Saturday, March 28, 2026

ਸ਼ੁੱਭਨੀਤ ਕੌਰ ਚਾਹਲ ਦੀ ਬਰਸੀ ਮੌਕੇ ਵਿਦਿਆਰਥੀਆਂ ਨੂੰ ਕਿੱਟਾਂ ਤੇ ਇਨਾਮ ਵੰਡੇ

PPN1707201617
ਚੌਂਕ ਮਹਿਤਾ, 17 ਜੁਲਾਈ (ਜੋਗਿੰਦਰ ਸਿੰਘ ਮਾਣਾ) – ਗੁਰਦੁਆਰਾ ਜੋਗੀ ਪੀਰ ਚਾਹਲ ਖਾਨਪੁਰ ਵਿਖੇ ਸ਼ੁੱਭਨੀਤ ਕੌਰ ਚਾਹਲ ਦੀ ਚੌਥੀ ਬਰਸੀ ਮਨਾਈ ਗਈ।ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਬਰਸੀ ਮੌਕੇ ਉਹਨਾਂ ਦੇ ਪ੍ਰੀਵਾਰ ਵਲੋਂ ਪਿੰਡ ਦੇ ਸਰਕਾਰੀ ਹਾਈ ਸਕੂਲ ਦੀਆਂ ਵਿਦਿਆਰਥੀਆਂ ਨੂੰ ਕਿਟਾਂ ਅਤੇ ਵੱਖ-ਵੱਖ ਜਮਾਤਾਂ ਵਿਚੋਂ ਪਹਿਲਾ, ਦੂਜਾ ਅਤੇ ਤੀਸਰਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ।ਜ਼ਿਕਰਯੌਗ ਹੈ ਕਿ ਸ਼ੁੱਭਨੀਤ ਕੌਰ ਦੀ ਚਾਰ ਸਾਲ ਪਹਿਲਾਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਮੌਕੇ ਪਿਤਾ ਬਲਵਿੰਦਰ ਸਿੰਘ ਖਾਨਪੁਰ ਇੰਸਪੈਕਟਰ ਮਾਰਕਫੈਡ, ਭਰਾ ਸਰਪੰਚ ਅਜ਼ਾਦਬੀਰ ਸਿੰਘ ਖਾਨਪੁਰ, ਬਖਸ਼ੀ ਥਾਣੇਵਾਲ, ਡੀ. ਐੱਮ ਮਾਰਕਫੈਡ ਕੁਲਵਿੰਦਰ ਸਿੰਘ ਰੰਧਾਵਾ ਇੰਦਰਜੀਤ ਸਿੰਘ ਮੈਨੇਜਰ ਮਾਰਕਫੈਡ, ਹਰਭਜਨ ਸਿੰਘ ਇੰਸਪੈਕਟਰ, ਗੁਰਪ੍ਰੀਤ ਸਿੰਘ ਇੰਸਪੈਕਟਰ, ਮਾ: ਬਲਦੇਵ ਸਿੰਘ, ਪ੍ਰਭਜੋਤ ਸਿੰਘ ਬੱਲ, ਸਰਬਜੀਤ ਕੌਰ, ਸੁਖਮੀਤ ਸਿੰਘ, ਮੇਜਰ ਸਿੰਘ, ਪਰਮਿੰਦਰ ਕੌਰ,  ਸਵਰਨ ਸਿੰਘ ਸਾਬਕਾ ਸਰਪੰਚ, ਕੈਪਟਨ ਚਰਨ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply