ਅੰਮ੍ਰਿਤਸਰ, 30 ਜੁਲਾਈ (ਦੀਪ ਦਵਿੰਦਰ ਸਿੰਘ)- ਵਿਰਸਾ ਵਿਹਾਰ ਸੁਸਾਇਟੀ ਵਲੋਂ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਕਿਤਾਬ ਘਰ ਦਾ ਉਦਘਾਟਨ ਡਿਪਟੀ ਕਮੀਸ਼ਨਰ ਸ੍ਰੀ ਵਰੁਣ ਰੂਜ਼ਮ ਵੱਲੋਂ ਕੀਤਾ ਗਿਆ।ਇਸ ਮੌਕੇ ਨੇ ਕਿਹਾ ਕਿ ਇਸ ਨਾਲ ਆਮ ਲੋਕ ਵੀ ਸਾਹਿਤ ਤੇ ਸਾਹਿਤਕ ਸਰਗਰਮੀਆਂ ਨਾਲ ਜੁੜਣਗੇ ਜਿਸ ਨਾਲ ਵਿਰਸਾ ਵਿਹਾਰ ਦਾ ਘੇਰਾ ਹੋਰ ਵਿਸ਼ਾਲ ਹੋਵੇਗਾ।ਉਹਨਾਂ ਵਿਰਸਾ ਵਿਹਾਰ ਵਲੌਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਵਿਰਸਾ ਵਿਹਾਰ ਵਿੱਚ ਚੱਲ ਰਹੀਆਂ ਸਰਗਰਮੀਆਂ ਪ੍ਰਤੀ ਜਾਣਕਾਰੀ ਹਾਸਿਲ ਕੀਤੀ।ਇਸ ਤੋਂ ਪਹਿਲਾ ਡੀ.ਸੀ ਵਰੁਣ ਰੂਜ਼ਮ ਨੇ ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰਾਂ ਤੇ ਕਾਰਜਕਰਨੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਕੰਮਕਾਜ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਹਾਸਿਲ ਕੀਤੀ।ਮੀਟਿੰਗ ਵਿੱਚ ਐੱਸ.ਡੀ.ਐੱਮ ਸ੍ਰੀ ਰੋਹਿਤ ਗੁਪਤਾ ਵੀ ਵਿਸ਼ੇਸ ਤੌਰ ਤੇ ਹਾਜਰ ਹੋਏ।ਮੀਟਿੰਗ ਵਿੱਚ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਵਲੌਂ ਵਿਰਸਾ ਵਿਹਾਰ ਦੀਆਂ ਸਰਗਰਮੀਆਂ ਦੀ ਵਿਸਥਾਰ ਸਾਹਿਤ ਜਾਣਕਾਰੀ ਦੇ ਕੇ ਦੱਸਿਆ ਗਿਆ ਕਿ ਇਥੇ ਸਾਹਿਤ, ਸਭਿਆਚਾਰ ਦੀਆਂ ਵੱਖ-ਵੱਖ ਕਲਾਵਾਂ ਦੀਆਂ ਪੇਸ਼ਕਾਰੀਆਂ ਦੀ ਕੋਈ ਨਾ ਕੋਈ ਪੇਸ਼ਕਾਰੀ ਚਲਦੀ ਹੀ ਰਹਿੰਦੀ ਹੈ।ਸ੍ਰੀ ਰੂਜ਼ਮ ਨੇ ਵਿਰਸਾ ਵਿਹਾਰ ਵਿਖੇ ਸਰਗਰਮੀਆਂ ਦੀ ਹੋਰ ਬਹੁਤਾਤ ਲਈ ਵਿੱਤੀ ਸਹਾਇਤਾ ਦੇਣ ਦੀ ਵੀ ਹਾਮੀ ਭਰੀ । ਉਨਾਂ ਨੂੰ ਸੁਸਾਇਟੀ ਵਲੌਂ ਸ਼ਾਲ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਨਰਲ ਸਕੱਤਰ ਜਗਦੀਸ਼ ਸਚਦੇਵਾ,ਵਿਜੇ ਸ਼ਰਮਾਂ,ਭੁਪਿੰਦਰ ਸਿੰਘ ਸੰਧੂ, ਗੁਰਮੀਤ ਬਾਵਾ, ਅਤਿੰਦਰ ਸੰਧੂ, ਪ੍ਰੋ:ਰਿਤੂ ਸ਼ਰਮਾਂ, ਜਤਿੰਦਰ ਕੌਰ, ਹਰਿੰਦਰ ਸੋਹਲ, ਜਸਵੰਤ ਜੱਸ, ਕੁਲਵੰਤ ਗਿੱਲ, ਗੁਰਦੇਵ ਸਿੰਘ ਮਹਿਲਾਂ ਵਾਲਾ, ਤਜਿੰਦਰ ਰਾਜਾ, ਪਵਨਦੀਪ, ਹਿਰਦੇਪਾਲ ਸਿੰਘ, ਨਰਿੰਦਰ ਸਿੰਘ ਆਦਿ ਮੈਂਬਰਾਂ ਨੇ ਭਾਗ ਲਿਆ ਤੇ ਆਪਣੇ ਉਸਾਰੂ ਸੁਝਾਅ ਦਿਤੇ, ਸਭ ਦਾ ਧੰਨਵਾਦ ਜਗਦੀਸ਼ ਸਚਦੇਵਾ ਵਲੋਂ ਕੀਤਾ ਗਿਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media