਵਿੱਚ ਬਣੇਗਾ 3-D ਸਪੀਡ ਬਰੇਕਰ।

▶ ਰਿਓ ਉਲੰਪਿਕ ਲਈ ਪੁਰਸ਼ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਦੀ ਥਾਂ ਪੀ.ਆਰ ਸ਼੍ਰੀਜੇਸ਼ ਹੋਣਗੇ ਕਪਤਾਨ।

▶ ਰਿਓ ਉਲੰਪਿਕ – ਮਹਿਲਾ ਹਾਕੀ ਟੀਮ ਦੀ ਅਗਵਾਈ ਸੁਸ਼ੀਲਾ ਚਾਨੂੰ ਨੂੰ ਸੌਂਪੀ।

▶ ਪਾਕਿਸਤਾਨ ‘ਚ ਪੇਸ਼ਵਾਰ ਆਰਮੀ ਸਕੂਲ ਹਮਲੇ ਦੇ ਮਾਸਟਰਮਾਈਂਡ ਉਮਰ ਮਨਸੂਰ ਦੀ ਅਫਗਾਨਿਸਤਾਨ ਵਿਖੇ ਅਮਰੀਕੀ ਡਰੋਨ ਹਮਲੇ ‘ਚ ਮੌਤ-ਮਾਰੇ ਗਏ ਸਨ 144 ਵਿਦਿਆਰਥੀ ਤੇ ਟੀਚਰ।

▶ ਅਜਨਾਲਾ ਸੈਕਟਰ ‘ਚ ਬੀ.ਐਸ.ਐਫ 70 ਬਟਾਲੀਅਨ ਦੇ ਜਵਾਨਾਂ ਵਲੋਂ ਸਰਹੱਦ ‘ਤੇ 3 ਪਾਕਿ ਘੁਸਪੈਠੀਏ ਹਲਾਕ- ਕੁੱਝ ਵਾਪਸ ਭੱਜਣ ‘ਚ ਸਫਲ- ਕਰੰਸੀ ਤੇ ਮੋਬਾਇਲ ਬਰਾਮਦ।

▶ ਕਸ਼ਮੀਰ ਵਿੱਚ ਕਈ ਥਾਈਂ ਹਿੰਸਕ ਝੜਪਾਂ, ਕਰਫਿਊ ਜਾਰੀ, ਇੰਟਰਨੈਸਟ ਸੇਵਾਵਾਂ ਤੇ ਕੌਮੀ ਮਾਰਗ ਬੰਦ ।

▶ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਵਲੋਂ ਹਿੰਸਾ ਦੌਰਾਨ ਨਿਰਦੋਸ਼ਾਂ ਦੇ ਮਾਰੇ ਜਾਣ ਤੇ ਦੁੱਖ ਦਾ ਪ੍ਰਗਟਾਵਾ।

▶ 6ਵੇਂ ਵਰਲਡ ਕੱਬਡੀ ਕੱਪ ਦਾ ਐਲਾਨ- 3 ਨਵੰਬਰ ਨੂੰ ਰੋਪੜ ਤੋਂ ਸ਼ੂਰੂਆਤ ਤੇ 17 ਨਵੰਬਰ ਨੂੰ ਜਾਲਾਲਾਬਾਦ ‘ਚ ਹੋਵੇਗੀ ਸਮਾਪਤੀ- 20 ਟੀਮਾਂ ਕਰਨਗੀਆਂ ਸ਼ਮੂਲੀਅਤ।

▶ ਮੋਦੀ ਮੰਤਰੀ ਮੰਡਲ ਤੋਂ ਜੀ.ਐਮ ਸਿਧੇਸ਼ਵਰਾ ਤੇ ਨਜ਼ਮਾ ਹੈਪਤੁਲਾ ਵਲੋਂ ਅਸਤੀਫਾ।

▶ 5 ਜੁਲਾਈ ਨੂੰ ਸ੍ਰੀ ਚਮਕੌਰ ਸਾਹਿਬ ਏਰੀਏ ‘ਚ ਡਰਾਈਵਰ ਤੋਂ ਕਾਰ ਖੋਹਣ ਦੇ ਦੋਸ਼ ‘ਚ ਕਾਬੂ 4 ਦੋਸ਼ੀਆਂ ‘ਚ ਇੱਕ ਅਕਾਲੀ ਨੇਤਾ – ਸਮਰਾਲਾ ਨਗਰ ਕੌਂਸਲ ਦਾ ਉਪ ਪ੍ਰਧਾਨ ਹੈ ਅਕਾਲੀ ਆਗੂ ਸਤਵੀਰ ਸਿੰਘ ਸੇਖੋਂ।

▶ ਅੰਤਰਰਾਸ਼ਟਰੀ ਅਦਾਲਤ ਵਲੋਂ ਚੀਨ ਨੂੰ ਝਟਕਾ- ਕਿਹਾ ਦੱਖਣੀ ਚੀਨ ਸਾਗਰ ‘ਤੇ ਨਹੀਂ ਹੈ ਚੀਨ ਦਾ ਇਤਿਹਾਸਕ ਹੱਕ।

▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਕਸ਼ਮੀਰ ਹਿੰਸਾ ਦੇ ਮੱਦੇਨਜ਼ਰ –ਅਮਰੀਕੀ ਦੌਰਾ ਰੱਦ।

▶ ਡਾ. ਭੀਮ ਰਾਓ ਅੰਬੇਦਕਰ ਖਿਲਾਫ ਇਤਰਾਜ਼ਯੋਗ ਟਿਪਣੀ ਕਰਨ ‘ਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਖਿਲਾਫ ਅੰਮ੍ਰਿਤਸਰ ‘ਚ ਬਸਪਾ ਵਲੋਂ ਵਿਖਾਵਾ- ਕੇਸ ਦਰਜ਼ ਕਰਨ ਦੀ ਕੀਤੀ ਮੰਗ।

▶ ਅੰਮ੍ਰਿਤਸਰ ‘ਚ ਸੜਕ ਹਾਦਸੇ ‘ਚ ਪੁਲਿਸ ਦੇ ਏ.ਐਸ.ਆਈ ਰਣਧੀਰ ਸਿੰਘ ਦੀ ਮੌਤ – ਸੜਕ ਪਾਰ ਕਰਦਿਆਂ ਟਰਾਲੇ ਨੇ ਮਾਰੀ ਟੱਕਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply