Sunday, May 31, 2026

ਨਿਹੰਗ ਅਜੀਤ ਸਿੰਘ ਪੂਹਲਾ ਦੇ ਕਤਲ ਕੇਸ-ਨਵਤੇਜ ਸਿੰਘ ਤੇ ਹਰਚੰਦ ਸਿੰਘ ਅਦਾਲਤ ਵੱਲੋ ਬਰੀ

PPN200503
ਅੰਮ੍ਰਿਤਸਰ, 20  ਮਈ (ਪੰਜਾਬ ਪੋਸਟ ਬਿਊਰੋ)- ਮਾਨਯੋਗ ਜਿਲਾ ਸੈਸ਼ਨ ਜੱਜ ਨੇ ਅੱਜ ਸੁਣਾਏ ਗਏ ਇੱਕ ਫੈਸਲੇ ‘ਚ 2008 ਵਿੱਚ ਵਾਪਰੇ ਪੂਹਲਾ ਹੱਤਿਆ ਕਾਂਡ ਦੇ ਕਥਿਤ ਦੋਸ਼ੀਆਂ ਭਾਈ ਨਵੇਤਜ ਸਿੰਘ ਗੁਗੂ ਅਤੇ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਨੂੰ ਬਾਇਜ਼ਤ ਬਰੀ ਕਰ ਦਿਤਾ ਹੈ। ਅੱਜ ਜਿਉਂ ਹੀ ਭਾਈ ਗੁਗੂ ਅਤੇ ਕੰਬੋਕੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਕੁੱਝ ਸਮੇਨਂ ਵਿੱਚ ਹੀ ਮਾਨਯੋਗ ਜਿਲਾ ਸ਼ੈਸ਼ਨ ਜੱਜ ਗੁਰਬੀਤ ਸਿੰਘ ਨੇ ਉਨਾਂ ਨੂੰ ਬਰੀ ਕਰਨ ਦਾ ਹੁਕਮ ਸੁਣਾ ਦਿਤਾ। ਬਰੀ ਹੋਣ ਦੇ ਹੁਕਮ ਤੋਂ ਤੁਰੰਤ ਬਾਅਦ ਅਦਾਲਤ ਦੇ ਬਾਹਰ ਖੜੇ ਦੋਨਾਂ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਪੰਥਕ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਅਰੇ ਲੱਗਣ ਲੱਗ ਪਏ। ਅਦਾਤਲ ਤੋਂ ਬਾਹਰ ਆਉ ਣ’ਤੇ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਅਤੇ ਨਵਤੇਜ ਸਿੰਘ ਗੁਗੂ ਨੂੰ ਸੋਨੇ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਦੋਨਾਂ ਨੇ ਰਿਹਾਈ ‘ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦਿਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਲ ਖਾਲਸਾ ਦੇ ਭਾਈ ਸਰਬਜੀਤ ਸਿੰਘ ਘੁਮਾਣ, ਦਮਦਮੀ ਟਕਸਾਲ ਦੇ ਭਾਈ ਬਲਜੀਤ ਸਿੰਘ , ਅਮਰੀਕਾ ਤੋਂ ਭਾਈ ਪਪਲਪ੍ਰੀਤ ਸਿੰਘ, ਭਾਈ ਜਰਨੈਲ ਸਿੰਘ ਸਖੀਰਾ, ਸਿਮਰਨਜੀਤ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ, ਸ਼ਰਨਜੀਤ ਸਿੰਘ ਰਟੌਲ ਆਦਿ ਵੀ ਮੌਜੂਦ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply