ਪੱਟੀ, 6 ਜੂਨ (ਰਣਜੀਤ ਸਿੰਘ ਮਾਹਲਾ) – ਹਲਕਾ ਪੱਟੀ ਦੇ ਪਿੰਡ ਦੁੱਬਲੀ ਵਿੱਖੇ ਮਿਹਨਤੀ ਵਰਕਰਾਂ ਦੀ ਮਿਹਨਤ ਸਦਕਾ 40 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ।ਸ਼ਾਮਲ ਹੋਏ ਪਰਿਵਾਰਾਂ ਪੰਜਾਬ ਸਿੰਘ ਦੁੱਬਲੀ, ਸੁਖਦੇਵ ਸਿੰਘ, ਰੇਸਮ ਸਿੰਘ, ਜਗਜੀਤ ਸਿੰਘ, ਸੁਰਜੀਤ ਸਿੰਘ, ਗਿਆਨ ਸਿੰਘ, ਪਾਲ ਸਿੰਘ, ਜਸਬੀਰ ਸਿੰਘ, ਹਰਪਾਲ ਸਿੰਘ, ਨਿਰਵੈਲ ਸਿੰਘ, ਅਜੀਤ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਸੁਭੇਗ ਸਿੰਘ, ਦਿਲਬਾਗ ਸਿੰਘ , ਦੁੱਲਾ ਸਿੰਘ ਨੰਬਰਦਾਰ, ਸੁਖਦੇਵ ਸਿੰਘ ਡਿਪਟੀ, ਹਰਦੇਵ ਸਿੰਘ ਆਦਿ ਪਰਿਵਾਰਾ ਨੇ ਰਣਜੀਤ ਸਿੰਘ ਚੀਮਾ ਦੀ ਹਾਜਰੀ ਵਿੱਚ ‘ਆਪ’ ਦਾ ਝਾੜੂ ਚੁੱਕਿਆ। ਇਸ ਮੋਕੇ ਤੇ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਭਾਜਪਾ ਤੇ ਕਾਂਗਰਸ ਦੀਆ ਮਾੜੀਆਂ ਨੀਤੀਆ ਤੋਂ ਦੁੱਖੀ ਹੋਏ ਪੰਜਾਬ ਦੇ ਲੋਕ ਆਂਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਰਹੇ ਹਨ।ਉਹਨਾ ਕਿਹਾ ਕਿ ਸ਼ਾਮਲ ਹੋਏ ਪਰਿਵਾਰਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ।ਉਹਨਾ ਨੇ ਕਿਹਾ ਕਿ ਰਾਜ ਨਹੀ ਸੇਵਾ ਦਾ ਦਾਅਵਾ ਕਰਨ ਵਾਲੀ ਬਾਦਲ ਸਰਕਾਰ ਦੇ ਰਾਜ ਵਿੱਚ ਕੋਈ ਮਹਿਫੂਜ ਨਹੀ ਹੈ ਅਤੇ ਬਾਦਲ ਦੇ ਰਾਜ ਵਿੱਚ ਜਨਤਾ ਦੀ ਰਾਖੀ ਕਰਨ ਵਾਲੇ ਪੁਲਿਸ ਅਫਸਰ ਤੇ ਵੀ ਲੀਡਰਾ ਦੇ ਹੱਥਾਂ ਦੀ ਕਟਪੁਤਲੀ ਬਣ ਕੇ ਰਹਿ ਗਏ ਹਨ।ਉਹਨਾ ਕਿਹਾ ਕਿ ਰਿਸਵਤਖੋਰੀ, ਕਾਲਾ ਬਜਾਰੀ, ਗੁੰਡਾ ਗਰਦੀ ਆਦਿ ਬੁਰਾਈਆ ਚਰਮ ਸੀਮਾ ‘ਤੇ ਹਨ, ਜਿਸ ਦੀ ਬਦੋਲਤ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media