Saturday, July 25, 2026

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

PPN2205109
ਜੰਡਿਆਲਾ, 22 ਮਈ (ਹਰਿੰਦਰਪਾਲ ਸਿੰਘ)- ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਦਸਵੀਂ ਕਲਾਸ (ਸੀ.ਬੀ.ਐਸ.ਈ) ਦਾ ਸ਼ਾਨਦਾਰ ਨਤੀਜਾ ਨਿਕਲਦਿਆਂ ਹੀ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ., ਜਦੋਂ 216 ਬੱਚਿਆਂ ‘ਚੋਂ ਸਾਰੇ ਹੀ ਪਾਸ ਹੋ ਗਏ। 13 ਬੱਚੇ 90 ਤੋਂ 100% ਅੰਕ ਲੈ ਕੇ ਪਾਸ ਹੋਏ। 18 ਬੱਚੇ 80 ਤੋਂ 90% ਅੰਕ, 56 ਬੱਚੇ 70 ਤੋਂ 90% ਤੇ 78 ਬੱਚੇ 60 ਤੋਂ 70% ਨੰਬਰ ਲੈ ਕੇ ਪਾਸ ਹੋਏ। ਵਿਦਿਆਰਥਣ ਕਿਰਨਪ੍ਰੀਤ ਕੌਰ ਨੇ 10 ਗਰੇਡ ਲੈ ਕੇ ਪਹਿਲੀ ਪੁਜੀਸ਼ਨ, ਨਵਜੋਤ ਕੌਰ, ਦੀਕਸ਼ਾ ਦਰਪਨ, ਸ਼ਹਿਨਾਜਦੀਪ ਕੌਰ ਅਤੇ ਅਨਜੁਮਨ ਦੀਪ ਕੌਰ ਨੇ ੯.੮ ਗਰੇਡ ਲੈ ਕੇ ਦੂਜੀ ਪੁਜੀਸ਼ਨ, ਮਨਿੰਦਰ ਕੌਰ, ਗੁਰਲੀਨ ਕੌਰ, ਹਰਵਿੰਦਰ ਕੌਰ ਅਤੇ ਪ੍ਰਭਜੋਤ ਸਿੰਘ ਨੇ ੯.੪ ਗਰੇਡ ਲੈ ਕੇ ਤੀਜੀ ਪੁਜੀਸ਼ਨ ਹਾਸਲ ਕੀਤੀ। ਸਕੂਲ ਦੇ ਪ੍ਰਿੰਸੀਪਲ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਮੈਨੇਜਰ ਅਮਨ, ਰਨਵੀਰ ਕੌਰ, ਪ੍ਰਧਾਨ ਡਾ. ਸਾਧੂ ਸਿੰਘ, ਸਕੱਤਰ ਡਾ. ਨਿਰਮਲ ਸਿੰਘ, ਪੈਟਰਨ ਬਲਦੇਵ ਸਿੰਘ ਗਾਂਧੀ ਤੇ ਖਜਾਨਚੀ ਬਲਵਿੰਦਰ ਸਿੰਘ ਨੇ ਬੱਚਿਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀ ਲਈ ਮੁਬਾਰਕਬਾਦ ਦਿੱਤੀ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply