ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਮਾਨਯੋਗ ਜਿਲਾ ਸੈਸ਼ਨ ਜੱਜ ਨੇ ਅੱਜ ਸੁਣਾਏ ਗਏ ਇੱਕ ਫੈਸਲੇ ‘ਚ 2008 ਵਿੱਚ ਵਾਪਰੇ ਪੂਹਲਾ ਹੱਤਿਆ ਕਾਂਡ ਦੇ ਕਥਿਤ ਦੋਸ਼ੀਆਂ ਭਾਈ ਨਵੇਤਜ ਸਿੰਘ ਗੁਗੂ ਅਤੇ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਨੂੰ ਬਾਇਜ਼ਤ ਬਰੀ ਕਰ ਦਿਤਾ ਹੈ। ਅੱਜ ਜਿਉਂ ਹੀ ਭਾਈ ਗੁਗੂ ਅਤੇ ਕੰਬੋਕੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਕੁੱਝ ਸਮੇਨਂ ਵਿੱਚ ਹੀ ਮਾਨਯੋਗ ਜਿਲਾ ਸ਼ੈਸ਼ਨ ਜੱਜ ਗੁਰਬੀਤ ਸਿੰਘ ਨੇ ਉਨਾਂ ਨੂੰ ਬਰੀ ਕਰਨ ਦਾ ਹੁਕਮ ਸੁਣਾ ਦਿਤਾ। ਬਰੀ ਹੋਣ ਦੇ ਹੁਕਮ ਤੋਂ ਤੁਰੰਤ ਬਾਅਦ ਅਦਾਲਤ ਦੇ ਬਾਹਰ ਖੜੇ ਦੋਨਾਂ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਪੰਥਕ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਅਰੇ ਲੱਗਣ ਲੱਗ ਪਏ। ਅਦਾਤਲ ਤੋਂ ਬਾਹਰ ਆਉ ਣ’ਤੇ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਅਤੇ ਨਵਤੇਜ ਸਿੰਘ ਗੁਗੂ ਨੂੰ ਸੋਨੇ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਦੋਨਾਂ ਨੇ ਰਿਹਾਈ ‘ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦਿਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਲ ਖਾਲਸਾ ਦੇ ਭਾਈ ਸਰਬਜੀਤ ਸਿੰਘ ਘੁਮਾਣ, ਦਮਦਮੀ ਟਕਸਾਲ ਦੇ ਭਾਈ ਬਲਜੀਤ ਸਿੰਘ , ਅਮਰੀਕਾ ਤੋਂ ਭਾਈ ਪਪਲਪ੍ਰੀਤ ਸਿੰਘ, ਭਾਈ ਜਰਨੈਲ ਸਿੰਘ ਸਖੀਰਾ, ਸਿਮਰਨਜੀਤ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ, ਸ਼ਰਨਜੀਤ ਸਿੰਘ ਰਟੌਲ ਆਦਿ ਵੀ ਮੌਜੂਦ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …