Sunday, October 6, 2024

 ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿੱਚ ਏਡਿਡ ਸਕੂਲ ਕਰਮਚਾਰੀਆਂ ਦੀ ਰੋਸ ਰੈਲੀ 14 ਜੁਲਾਈ ਨੂੰ

PPN1207201601

ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਏਡਿਡ ਸਕੂਲ ਯੂਨਿਅਨ , ਪੰਜਾਬ ਦੇ ਜੁਆਇੰਟ ਸਕੱਤਰ ਪ੍ਰਿ. ਪ੍ਰਦੀਪ ਸਰੀਨ ਅਤੇ ਅੰਮਿਤਸਰ ਦੇ ਸਕੱਤਰ ਯਸ਼ਪਾਲ ਸ਼ਰਮਾ ਨੇ ਪੇ੍ਰਮ ਆਸ਼ਰਮ ਸੀ. ਸੈ. ਸਕੂਲ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ  ਦੱਸਿਆ ਕਿ ਏਡਿਡ ਸਕੂਲ ਯੂਨਿਅਨ ਵਲੌ 8 ਜੁਲਾਈ ਨੂੰ ਰੌਪੜ ਵਿਖੇ ਮਰਜਰ ਦੀ ਮੰਗ  ਲਈ  ਰੋਸ ਰੈਲੀ ਕੀਤੀ ਗਈ ਸੀ।ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਰੈਲੀ ਵਿੱਚ ਆ ਕੇ ਮੰਗ ਪੱਤਰ ਲੈਕੇ ਵਿਸ਼ਵਾਸ ਦਵਾਇਆ ਕਿ ਉਹ ਏਡਿਡ ਸਕੂਲ ਯੂਨਿਅਨ ਦੀ ਮੀਟਿੰਗ ਬਹੁਤ ਜਲਦੀ ਸਿੱਖਿਆ ਮੰਤਰੀ ਜਾਂ ਮੁੱਖਮੰਤਰੀ ਨਾਲ ਕਰਵਾਨਗੇ ਪਰ ੳੇੇਹ ਗੱਲ ਵੀ ਸਿਰੇ ਨਹੀ ਲੱਗੀ ਇਸਲਈ ਹੁਣ   ਏਡਿਡ ਸਕੂਲਾਂ ਦੇ ਕਰਮਚਾਰੀਆਂ ਵਲੌ ਰੋਪੜ ਵਿਖੇ 14 ਜੁਲਾਈ ਨੂੰ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਸਿੱਖਿਆ ਮੰਤਰੀ ਵਲੌ  ਯੂਨੀਅਨ  ਨੂੰ ਕਈ ਵਾਰ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਨਹੀ ਕੀਤੀ ਗਈ, ਜਦਕਿ ਏਡਿਡ ਸਕੂਲ ਯੂਨਿਅਨ ਪਿਛਲੇ 4 ਸਾਲਾਂ ਤੌ ਮਰਜਰ ਦੀ ਲੜਾਈ ਲੜ ਰਹੀ ਹੈ।ਪ੍ਰੈਸ ਸਕੱਤਰ ਅਜੈ ਚੋਹਾਨ ਨੇ ਦੱਸਿਆ ਕਿ ਰਾਜਸਥਾਨ ਸਰਕਾਰ ਦੀ ਮਰਜਰ ਦੀ ਪਾਲਿਸੀ ਵੀ ਸਿੱਖਿਆ ਮੰਤਰੀ  ਦੀ ਸਹਿਮਤੀ ਤੌ ਬਾਦ ਡੀ.ਪੀ.ਆਈ ਨੂੰ ਜਮਾਂ ਕਰਵਾ ਦਿੱਤੀ ਗਈ ਪਰ 4 ਮਹੀਨੇ ਬੀਤਨ ਤੌ ਬਾਦ ਵੀ ਅਗਲੀ ਕੋਈ ਕਾਰਵਾਈ ਨਹੀ ਕੀਤੀ ਗਈ।ਏਡਿਡ ਸਕੂਲ ਯੂਨਿਅਨ ਪੰਜਾਬ ਦੀ ਸਿਰਫ ਇਕ ਹੀ ਮੰਗ ਹੈ ਕਿ ਸਰਕਾਰ ਮਰਜਰ ਸਬੰਧੀ ਜਲਦ ਤੋ ਜਲਦ ਘੋਸ਼ਣਾਂ ਕਰੇ ਨਹੀ ਤਾਂ ਏਡਿਡ ਸਕੂਲਾਂ ਵਲੌ ਆਉੇਣ ਵਾਲੇ ਦਿਨਾਂ ਵਿੱਚ ਰੋਪੜ ਵਿਖੇ ਲੜੀਵਾਰ ਭੁੱਖ ਹੜਤਾਲ ਵੀ ਸ਼ੂਰੁ ਕਰ ਦਿੱਤੀ  ਜਾਵੇਗੀ ।ਜਿਕਰਯੋਗ ਹੈ ਕਿ ਪ੍ਰਬੰਧਕ ਕਮੇਟੀਆਂ ਦੇ ਆਪਸੀ ਝਗੜਿਆਂ ਕਾਰਨ ਵੀ ਕਈ ਸਕੂਲ ਬੰਦ ਹੌ ਚੁਕੇ ਹਨ ।ਸਰਕਾਰ ਵਲੌ ਸਕੂਲ ਡੀਲਿਸਟ ਕਰਨ ਦੀ ਅਪਣਾਈ ਗਈ ਨੀਤੀ ਦਾ ਏਡਿਡ ਸਕੂਲ ਯੂਨਿਅਨ ਪੁਰਜ਼ੋਰ ਵਿਰੋਧ ਕਰਦੀ ਹੈ।ਸਿੱਖਿਆ ਮੰਤਰੀ ਨੂੰ ਵੀ ਯੂਨੀਅਨ ਵਲੌ  ਵਾਰ ਵਾਰ ਦੱਸਿਆ ਗਿਆ ਹੈ ਕਿ 9468 ਮੰਜੂਰਸ਼ੁਦਾ ਪੋਸਟਾਂ ਵਿੱਚੋ ਹੁਣ ਸਿਰਫ 3400 ਕਰਮਚਾਰੀ ਹੀ ਬਚੇ ਹਨ।3400 ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਮਰਜ ਕਰਨਾਂ ਹੀ ਸਭ ਸਮੱਸਿਆਂਵਾਂ ਦਾ ਹੱਲ ਹੈ ਸਰਕਾਰ ਨੂੰ ਇਹ ਕਰਮਚਾਰੀ 5% ਦੇ ਹਿਸਾਬ ਨਾਲ ਸਿਰਫ 1000 ਤੌ 2500 ਦੇ ਖਰਚ ਵਿੱਚ ਹੀ ਮਿਲ ਜਾਣੇ ਹਨ।ਇਸ ਮੋਕੇ ਰਾਜ ਕੁਮਾਰ ਮਿਸ਼ਰਾ, ਪ੍ਰਿ. ਗੁਰਪੀ੍ਰਤ ਸਿੰਘ, ਅਜੈ ਚੋਹਾਨ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਰੰਜੀਵ ਕੁਮਾਰ, ਗੁਰਵਿੰਦਰ ਸਿੰਘ, ਰਿਸ਼ੀ, ਅਸ਼ਵਨੀ ਕੁਮਾਰ, ਵਿਪਨ, ਸੁਰੇਸ਼ ਚੰਦ ਸ਼ਰਮਾ, ਸੰਜੀਵ, ਗੁਰਪੀ੍ਰਤ ਬੇਦੀ ਆਦਿ ਮੋਜੂਦ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply