ਬਟਾਲਾ, 17 (ਨਰਿੰਦਰ ਬਰਨਾਲ) – ਪੰਜਾਬ ਦੇ ਸਕੂਲਾਂ ਦੇ 80 ਫੀਸਦੀ ਤੋਂ ਵੱਧ ਵਿਦਿਅਰਥੀਆਂ ਦੀ ਸਾਂਝ ਮੁਕਾਬਲੇ ਦੀ ਪ੍ਰੀਖਿਆ ਪੰਜਾਬ ਪੱਧਰੀ ਸਿਖਿਆ ਵਿਭਾਗ ਵੱਲੋਂ ਕਰਵਾਈ ਗਈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਦੀਆਂ 8 ਲੜਕੀਆਂ ਨੇ ਇਹ ਪ੍ਰੀਖਿਆ ਦਿੱਤੀ ਤੇ ਉਹਨਾਂ ਵਿਚ 7 ਲੜਕੀਆਂ ਨੇ ਕਾਮਯਾਬੀ ਹਾਸਲ ਕੀਤੀ ਹੈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਵਾਸਤੇ ਯੋਗ ਲੜਕੀਆਂ ਨੂੰ ਵਧਾਈ ਦਿਤੀ।ਇਸ ਨਾਲ ਗਰਮੀਆਂ ਦੀਆ ਛੁੱਟੀਆਂ ਵਿੱਚ ਮੁਫਤ ਕੋਚਿੰਗ ਦੇਣ ਵਾਲੇ ਅਧਿਆਪਕਾਂ ਜੀਵਨ ਸਿੰਘ ਮੈਥ ਮਾਸਟਰ, ਗੁਰਮੀਤ ਸਿੰਘ ਸਾਇੰਸ ਮਾਸਟਰ ਤੇ ਹਰੀ ਕ੍ਰਿਸ਼ਨ ਐਸਐਸ ਮਾਸਟਰ ਦੀ ਵੀ ਸਕੂਲ ਪ੍ਰਿੰਸੀਪਲ ਨੇ ਸਰਾਹਣਾ ਕੀਤੀ। ਲੜਕੀਆਂ ਨੂੰ ਸਨਮਾਨ ਦੇਣ ਮੌਕੇ ਹਰਪ੍ਰੀਤ ਸਿਘ, ਚਰਨਜੀਤ ਸਿੰਘ, ਕਮਲੇਸ਼ ਕੌਰ, ਸੁਨੀਤਾ ਸਰਮਾ, ਰਜਨੀ ਬਾਲਾ, ਸੁਮਨ ਬਾਲਾ, ਅਨਿਲ ਕੁਮਾਰ ਆਦਿ ਸਮੂਹ ਸਟਾਫ ਮਂੈਬਰ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media