ਬਠਿੰਡਾ, 22 ਮਈ (ਜਸਵਿੰਦਰ ਸਿੰਘ ਜੱਸੀ)- ਗੰਭੀਰ ਮੁੱਦਾ, ਗੰਭੀਰ ਫ਼ਿਲਮ ਅਤੇ ਇੱਕ ਗੰਭੀਰ ਟੀਮ। ਇੱਕ ਐਸੀ ਫ਼ਿਲਮ ਲੈ ਕੇ ਜਿਹੜੀ ਆਮ ਕਮੇਡੀ ਫ਼ਿਲਮਾਂ ਤੋਂ ਬਿਲਕੁਲ ਵਖਰੀ ਨਜ਼ਰ ਆਏਗੀ। ਫ਼ਿਲਮ ਦਾ ਟਾਈਟਲ ਹੈ ’47 ਟੂ 84′ ਜੋ ਕਿ ਕਹਾਣੀ ਹੈ ਸੁਖਮਣੀ ਦੀ। ਪਾਕਿਸਤਾਨ ਦੀ ਸੁਖਮਣੀ ਸਿਰਫ਼ ਨੌ ਸਾਲ ਦੀ ਸੀ, ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਗਈ। ਉਸ ਨੇ ਖਾਸਾ ਨੁਕਸਾਨ ਸਹਿਆ ਹੈ, ਅਪਣਾ, ਦੇਸ਼ ਦਾ, ਅਪਣਿਆਂ ਦਾ ਅਤੇ ਪਰਾਇਆਂ ਦਾ। ਵੰਡ ਨੂੰ ਲੈ ਕੇ ਉਸ ਨੇ 1984 ਦੇ ਦੰਗਿਆਂ ਨੂੰ ਵੀ ਅਪਣੀ ਅੱਖੀਂ ਵੇਖਿਆ ਅਤੇ ਲਿਖੀ ਇਕ ਪੁਸਤਕ, ਜਿਸ ‘ਤੇ ਹੀ ਇਹ ਫ਼ਿਲਮ ਅਧਾਰਤ ਹੈ। ਵੀਰਵਾਰ ਨੂੰ ਫ਼ਿਲਮ ਦੀ ਪ੍ਰਮੋਸ਼ਨ ਲਈ ਡਾਇਰੈਕਟਰ ਰਾਜੀਵ ਸ਼ਰਮਾ ਅਤੇ ਮੁੱਖ ਕਿਰਦਾਰ ਨਤਾਸ਼ਾ ਰਾਣਾ ਅਤੇ ਜਫ਼ਰ ਢਿੱਲੋਂ ਮੌਜੂਦ ਰਹੇ। ਇਹ ਫ਼ਿਲਮ ਪੇਸ਼ਕਸ਼ ਹੈ ਬਬਲੀ ਸਿੰਘ ਦੀ ਅਤੇ ਪ੍ਰੋਡਿਊਸ ਕੀਤੀ ਗਈ ਹੈ ਸ਼ੇਮਾਰੂ ਫ਼ਿਮਲਜ਼ ਵੱਲੋਂ। ਫ਼ਿਲਮ ਦੀ ਕਹਾਣੀ ਬਬਲੀ ਸਿੰਘ ਅਤੇ ਲਾਲੀ ਗਿੱਲ ਨੇ ਮਿਲ ਕੇ ਲਿਖੀ ਹੈ। ਡਾਇਰੈਕਟਰ ਰਾਜੀਵ ਸ਼ਰਮਾ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਨਾਬਰ’ ਲਈ ਖਾਸੇ ਚਰਚਾ ਵਿਚ ਰਹੇ ਹਨ। ਨਾਬਰ ਨੂੰ ਬੈਸਟ ਪੰਜਾਬੀ ਫ਼ਿਲਮ ਦੇ ਕੌਮੀ ਅਵਾਰਡ ਨਾਲ ਵੀ ਨਵਾਜਿਆ ਗਿਆ ਸੀ। ਇਸ ਮੌਕੇ ‘ਤੇ ਰਾਜੀਵ ਸ਼ਰਮਾ ਨੇ ਕਿਹਾ, ‘ਮੇਰੀ ਬੈਕ ਗਰਾਊਂਡ ਥੀਏਟਰ ਦੀ ਹੈ ਅਤੇ ਜਿਸ ਮਹੌਲ ਵਿਚੋਂ ਮੈਂ ਨਿਕਲ ਕੇ ਆਇਆ ਹਾਂ, ਮੈਨੂੰ ਉਸ ਤੋਂ ਕ੍ਰਾਂਤੀਕਾਰੀ ਸੁਭਾਅ ਮਿਲਿਆ ਹੈ। ਮੈਂ ਸਮਝਦਾ ਹਾਂ ਕਿ ਉਸੇ ਤਰ੍ਹਾਂ ਦੀ ਫ਼ਿਲਮਾ ਬਣਨੀਆਂ ਚਾਹੀਦੀਆਂ, ਜਿਸ ਨਾਲ ਲੋਕ ਪ੍ਰਭਾਵਤ ਹੋਣ ਅਤੇ ਅਨਿਆ ਦੇ ਵਿਰੁੱਧ ਅਵਾਜ ਚੁੱਕਣ। ਇਹ ਵਿਸ਼ਾ ਠੀਕ ਉਸੇ ਤਰ੍ਹਾਂ ਦਾ ਸੀ, ਇਸ ਲਈ ਬੜਾ ਖੁਸ਼ ਹਾਂ ਇਹ ਫ਼ਿਲ ਬਣਾ ਕੇ।’ ਅਦਾਕਾਰਾ ਨਤਾਸ਼ਾ ਰਾਣਾ ਦੀ ਇਹ ਪਹਿਲੀ ਫ਼ਿਲਮ ਹੈ ਅਤੇ ਇਸ ਤੋਂ ਪਹਿਲਾਂ ਉਹ ਟੀਵੀ ‘ਤੇ ਖਾਸਾ ਕੰਮ ਕਰ ਚੁਕੇ ਹਨ। ਨਤਾਸਾ ਨੇ ਦੱਸਿਆ, ‘ਜਦੋਂ ਰਾਜੀਵ ਨੇ ਮੈਨੂੰ ਇਸ ਫ਼ਿਲਮ ਲਈ ਫੋਨ ਕੀਤਾ ਉਦੋਂ ਮੈਂ ਇੰਨੀ ਗੰਭੀਰਤਾ ਨਾਲ ਇਸ ਨੂੰ ਨਹੀਂ ਸੀ ਲਿਆ, ਪਰ ਜਦ ਮੈਂ ਗੱਲ ਫਾਈਨਲ ਕਰਨ ਲਈ ਚੰਡੀਗੜ੍ਹ ਆਈ ਤੇ ਪ੍ਰੋਡਕਸ਼ਨ ਟੀਮ ਨਾਲ ਮਿਲੀ ਤਾਂ ਮੈਂਨੂ ਲੱਗਿਆ ਕਿ ਇਸ ਤੋਂ ਬਿਹਤਰ ਫ਼ਿਲਮ ਡੇਬਿਊ ਮੇਰੇ ਲਈ ਨਹੀਂ ਹੋ ਸਕਦਾ ਸੀ। ਮੈਂ ਸੁਖਮਣੀ ਦਾ ਮੁੱਕ ਕਿਰਦਾਰ ਨਿਭਾਅ ਰਹੀ ਹਾਂ, ਜਿਹੜੀ ਮਹਿਲਾ ਸ਼ਕਤੀਕਰਣ ਦਾ ਇੱਕ ਪ੍ਰਤੀਕ ਹੋਵੇਗਾ।’ ਅਦਾਕਾਰ ਜਫ਼ਲ ਢਿੱਲੋਂ ਫ਼ਿਲਮ ਵਿਚ ਸੁਖਮਣੀ ਦੇ ਬੇਟੇ ਦਾ ਹਾਂ ਪੱਕੀ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਅਦਾਕਾਰੀ ਵਿਚ ਹੱਥ ਅਜਮਾ ਚੁਕੇ ਹਨ। ਉਨ੍ਹਾਂ ਕਿਹਾ, ‘ਸੈਟਾਂ ‘ਤੇ ਮੈਂਨੂੰ ਕਾਫ਼ੀ ਕੁਝ ਸਿੱਖਣ ਨੂੰ ਅਤੇ ਇੱਕ ਨੌਜਵਾਨ ਹੋਣ ਦੇ ਮੁਤਾਬਕ ਮੈਂ ਇਹ ਮੰਨਦਾ ਹਾਂ ਕਿ ਗੰਭੀਰ ਮੁੱਦਿਆਂ ‘ਤੇ ਲਗਾਤਾਰ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ, ਤਾਂ ਕਿ ਲੋਕਾਂ ਨੂੰ ਅਸਲ ਸਿਨੇਮਾ ਵੇਖਣ ਨੂੰ ਮਿਲੇ।’ ਇਹ ਫ਼ਿਲਮ ਕੈਨੇਡਾ, ਦਿੱਲੀ, ਚੰਡੀਗੜ੍ਹ ਅਤੇ ਲਾਗਲੇ ਇਲਾਕਿਆਂ ਵਿਚ ਸ਼ੂਟ ਕੀਤੀ ਗਈ ਹੈ। ਫ਼ਿਲਮ ਵਿਚ ਕੁਲ ਛੇ ਗੀਤ ਹਨ, ਜਿਨ੍ਹਾਂ ਨੂੰ ਸੰਗੀਤ ਦਿਤਾ ਹੈ ਰਵੀ ਸ਼ੀਨ ਨੇ। ਉਨ੍ਹਾਂ ਨੇ ਹੀ ‘ਨਾਬਰ’ ਫ਼ਿਲਮ ਦਾ ਸੰਗੀਤ ਵੀ ਤਿਆਰ ਕੀਤਾ ਸੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …