
ਬਠਿੰਡਾ, 18 ਜੁਲਾਈ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ)- ਸਥਾਨਕ ਐਸ.ਐਸ. ਡੀ .ਗਰਲਜ਼ ਕਾਲਜ ਦੀ ਗੋਲਡਨ ਜੁਬਲੀ ਮੌਕੇ ਰੰਗਾਰੰਗ ਸਮਾਗਮ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਕਾਲਜ ਪ੍ਰਧਾਨ ਐਸ.ਐਸ.ਡੀ ਸਭਾ ਅਭੈ ਸਿੰਗਲਾ ਸ਼ਾਮਲ ਹੋਏ।ਇਸ ਤੋਂ ਇਲਾਵਾ ਕਾਲਜ ਦੀ ਕਾਰਜਕਾਰੀ ਕਮੇਟੀ ਮੈਂਬਰਜ਼ ਅਤੇ ਹੋਰ ਵੀ ਪਤਵੰਤੇ ਸੱਜਣਾਂ ਦਾ ਪ੍ਰਿੰਸੀਪਲ ਤਾਂਘੀ ਨੇ ਰਸਮੀ ਤੌਰ ‘ਤੇ ਸਵਾਗਤ ਕੀਤਾ।ਸੰਨ 1966 ਵਿਚ ਸ਼ੁਰੂ ਹੋਏ ਕਾਲਜ ਦੇ 200 ਪਾਸਆਊਟ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਪ੍ਰੋਗਰਾਮ ਨੂੰ ਦੋ ਭਾਗਾਂ 1966-1991 ਅਤੇ 1992-2016 ਵਿਚ ਵੰਡਿਆ ਗਿਆ।ਆਪਣੇ ਆਪਣੇ ਅਨਭਵ ਵਿਚਾਰਾਂ ਨੂੰ ਪ੍ਰਗਟ ਕੀਤਾ ਗਿਆ।ਇਸ ਪ੍ਰੋਗਰਮਾ ਨੂੰ ਚਾਰ ਚੰਨ ਲਾਉਂਣ ਲਈ ਵਿਦਿਆਰਥੀਆਂ ਨੇ ਫੰਨ ਗੇਮ, ਤਾਬੋਲਾ ਅਤੇ ਕਪਲ ਡਾਂਸ ਕੀਤਾ।ਇਹ ਪ੍ਰੋਗਰਾਮ ਆਪਣੀਟਾ ਅਮਿਟ ਛਾਪ ਛੱਡਦਾ ਹੋਇਆ ਸੰਪੰਨ ਹੋਇਆ।ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਡਾ: ਊਸ਼ਾ ਸ਼ਰਮਾ, ਡਾ: ਸਿਮਰਜੀਤ ਕੌਰ, ਮਿਸ ਅਸ਼ਰਦੀਪ ਕੌਰ ਦੁਆਰਾ ਕੀਤਾ ਗਿਆ।ਅੰਤ ਵਿਚ ਸਮੂਹ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media