Friday, March 27, 2026

ਰਾਜ ਪੱਧਰੀ ਸਾਲਾਨਾ ਸਮਾਗਮ ਵਿੱਚ 133 ਜੋੜਿਆਂ ਦਾ ਹੋਇਆ ਸਮੂਹਿਕ ਵਿਆਹ

PPN1707201605ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ ਸੱਗੂ) – ਅੱਜ ਪੰਜਾਬ ਸਰਕਾਰ ਨੇ ਵਿਸ਼ੇਸ਼ ‘ਰਾਜ ਪੱਧਰੀ ਸਾਲਾਨਾ ਸਮਾਗਮ’ ਵਿੱਚ 133 ਜੋੜਿਆਂ ਦਾ ਸਾਮੂਹਿਕ ਵਿਆਹ ਕੀਤਾ।ਇਸ ਸਾਮੂਹਿਕ ਵਿਆਹ ਦੇ ਜੋੜੇ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨਾਲ ਸਬੰਧਤ  ਹਨ ਜੋ ਸੂਬੇ ਦੇ ਵੱਖ-ਵੱਖ ਜਿਲਿਆ ਤੋਂ ਇਥੇ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ  ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੋਸ਼ਲ ਵੂਮੈਨ ਵੈਲਫੇਅਰ ਸੋਸਾਇਟੀ ਅਤੇ ਇੰਡੀਅਨ ਐਜੂਕੇਸ਼ਨ ਸੋਸਾਇਟੀ ਵਲੋਂ ਸਮੂਹਿਕ ਵਿਆਹ ਲਈ ਇਹ ਰਾਜ ਪੱਧਰੀ ਸਮਾਗਮ ਦਾ ਆਯੋਜਨ ਕਰਵਾਇਆ ਗਿਆ  ਜਿਸ ਦਾ ਮੁੱਖ ਉਦੇਸ਼ ਆਰਥਿਕ ਪਖੋਂ  ਲੋੜਵੰਦ ਪਰਿਵਾਰਾਂ ਦੇ ਵਿਆਹਾਂ ਤੇ ਹੋਣ ਵਾਲੇ ਵੱਡੇ ਖਰਚੇ ਨੂੰ ਖਤਮ ਕਰਨਾ ਹੈ ਅਤੇ ਇਹਨਾਂ ਪਰਿਵਾਰਾਂ ਨੂੰ ਆਰਥਿਕ ਪਖੋਂ ਮਜਬੂਤੀ ਪ੍ਰਦਾਨ ਕਰਨਾ ਹੈ।ਅਕਸਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਆਰਥਿਕ ਪਖੋਂ ਲੋੜਵੰਦ ਪਰਿਵਾਰਾਂ ਨੂੰ ਆਪਣੀਆਂ ਲੜਕੀਆਂ ਦੇ ਵਿਆਹ ਵਿਚ ਕਈ ਕਿਸਮ ਦੀਆਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨਾਂ ਦੇ ਬੱਚਿਆਂ ਦੇ ਵਿਆਹ ਵੀ ਚੰਗੇ ਤਰੀਕੇ ਨਾਲ ਹੋਣ ਇਸ ਇੱਛਾ ਦੀ ਪੂਰਤੀ ਲਈ ਹੀ ਪੰਜਾਬ ਸਰਕਾਰ ਨੇ ਇਸ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਹੈ ? ਉਨਾਂ ਕਿਹਾ ਕਿ ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਕੋਈ ਵੀ ਐਸਾ ਖੇਤਰ ਨਹੀਂ ਹੈ ਜਿਸ ਵਿੱਚ ਲੜਕੀਆਂ  ਸਫਲਤਾ ਹਾਸਲ ਕਰਨ ਵਿੱਚ ਪਿੱਛੇ ਰਹੀਆਂ ਹੋਣ ਅਤੇ ਨੋਜੁਆਨ ਪੀੜੀ ਲੜਕਾ ਅਤੇ ਲੜਕੀ ਦੇ ਵਿੱਚ ਕੋਈ ਫਰਕ ਨਹੀਂ ਕਰਦੀ, ਲੋਕ ਹੁੱਣ ਲੜਕੀਆਂ ਦੀ ਸਿੱਖਿਆ ਅਤੇ ਭਵਿੱਖ ਬਣਾਉਣ ਵਿੱਚ ਪੂਰਾ ਵਿਸ਼ਵਾਸ਼ ਰੱਖਦੇ ਹਨ ਜਿਸ ਲਈ ਪੰਜਾਬ ਸਰਕਾਰ ਨੇ ਭਲਾਈ ਵਿਭਾਗ ਅਧੀਨ ਵਿੰਭਿਨ ਸਕੀਮਾਂ ਲੜਕੀਆਂ ਅਤੇ ਲੋੜਵੰਦ ਪਰਿਵਾਰਾਂ  ਲਈ ਵਿਸ਼ੇਸ਼ ਤੋਰ ਤੇ ਉਲੀਕੀਆਂ ਹਨ ।ਉਨਾਂ ਕਿਹਾ ਕਿ ਇਸ ਸਮੂਹਿਕ ਵਿਆਹ ਲਈ ਇਹਨਾਂ ਸੋਸ਼ਲ ਵੂਮੈਨ ਵੈਲਫੇਅਰ ਸੋਸਾਇਟੀ ਅਤੇ ਇੰਡੀਅਨ ਐਜੂਕੇਸ਼ਨ ਸੋਸਾਇਟੀ ਨੇ ਜਮੀਨੀ ਪੱਧਰ ਤੇ ਸਖਤ ਮਿਹਨਤ ਕੀਤੀ ਹੈ?ਇਸ ਸਮਾਗਮ ਵਿੱਚ ਜੋੜਿਆਂ ਨੂੰ 40 ਜਰੂਰੀ ਘਰੇਲੂ ਵਸਤਾਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਇਹਨਾਂ ਪਰਿਵਾਰਾਂ ਦੇ ਆਰਥਿਕ ਬੋਝ ਨੂੰ ਘੱਟ ਕੀਤਾ ਜਾ ਸਕੇ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਵਰਗ ਨਾਲ ਸਬੰਧਤ ਲੋੜਵੰਦ ਲੋਕਾਂ ਲਈ ਵਿੰਭਿਨ ਸੇਵਾਵਾਂ ਮੁਹੱਈਆਂ ਕਰਵਾਈ ਜਾ ਰਹੀਆਂ ਹਨ।ਜਿਸ ਅਧੀਨ ਲੋਕ ਹਿੱਤ ਲਈ ਬਣਾਈਆਂ ਗਈਆਂ ਸਕੀਮਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਭਲਾਈ ਮੰਤਰੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਵੱਡੀ ਰਾਹਤ ਦਿੰਦਿਆਂ 1 ਅਪ੍ਰੈਲ 2009 ਤੋਂ 31 ਮਾਰਚ 2016 ਤੱਕ ਦੇ ਸ਼ਗਨ ਸਕੀਮ ਦੇ ਉਹ ਯੋਗ ਮਾਮਲਿਆਂ ਨੂੰ ਮੁੜ ਵਿਚਾਰ ਕੇ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਲਗਭਗ 30110 ਦੇ ਕਰੀਬ ਯੋਗ ਲਾਭਪਾਤਰਾਂ  ਨੂੰ 45 ਕਰੋੜ ਰੁਪਏ ਦੀ ਰਾਸ਼ੀ ਸ਼ਗਨ ਸਕੀਮ ਅਧੀਨ ਵੰਡੀ ਜਾਵੇਗੀ।
ਇਸ ਖਾਸ ਮੌਕੇ ਤੇ ਸ. ਵੀਰ ਸਿੰਘ ਲੋਪੋਕੇ ਚੇਅਰਮੈਨ,ਜਿਲ੍ਹਾ ਯੋਜਨਾ ਕਮੇਟੀ ਨੇ ਕਿਹਾ ਕਿ ਇਸ ਤਰਾਂ ਦੇ ਸਮਾਗਮ ਅੱਜ ਤੱਕ ਕਿਸੀ ਵੀ ਸਰਕਾਰ ਦੁਆਰਾ ਨਹੀਂ ਕੀਤੇ ਗਏ ਜੋ ਆਪਣੇ ਆਪ ਵਿੱਚ ਵਿਲੱਖਣ ਮਿਸਾਲ ਹੈ । ਉਨਾਂ ਨੇ ਭਲਾਈ ਮੰਤਰੀ ਸ.ਗੁਲਜ਼ਾਰ ਸਿੰਘ ਰਣੀਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਰਾਜ ਪੱਧਰੀ ਸਮਾਗਮ ਸਲਾਨਾ ਵੱਡੇ ਪੱਧਰ ਤੇ ਕੀਤੇ ਜਾਣ ਤਾਂ ਜੋ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਫਾਇਦਾ ਪਹੁੰਚਾਇਆ ਜਾ ਸਕੇ।
ਇਸ ਸਮਾਗਮ ਵਿੱਚ ਅਵਿਨਾਸ਼ ਖੰਨਾ ਪ੍ਰਧਾਨ, ਇੰਡੀਅਨ ਐਜੂਕੇਸ਼ਨ ਸੋਸਾਇਟੀ ਅਤੇ ਸੁਨਿਤਾ ਸ਼ਰਮਾ ਪ੍ਰਧਾਨ, ਸੋਸ਼ਲ ਵੂਮੈਨ ਵੈਲਫੇਅਰ ਸੋਸਾਇਟੀ ਨੇ ਵੀ ਸ. ਗੁਲਜ਼ਾਰ ਸਿੰਘ ਰਣੀਕੇ ਦਾ ਧੰਨਵਾਦ ਕਰਦਿਆਂ  ਕਿਹਾ ਕਿ ਅੱਜ ਦਾ ਇਹ ਰਾਜ ਪੱਧਰੀ ਸਮਾਗਮ ਇਨਾਂ ਦੇ ਸਮਰਥਨ ਅਤੇ ਸਹਿਯੋਗ ਨਾਲ ਹੀ ਸਫਲ ਹੋਇਆ ਹੈ ਅਤੇ ਅੱਗੇ ਤੋਂ ਵੀ ਭਲਾਈ ਮੰਤਰੀ ਦੀ ਅਗਵਾਈ ਅਧੀਨ ਇਸ ਤਰਾਂ ਦੇ ਸਮਾਗਮਾਂ ਦਾ ਆਯੋਜਨ ਸੂਬੇ ਦੇ ਹਰ ਜਿਲ੍ਹੇ ਵਿਚ ਕੀਤਾ ਜਾਵੇਗਾ?  ਇਸ ਸਮਾਗਮ ਵਿੱਚ ਭਲਾਈ  ਵਿਭਾਗ ਵਲੋਂ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੀ ਜਾਣਕਾਰੀ ਦੇਣ ਲਈ ਐਸ.ਸੀ. ਕਾਰਪੋਰੇਸ਼ਨ ਅਤੇ ਬੀ.ਸੀ. ਕਾਰਪੋਰੇਸ਼ਨ ਦੇ ਜਿਲ੍ਹਿਆਂ ਵਿੱਚ ਚਲ ਰਹੇ ਸਿਖਲਾਈ-ਕਮ-ਪ੍ਰੋਡਕਸ਼ਨ ਕੇਂਦਰਾਂ ਨੇ ਸਟਾਲਾਂ ਵੀ ਲਗਾਈਆਂ ਗਈਆਂ। ਇਸ ਤੋਂ  ਇਲਾਵਾ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਵਲੋਂ ਆਪਣੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਸਟਾਲਾਂ ਲਗਾਈਆਂ ਗਈਆਂ।
ਇਸ ਰਾਜ ਪੱਧਰੀ ਸਮੂਹਿਕ ਵਿਆਹ ਸਮਾਗਮ ਵਿੱਚ ਹੋਰਾਂ ਤੋਂ ਇਲਾਵਾ ਕਮਲਜੀਤ ਕੌਰ ਰਣੀਕੇ ,ਦੀਪਰਾਵਾ ਲਾਕਰਾ ਡਾਇਰੈਕਟਰ ਭਲਾਈ ਵਿਭਾਗ, ਚਮਨ ਲਾਲ ਵਾਸਨ ਸਬ ਪਲਾਨ, ਬਿੰਦੂ ਵਾਲਿਆ ਸਹਾਇਕ ਡਾਇਰੈਕਟਰ, ਅੰਜਨਾ ਬੰਧੂ ਡਿਪਟੀ ਡਾਇਰੈਕਟਰ, ਪਰਮਿੰਦਰ ਸਿੰਘ ਡਿਪਟੀ ਡਾਇਰੈਕਟਰ, ਸੰਜੀਵ ਮੰਨਨ ਜਿਲਾ ਭਲਾਈ ਅਫਸਰ, ਬਾਬਾ ਗੁਪਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply