Monday, July 8, 2024

ਕਚਰਾ ਪਲਾਂਟ ਨਾਂ ਹਟਾਇਆ ਤਾਂ ਚੋਣਾਂ ਵਿੱਚ ਅਕਾਲੀ-ਭਾਜਪਾ ਦਾ ਹੋਵੇਗਾ ਬਾਈਕਾਟ

PPN1807201606
ਬਠਿੰਡਾ, 18 ਜੁਲਾਈ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਬਾਬਾ ਬੰਦਾ ਬਹਾਦਰ ਹਰਬੰਸ ਨਗਰ ਵਿਖੇ ‘ਕੂੜਾ ਡੰਪ ਹਟਾਓ ਮੋਰਚੇ’ ਦੀ ਐਕਸ਼ਨ ਕਮੇਟੀ ਦੀ ਇੱਕਤਰਤਾ ਹੋਈ ਜਿਸ ਵਿਚ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਕਚਰਾ ਪਲਾਂਟ ਲਈ ਨਵਂੀ ਥਾਂ ਖਰੀਦਣ ਤੇ ਇਸ ਨੂੰ ਵਸੋਂ ਤੋਂ ਦੂਰ ਕਿਤੇ ਹੋਰ ਤਬਦੀਲ ਕਰਨ ਬਾਰੇ ਦਿੱਤੇ ਜ਼ਬਾਨੀ ਆਦੇਸ਼ ਬਾਰੇ ਵਿਚਾਰ ਚਰਚਾ ਹੋਈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ 19 ਜੂਨ ਨੂੰ ਬਠਿੰਡਾ ਫੇਰੀ ਸਮੇਂ ਸਥਾਨਕ ਹੋਟਲ ਵਿਖੇ ਮੋਰਚੇ ਨਾਲ ਸਬੰਧਿਤ ਅਕਾਲੀ ਵਰਕਰਾਂ ਦਾ ਇਕ ਵਫ਼ਦ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਸੀ ਤੇ ਉਪ ਮੁੱਖ ਮੰਤਰੀ ਨੇ ਨਗਰ ਨਿਗਮ ਕਮਿਸ਼ਨਰ ਬਠਿੰਡਾ ਨੂੰ ਜ਼ਬਾਨੀ ਆਦੇਸ਼ ਦਿੱਤੇ ਸਨ ਕਿ ਸੰਘਣੀ ਵਸੋਂ ਵਿਚੋਂ ਕੂੜਾ ਡੰਪ ਤੁਰੰਤ ਹਟਾਇਆ ਜਾਵੇ ਤੇ ਇਸ ਮੰਤਵ ਲਈ ਦੂਰ ਦੁਰਾਡੇ ਨਵੀ ਜ਼ਮੀਨ ਖਰੀਦ ਲਈ ਜਾਵੇ। ਜਦੋਂ ਇਸ ਆਦੇਸ਼ ਦੀ ਪਾਲਣਾ ਹੁੰਦੀ ਨਜ਼ਰ ਨਾ ਆਈ ਤਾਂ ਮੌਰਚੇ ਦੇ ਮੈਂਬਰਾਂ ਦਾ ਇਕ ਵਫ਼ਦ 11 ਜੁਲਾਈ 2016 ਨੂੰ ਨਿਗਮ ਕਮਿਸ਼ਨਰ ਨੂੰ ਮਿਲਿਆ ਤ ਕਾਰਵਾਈ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਪ੍ਰੰਤੂ ਕਮਿਸ਼ਨਰ ਸਾਹਿਬ ਦਾ ਉੱਤਰ ਟਾਲ ਮਟੋਲ ਵਾਲਾ ਸੀ, ਮੋਰਚੇ ਦੇ ਮੈਂਬਰਾਂ ਦੇ ਦਬਾਅ ਕਾਰਨ ਇਕ ਕਮੇਟੀ ਦਾ ਗਠਨ ਕਰਵਾ ਦਿੱਤਾ, ਜਿਸ ਵਿਚ ਅੱਠ ਮੈਂਬਰ ਸ਼ਾਮਲ ਕੀਤੇ ਗਏ ਹਾਲੇ ਤੱਕ ਨਵੀਂ ਗਠਤਿ ਕਮੇਟੀ ਨੂੰ ਵੀ ਨਿਗਮ ਅਧਿਕਾਰੀਆਂ ਵਲੋਂ ਕੋਈ ਸੱਦਾ ਪੱਤਰ ਪ੍ਰਾਪਤ ਨਹੀ ਹੋਇਆ, ਇਸ ਟਾਲ ਮਟੋਲ ਦੀ ਨੀਤੀ ਦੇ ਪ੍ਰਤੀਕਰਮ ਵੱਜੋਂ ਮੋਰਚੇ ਦੀ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੀਆਂ ਚੋਣਾਂ 2017 ਦੌਰਾਨ ਅਕਾਲੀ-ਭਾਜਪਾ ਗਠਜੋੜ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ।ਜੇਕਰ ਸਰਕਾਰ ਜਾਂ ਪ੍ਰਸ਼ਾਸਨ 31 ਜੁਲਾਈ 2016 ਤੱਕ ਕਚਰਾ ਪਲਾਂਟ ਨੂੰ ਵਸੋਂ ਦੂਰ ਲੈ ਜਾਣ ਲਈ ਕੋਈ ਠੋਸ ਤਸੱਲਬਖ਼ਸ਼ ਕਾਰਵਾਈ ਨਹੀ ਕਰਦੀ ਤਾਂ 21 ਕਲੋਨੀਆਂ ਵਿਚ ਭਰਵੀਆਂ ਰੈਲੀਆਂ ਕਰਕੇ ਇਹ ਦੱਸਿਆ ਜਾਵੇਗਾ ਕਿ ਇਹ ਬੀਮਾਰੀਆਂ ਦਾ ਘਰ ਸਤਾਧਾਰੀ ਪਾਰਟੀ ਵਲੋਂ ਸਥਾਪਤ ਕੀਤਾ ਜ਼ਹਿਰ ਦਾ ਖੂਹ ਹੈ।ਇਸ ਕਾਰਨ ਕਰੋੜਾਂ ਦੀ ਸੰਪਤੀ ਕੋਡੀਆਂ ਦੇ ਭਾਅ ਗਿਰ ਗਈ, ਕੋਈ ਖਰੀਦਦਾਰ ਨਹੀ, ਕੋਈ ਇਸ ਇਲਾਕੇ ਵਿਜ ਰਹਿਣਾ ਪਸੰਦ ਨਹੀ ਕਰਦਾ, ਅਜਿਹੀ ਲੋਕ ਸੇਵਾ ਕਰਨ ਵਾਲੀ ਪਾਰਟੀ ਦਾ ਵਾਰ ਵਾਰ ਸਤਾ ਤੇ ਕਾਬਜ਼ ਹੋਣ ਦਾ ਭੁਲੇਖਾ ਦੂਰ ਕਰ ਦਿੱਤਾ ਜਾਵੇਗਾ। ਰੈਲੀ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਕਚਰਾ ਪਲਾਂਟ ਹਟਾਏ ਜਾਣ ਤੱਕ ਉਹ ਸਹੂੰ ਚੁੱਕ ਲੈਣ ਕਿ ਅਸੀ ਪੀੜਤ ਲੋਕ ਸਤਾਧਾਰੀ ਪਾਰਟੀ ਨੂੰ ਹਰਗਿਜ਼ ਵੋਟ ਨਹੀ ਪਾਵਾਂਗੇ।
ਇਸ ਇੱਕਤਰਤਾ ਵਿਚ ਹਰਬੰਸ ਨਗਰ ਤੋਂ ਬਲਵਿੰਦਰ ਸਿੰਘ ਵਾਲੀਆ, ਮਨਜੀਤ ਸਿੰਘ, ਜੀਤ ਸਿੰਘ ਭਾਈ ਮਤੀ ਦਾਸ ਨਗਰ ਤੋਂ ਸੁਖਦੇਵ ਸਿੰਘ ਗਿੱਲ, ਗੁਰਅਵਤਾਰ ਸਿੰਘ ਗੋਗੀ, ਰਾਜਵਿੰਦਰ ਸਿੰਘ ਸਿੱਧੂ ਐਮ ਸੀ, ਬਲਰਾਜ ਬਾਲਾ, ਸੋਹਣ ਸਿੰਘ ਜਵੰਦਾ, ਕੈਪਟਨ ਮੱਲ ਸਿੰਘ, ਗੁਰਚਰਨ ਸਿੰਘ ਸਿੱਧੂ, ਹਰਦੇਵ ਸਿੰਘ, ਬਾਂਸਲ ਛਿੰਦਾ ਭਾਊ, ਅਵਤਾਰ ਸਿੰਘ ਤੇ ਲੀਗਲ ਸੈਂਲ ਦੇ ਇੰਚਾਰਜ ਐਡਵੋਕੇਟ ਰਣਜੀਤ ਸਿੰਘ ਜਲਾਲ,ਗੁਰਪ੍ਰਤਾਪ ਤੇ ਡੀ.ਐਸ. ਪੀ ਰੂਪ ਸਿੰਘ ਆਦਿ ਸ਼ਾਮਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply