Sunday, May 31, 2026

ਨਾਟਕ ਅਵੇਸਲੇ ਯੁੱਧਾਂ ਦੀ ਨਾਇਕਾਂ ਦਾ ਮੰਚਨ

PPN200507
ਅੰਮ੍ਰਿਤਸਰ, 20  ਮਈ (ਦੀਪ ਦਵਿੰਦਰ ਸਿੰਘ)- ਰੰਗ-ਮੰਚ ਦੇ ਖੇਤਰ ‘ਚ ਨਿਰੰਤਰ ਕਾਰਜਸ਼ੀਲ ਰੰਗ ਕਰਮੀ ਮੰਚ ਅੰਮ੍ਰਿਤਸਰ ਵੱਲੋਂ ਮੰਚਪ੍ਰੀਤ ਦੀ ਨਿਰਦੇਸ਼ਨਾਂ ‘ਚ ਪ੍ਰੋ: ਅਜਮੇਰ ਔਲਖ ਦਾ ਲਿਖਿਆ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’ ਦਾ ਮੰਚਨ ਕੀਤਾ ਗਿਆ। ਖੁਆਜ਼ਾ ਪੀਰ ਸਪੋਰਟਸ ਕਲੱਬ ਅਤੇ ਬਾਬਾ ਬਾਲੀ ਸ਼ਾਹ ਦੇ ਸਹਿਯੋਗ ਨਾਲ ਪੇਸ਼ ਕੀਤੇ ਇਸ ਨਾਟਕ ਦੀ ਕਹਾਣੀ ਵਿੱਚ ਪੰਜਾਂ ਪਾਣੀਆਂ ਦੀ ਇਸ ਜਰਖੇਜ਼ ਜਮੀਨ ਤੇ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨਾਲ ਸਮਾਜ ਅੰਦਰ ਰਾਜਨੀਤਕ, ਸਮਾਜਕ ਅਤੇ ਆਰਥਿਕ ਪ੍ਰਸਥਿਤੀਆਂ ਤੇ ਕਟਾਕਸ਼ ਕਰਦਾ ਨਾਟਕ ਸਾਰਥਕ ਸੁਨੇਹਾ ਦੇਣ ਵਿੱਚ ਕਾਮਯਾਬ ਹੁੰਦਾ ਹੈ। ਨਾਟਕ ਵਿੱਚਲੇ ਕਿਰਦਾਰਾਂ ਨੂੰ ਮੰਚਪ੍ਰੀਤ, ਮਨਦੀਪ ਘਈ, ਅਮਨਦੀਪ, ਸਾਜਨ, ਵਿਕਾਸ ਸੋਨੂੰ ਅਤੇ ਨੰਦੀ ਮਹਾਜਨ ਨੇ ਬਾਖੂਬੀ ਪੇਸ਼ ਕੀਤਾ। ਇਸ ਸਮੇਂ ਲਖਬੀਰ ਸਿੰਘ, ਜੋਗਿੰਦਰ ਬਾਸਰਕੇ, ਦੀਪ ਦਵਿੰਦਰ ਸਿੰਘ, ਗੁਰਦੇਵ ਸਿੰਘ ਮਹਿਲਾਂ ਵਾਲਾ, ਰਛਪਾਲ ਰੰਧਾਵਾ, ਭੁਪਿੰਦਰ ਸੰਧੂ, ਦੇਵ ਦਰਦ, ਗੁਰਪ੍ਰੀਤ, ਸੰਦੀਪ ਦਿਓਲ, ਕਰਮਜੀਤ ਸੇਠੀ, ਨੀਰਜ ਸੈਣੀ ਅਤੇ ਜੋਗਿੰਦਰ ਸਿੰਘ ਸਰਕਾਰੀਆ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕਾਂ ਨੇ ਨਾਟਕ ਦਾ ਅਨੰਦ ਮਾਣਿਆ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply