Tuesday, November 24, 2026

ਲਗਾਏ ਦਰੱਖਤਾਂ ਦੀ ਸੰਭਾਲ ਵੀ ਕੀਤੀ ਜਾਵੇ- ਹੈਡਮਾਸਟਰ ਦਲਜੀਤ ਸਿੰਘ

PPN0308201601ਬਟਾਲਾ, 3 ਅਗਸਤ (ਨਰਿੰਦਰ ਬਰਨਾਲ) – ਵਾਤਾਵਰਣ ਦੀ ਸੁੱਧਤਾ ਤੇ ਚੌਗਿਰਦੇ ਨੂੰ ਹਰਿਆ ਭਰਿਆ ਕਰਨ ਲਈ ਸਰਕਾਰੀ ਮਿਡਲ ਸਕੂਲ ਹਸਨਪੁਰ ਕਲਾਂ ਵਿਖੇ ਮੁੱਖ ਅਧਿਆਪਕ ਦਲਜੀਤ ਸਿੰਘ ਮਾਹਨ ਦੀ ਅਗਵਾਈ ਹੇਠ ਵਾਤਾਵਰਨ ਦਿਵਸ ਮਨਾਉਦਿਆਂ ਸਕੂਲ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਕੰਪਲੈਕਸ ਵਿਚ ਛਾਂਦਾਰ ਪੌਦੇ ਲਗਾਏ ਗਏ।ਮੁੱਖ ਅਧਿਆਪਕ ਦਲਜੀਤ ਸਿੰਘ ਨੇ ਕਿਹਾ ਕਿ ਜਿਥੇ ਪੌਦੇ ਲਗਾਉਣੇ ਜਰੂਰੀ ਹਨ, ਊਸ ਤੋ ਵੀ ਵੱਧ ਲੋੜ ਹੈ ਕਿ ਲਗਾਏ ਗਏ ਬੂਟਿਆਂ ਦੀ ਸੰਭਾਂਲ ਕੀਤੀ ਜਾਵੇ।ਮੁੱਖ ਅਧਿਆਪਕ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਰੁੱਖ ਲਗਾ ਕੇ ਜੇਕਰ ਸੰਭਾਲੇ ਹੀ ਨਾਂ ਤਾ ਕੀ ਵਾਤਾਵਰਨ ਬਚਾਉਣ ਦਾ ਸਾਡਾ ਮਕਸਦ ਪੂਰਾ ਹੌ ਜਾੇਵਾਗਾ? ਆਮ ਕਰਕੇ ਹੁੰਦਾ ਵੀ ਏਦਾਂ ਹੈ ਕਿ ਕੋਈ ਬੂਟਿਆਂ ਦੀ ਸੰਭਾਲ ਹੀ ਨਹੀ ਕਰਦਾ।ਇਸ ਸਮੇਂ ਵਿਦਿਆਰਥੀਆਂ ਨੂੰ ਬੂਟੇ ਵੰਡੇ ਗਏ, ਜਿੰਨਾਂ ਨੇ ਦਰੱਖਤਾਂ ਨੂੰ ਸੰਭਾਲਣ ਦਾ ਪ੍ਰਣ ਕੀਤਾ।ਇਸ ਮੌਕੇ ਗੁਰਪ੍ਰੀਤ ਸਿੰੰਘ, ਸਰਬਜੀਤ ਸਿੰਘ ਕਾਹਲੋ, ਕੰਵਲਪ੍ਰੀਤ ਕੌਰ, ਹਰਵਿੰਦਰ ਸਿੰਘ, ਮਨਪੀ੍ਰਤ ਕੌਰ ਏ ਸੀ ਟੀ ਤੋ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply