Saturday, August 9, 2025
Breaking News

ਦੋ ਰੋਜਾ ਨਾਟਕ ਦੇ ਪਹਿਲੇ ਦਿਨ ਨਾਟਕ “ਕਥਾ ਰੁੱਖਾਂ ਤੇ ਕੱੱਖਾਂ ਦੀ” ਮੰਚਿਤ

PPN1107201615 PPN1107201614ਅੰਮ੍ਰਿਤਸਰ, 11 ਜੂਲਾਈ (ਦੀਪ ਦਵਿੰਦਰ) – ਨਾਟ ਸੰਸਥਾ ਭਗਤ ਨਾਮਦੇਵ ਥੀਏਟਰ ਸੁਸਾਇਟੀ,ਘੁਮਾਣ (ਗੁਰਦਾਸਪੁਰ) ਅਤੇ “ਪਲਸ ਮੰਚ” ਵਲੌਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ “ਦੋ ਰੌਜਾ ਨਾਟਕ ਮੇਲਾ” ਕਰਵਾਇਆ ਜਾ ਰਿਹਾ ਹੈ ਜਿਸਦੇ ਪਹਿਲੇ ਦਿਨ ਅੱਜ ਨਾਟਕ “ਕਥਾ ਰੁੱਖਾਂ ਤੇ ਕੁੱਖਾਂ ਦੀ” ਨੇ ਧੀਆਂ,ਪਾਣੀ ਅਤੇ ਰੁੱਖਾਂ ਨੂੰ ਸਾਂਭਣ ਦਾ ਵਿਅੰਗਮਈ ਤੇ ਨਾਟਕੀ ਢੰਗ ਨਾਲ ਸਮਾਜਿਕ ਸੰਦੇਸ਼ ਲੋਕਾਂ ਨੂੰ ਦਿਤਾ,ਇਸ ਨਾਟਕ ਦੀ ਵਧੀਆਂ ਪੇਸ਼ਕਾਰੀ ਨੇ ਲੌਕਾਂ ਨੂੰ ਆਖੀਰ ਤੱਕ ਕੀਲੀ ਰੱਖਿਆ ਤੇ ਮਹਿਸੂਸ ਕਰਵਾਇਆ ਕਿ ਇਸ ਨਾਟਕ ਦੇ ਤੱਥਾਂ ਵਿੱਚ ਕਿੰਨੀ ਸਚਾਈ ਹੈ।ਬਹੁਤ ਹੀ ਪ੍ਰਸਿਧ ਇਹ ਨਾਟਕ “ਕਥਾ ਰੁੱਖਾਂ ਤੇ ਕੁੱਖਾਂ ਦੀ” ਸ੍ਰੀ ਸੋਮਪਾਲ ਹੀਰਾ ਦੀ ਰਚਨਾ ਹੈ ਤੇ ਇਸ ਦਾ ਨਿਰਦੇਸ਼ਨ ਸ੍ਰੀ ਪ੍ਰਿਤਪਾਲ ਸਿੰਘ ਦੁਆਰਾ ਕੀਤਾ ਗਿਆ।ਨਾਟਕ ਦੇ ਸੱਭ ਕਲਾਕਾਰਾਂ ਨੇ ਰੂਹ ਨਾਲ ਆਪਣੇ ਕਿਰਦਾਰ ਨਿਭਾਏ।ਨਾਟਕ ਦੌਰਾਨ ਵਿਰਸਾ ਵਿਹਾਰ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਜੀ ਵਿਸ਼ੇਸ ਰੂਪ ਵਿੱਚ ਹਾਜ਼ਰ ਸਨ। ਦੋ ਰੋਜਾ ਨਾਟਕ ਮੇਲੇ ਦੇ ਅੱਜ ਦੂਜੇ ਦਿਨ 12/7/2016 ਨੂੰ ਸ਼ਾਮ ਠੀਕ 6:30 ਵਜੇ “ਮੁੱਲ ਦੀ ਤੀਵੀਂ” ਨਾਟਕ (ਲੇਖਕ ਡਾ: ਸੁਰੇਸ਼ ਮਹਿਤਾ) ਦੀ ਪੇਸ਼ਕਾਰੀ ਸ਼ਾਮ 6:30 ਵਜੇ ਵਿਰਸਾ ਵਿਹਾਰ ਵਿਖੇ ਹੋਵੇਗੀ।ਜਿਸ ਦੀ ਕੋਈ ਦਾਖਲਾ ਫੀਸ ਨਹੀਂ ਹੈ।ਆਪ ਜੀ ਨੂੰ ਖੁੱਲਾ ਸੱਦਾ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply