Monday, July 8, 2024

ਰਾਖੀ ਸਾਵਤ ਵਲੋਂ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਂ ਖਿਲਾਫ ਅਰਥੀ ਫੂਕ ਰੈਲੀ

PPN2007201612
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮੂਹ ਵਾਲਮੀਕਿ ਸਮਾਜ ਵਲੋ ਰਾਖੀ ਸਾਵਤ ਦਾ ਪੁਤਲਾ ਭਗਵਾਨ ਵਾਲਮੀਕਿ ਚੌਕ ਰਾਮਪੂਰਾ ਫੂਲ ਵਿਖੇ ਫੁਕਿਆ ਗਿਆ।ਕਿਉਂਕਿ ਕੁਝ ਦਿਨ ਰਾਖੀ ਸਾਵਤ ਨੇ ਇੱਕ ਨਿਜੀ ਨਿਊਜ ਚੈਨਲ ਉੱਪਰ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਂ ਦਾ ਉਪਯੋਗ ਕੀਤਾ ਸੀ ਇਸ ਅਰਥੀ ਫੂਕ ਰੈਲੀ ਵਿੱਚ ਨਗਰ ਕੋਂਸਲ ਰਾਮਪੂਰਾ ਫੂਲ ਦੇ ਵਾਇਸ ਪ੍ਰਧਾਨ ਅਤੇ ਭਾਵਾਧਸ ਦੇ ਸ਼ਹਿਰੀ ਪ੍ਰਧਾਨ (ਰਾਮਪੂਰਾ ਫੂਲ) ਅਮਰਨਾਥ ਕਕਲੀ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਰਾਖੀ ਸਾਵਤ ਨੇ ਸਮੂਹ ਵਾਲਮੀਕਿ ਸਮਾਜ ਦੀਆ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ੋ ਸਮੂਹ ਵਾਲਮੀਕਿ ਸਮਾਜ ਵਲੋ ਮਾਨਯੋਗ ਐਸ.ਐਸ.ਪੀ ਬਠਿੰਡਾ ਨੂੰ ਕਿਹਾ ਕਿ ਇਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਸਫਾਈ ਮਜਦੂਰ ਯੂਨੀਅਨ ਦੇ ਸਾਬਕਾ ਪ੍ਰਧਾਨ ਸੋਮਨਾਥ ਸਾਰਵਾਨ ਨੇ ਕਿਹਾ ਕਿ ਰਾਖੀ ਸਾਵਤ ਉੱਪਰ ਆਈ.ਪੀ.ਸੀ. ਦੀ ਧਾਰਾ 295 ਏ ਦੇ ਆਧਾਰ ਉੱਪਰ ਪਰਚਾ ਦਰਜ ਕੀਤਾ ਜਾਵੇ।ਇਸ ਮੌਕੇ ਤੇ ਵਿਸ਼ੇਸ਼ ਤੌਰ ‘ਤੇ ਮਾਲਵਾ ਇੰਨਚਾਰਜ ਭਾਵਾਧਸ ਦੀਪਕ ਪਰੋਚਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਦੋ ਵੀ ਭਗਵਾਨ ਵਾਲਮੀਕਿ ਬਾਰੇ ਗਲਤ ਬਿਆਨਬਾਜੀ ਕੀਤੀ ਜਾਦੀ ਹੈ ਤਾਂ ਸਿਰਫ ਵਾਲਮੀਕਿ ਸਮਾਜ ਹੀ ਆਪਣਾ ਵਿਰੋਧ ਦਰਜ ਕਰਦਾ ਹੈ। ਪਰੰਤੂ ਹਿੰਦੂ ਸਮਾਜ ਵਲੋ ਕਦੇ ਵੀ ਸਾਥ ਨਹੀ ਦਿੱਤਾ ਜਾਂਦਾ। ਇਸ ਉੱਪਰ ਗਊ ਦਾ ਕਤਲ ਹੋ ਜਾਵੇ ਤਾਂ ਇਹੀ ਹਿੰਦੂ ਸਮਾਜ ਲੜਣ ਮਰਨ ਲਈ ਤਿਆਰ ਹੋ ਜਾਂਦਾ ਹੈ। ਜਦਕਿ ਵਾਲਮੀਕਿ ਸਮਾਜ ਹਿੰੰਦੂ ਧਰਮ ਲਈ ਬਿਨਾਂ ਕਿਸੇ ਅਨਜਾਮ ਦੀ ਪਰਵਾਹ ਕਿਤੇ ਬਿਨਾਂ ਖੜਾ ਰਹਿੰਦਾ ਹੈ। ਹੁਣ ਸਾਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ। ਜਿਸ ਤਰਾਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਹਿੰਦੂ ਧਰਮ ਨੂੰ ਤਿਆਗ ਕੇ ਬੋਧ ਧਰਮ ਅਪਣਾਇਆ ਸੀ । ਸਮਾਜ ਨੂੰ ਵੀ ਸੋਚਣਾ ਪਵੇਗਾ। ਇਸ ਮੌਕੇ ਤੇ ਭਾਵਾਧਸ ਦੇ ਜਿਲ੍ਹਾ ਪ੍ਰਧਾਨ ਗੋਰਵ ਨਿਧਾਨੀਆ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋ ਜਲਦੀ ਤੋ ਜਲਦੀ ਕੋਈ ਕਾਰਵਾਈ ਨਹੀ ਕੀਤੀ ਗਈ ਤਾਂ ਬਠਿੰਡਾ ਜਿਲ੍ਹੇ ਦੇ ਵੱਖ-2 ਹਲਕਿਆ ਚੋ ਰਾਖੀ ਸਾਵਤ ਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਦੌਰਾਨ ਕੋਈ ਵੀ ਘਟਨਾ ਵਾਪਰਦੀ ਹੈ ਇਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਕਿਉਂਕਿ ਇਸ ਤੋ ਪਹਿਲਾ ਵੀ ਐਸ.ਐਸ.ਪੀ. ਬਠਿੰਡਾ ਜੀ ਨੂੰ ਭਾਵਾਧਸ ਜਿਲਾਂ ਸੰਗਠਨ ਬਠਿੰਡਾ ਵਲੋ ਮੰਗ ਪੱਤਰ ਨੂੰ 087, 13 ਜੁਲਾਈ ਨੂੰ ਦੇ ਚੁੱਕੇ ਹਾਂ।ਇੱਕ ਹਫਤਾ ਗੁਜਰ ਜਾਣ ਤੋ ਬਾਅਦ ਵੀ ਕੋਈ ਕਾਰਵਾਈ ਨਹੀ ਹੋਈ। ਜਿਸ ਦਾ ਸਮਾਜ ਵਿੱਚ ਰੋਸ਼ ਪਾਇਆ ਜਾ ਰਿਹਾ ਹੈ।ਇਸ ਮੌਕੇ ਦੇ ਮਾਲਵਾ ਭਾਵਾਧਸ ਅਰਜੁਨ ਸਿੰਘ ਹੋਲੂ , ਸਾਬਕਾ ਐਮ.ਸੀ, ਸੁਰੇਸ਼ ਟਾਂਕ, ਵਾਲਮੀਕਿ ਕਮੇਟੀ ਦੇ ਪ੍ਰਧਾਨ ਸੁਰੇਸ਼ ਪੁਹਾਲ, ਲੱਕੀ ਅਦਿਵਾਲ, ਪਵਨ ਸਾਰਵਾਨ, ਰਾਜ ਕੁਮਾਰ ਰਾਜੀ, ਰਾਜੂ ਕਾਗੜਾ, ਰਵਿ ਲੁਹੇਰਾਂ , ਸੰਦੀਪ ਚੋਹਾਨ ਇਸ ਤੋ ਇਲਾਵਾ ਬਹੁਤ ਗਿਣਤੀ ਵਿੱਚ ਵਾਲਮੀਕਿ ਸਮਾਜ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply