
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਅੱਜ ਵੱਡੀ ਰਾਹਤ ਮਿਲੀ ਜਦ ਮਾਨਯੋਗ ਆਦਾਲਤ ਨੇ ਉਨਾਂ ਨੂੰ ਦੋ ਮਾਨਹਾਨੀ ਅਤੇ ਨਗਰ ਨਿਗਮ ਦੀ ਮਿਲੀਭੁਗਤ ਨਾਲ ਇਕ ਹੋਟਲ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਅਗਲੀਆਂ ਤਿੰਨ ਪੇਸ਼ੀਆਂ ਵਿੱਚ ਨਿੱਜੀ ਤੋਂਰ ਤੇ ਹਾਜਰ ਹੋਣ ਤੋਂ ਛੂਟ ਦੇ ਦਿਤੀ।ਅੱਜ ਅਦਾਤਲ ਵਿੱਚ ਪੇਸ਼ ਹੋਏ ਸ੍ਰੀ ਜੋਸ਼ੀ ਕਿਹਾ ਕਿ ਉਹ ਕਨੂੰਨ ਦਾ ਸਨਮਾਨ ਕਰਦੇ ਹਨ ਅਤੇ ਭਵਿੱਖ ਵਿੱਚ ਹੀ ਮਾਨਯੋਗ ਅਦਾਤਲ ਵਲੋਂ ਦਿੱਤੇ ਜਾਣ ਵਾਲੇ ਹੁਕਮਾਂ ਦੀ ਪਾਲਣਾ ਜਰੂਰ ਕਰਨਗੇ।ਅੱਜ ਦੀ ਸੁਣਵਾਈ ਦੌਰਾਨ ਕੇਸ ਦੀ ਸੁਣਵਾਈ ਲਈ 11 ਜੂਨ ਦੀ ਤਰੀਕ ਨਿਯਤ ਕੀਤੀ ਹੈ।ਜਿਸ ਦਿਨ ਸ੍ਰੀ ਜੋਸ਼ੀ ਦੇ ਖਿਲਾਫ ਕੇਸ ਕਰਨ ਵਾਲੇ ਸੰਦੀਪ ਗੋਰਸੀ ਅਦਾਲਤ ਵਲੋ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣਗੇ। ਮਾਨਯੋਗ ਅਦਾਲਤ ਨੇ ਕੇਸ ਸਬੰਧੀ ਜਵਾਬ ਦਾਇਰ ਨਾ ਕਰਨ ‘ਤੇ ਸੰਦੀਪ ਗੋਰਸੀ ਨੂੰ 10000 ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਉਧਰ ਸੰਦੀਪ ਗੋਰਸੀ ਨੇ ਕਿਹਾ ਕਿ ਕੁੱਝ ਕਾਰਣਾ ਕਰੇ ਉਹ ਅਦਾਲਤ ਵਿੱਚ ਜਵਾਬ ਦਾਇਰ ਕਰਨ ਵਿੱਚ ਅਸਫਲ ਰਹੇ ਸਨ ਅਤੇ ਹੁਣ 11 ਜੂਨ ਨੂੰ ਉਹ ਜਵਾਬ ਅਦਾਤਲ ਵਿੱਚ ਜਰੂਰ ਦਾਇਰ ਕਰਨਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media