Monday, July 8, 2024

ਮਾਨ ਵਲੋਂ ਪੂਹਲਾ ਕੇਸ ਵਿੱਚ ਮਾਨਯੋਗ ਅਦਾਲਤ ਵੱਲੋ ਬਰੀ ਕੀਤੇ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਸੁਆਗਤ

PPN200504

ਅੰਮ੍ਰਿਤਸਰ, 20 ਮਈ (ਜਸਬੀਰ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਪੁਲੀਸ ਟਾਊਟ ਨਿਹੰਗ ਅਜੀਤ ਸਿੰਘ ਪੂਹਲਾ ਦੇ ਕਤਲ ਕੇਸ ਵਿੱਚ ਅਦਾਲਤ ਵੱਲੋ ਬਰੀ ਕੀਤੇ ਗਏ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਸੁਆਗਤ ਕਰਦਿਆ ਕਿਹਾ ਕਿ ਸਿੱਖ ਕੌਮ ਵਿੱਚ ਅੱਜ ਵੀ ਕੁਰਬਾਨੀ ਵਾਲੇ ਸਿੰਘ ਮੌਜੂਦ ਹਨ ਜਿਹਨਾਂ ਨੂੰ ਕੌਮ ਦਾ ਪੂਰਾ ਪੂਰਾ ਦਰਦ ਹੈ। ਸ੍ਰ. ਹਰਬੀਰ ਸਿੰਘ ਸੰਧੂ ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇੱਕ ਬਿਆਨ ਰਾਹੀ ਦੱਸਿਆ ਕਿ ਸ੍ਰ ਮਾਨ ਨੇ ਕਿਹਾ ਕਿ ਅਜੀਤ ਸਿੰਘ ਪੂਹਲਾ ਧਰਤੀ ‘ਤੇ ਇੱਕ ਬੋਝ ਸੀ ਤੇ ਉਸ ਨੇ ਜਿਹੜੇ ਘਿਨਾਉਣੇ ਕਾਰਨਾਮੇ ਕੀਤੇ ਹਨ ਉਹ ਕਦਾਚਿਤ ਵੀ ਮੁਆਫੀਯੋਗ ਨਹੀ ਹਨ। ਉਹਨਾਂ ਕਿਹਾ ਕਿ ਨਵਤੇਜ ਸਿੰਘ ਗੁਗੂ ਤੇ ਹਰਚੰਦ ਸਿੰਘ ਮਾੜੀ ਕੰਬੋਕੇ ਨੂੰ ਸ਼੍ਰੋਮਣੀ ਅਕਾਲੀ ਦਲ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਖਿਤਾਬ ਦਿੰਦਾ ਹੈ।ਉਹਨਾਂ ਕਿਹਾ ਕਿ ਅੱਜ ਭਾਂਵੇ ਮਾਹੌਲ ਸ਼ਾਤ ਹੈ ਪਰ ਝੂਠੇ ਪੁਲੀਸ ਮੁਕਾਬਲਿਆਂ ਦੇ ਦੌਰ ਜਾਰੀ ਹਨ। ਤਾਜੀ ਵਾਪਰੀ ਘਟਨਾ ਜਿਸ ਨੂੰ ਜਲਾਦ ਪੁਲੀਸ ਅਧਿਕਾਰੀ ਨਾਰੰਗ ਸਿੰਘ ਉਰਫ ਨੌਰੰਗਾ ਨੇ ਬਿਕਰਮਜੀਤ ਸਿੰਘ ਕੋਟਲਾ (ਅਲਗੋ ਕੋਠੀ) ਨੂੰ ਹਸਪਤਾਲ ਵਿੱਚੋ ਚੁੱਕ ਮਾਰ ਮੁਕਾਇਆ ਹੈ ਉਹ ਵੀ ਸਿੱਖਾਂ ਲਈ ਇੱਕ ਨਵੀ ਚਿਤਾਵਨੀ ਹੈ। ਉਹਨਾਂ ਕਿਹਾ ਕਿ ਦੋਸ਼ੀਆ ਦੇ ਖਿਲਾਫ ਭਾਂਵੇ ਕਾਫੀ ਜਦੋ ਜਹਿਦ ਤੋ ਬਾਅਦ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਵੀ ਪੁਲੀਸ ਦੋਸ਼ੀਆਂ ਨੂੰ ਅਸਿੱਧੇ ਰੂਪ ਵਿੱਚ ਬਚਾ ਰਹੀ ਹੈ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਦਾ ਦਲ ਸੰਘਰਸ ਵਿੱਢ ਦੇਵੇਗਾ, ਜਿਸ ਲਈ ਸਰਕਾਰ ਤੇ ਪੁਲੀਸ ਪ੍ਰਸ਼ਾਸ਼ਨ ਜਿੰਮੇਵਾਰ ਹੋਵੋਗਾ।

mwn vloN pUhlw kys iv`c Adwlq v`lo brI kIqy is`K nOjvwnW dI irhweI dw suAwgq

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply