
ਭਿਖੀਵਿੰਡ, 22 ਮਈ (ਰਾਣਾ ਬੁੱਗ)- ਬੀ.ਐਸ .ਐਫ 163 ਬਟਾਲੀਅਨ ਭਿਖੀਵਿੰਡ ਵੱਲੋ ਬੀ .ਓ.ਪੀ ਨੋਸ਼ਿਹਰਾ ਢਾਲਾ ਵਿਖੇ ਭਾਰਤੀ ਸਰਹੱਦ ਅੰਦਰ ਦਾਖਿਲ ਹੋਇਆ ਪਾਕਿਸਤਾਨੀ ਢੇਰ ਕਰ ਦਿਤਾ ਹੈ।ਬੀ ਐਸ ਐਫ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਜੇ ਤੋਮਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 10.45 ਦੇ ਕਰੀਬ ਡਿਊਟੀ ਤੇ ਤੈਨਾਤ ਬੀ ਐਸ ਐਫ ਦੇ ਜਵਾਨ ਸੁਰਜੀਤ ਪਾਲ ਨੇ ਬੁਰਜੀ ਨੰਬਰ 122/16-17 ‘ਤੇ ਹਲਚਲ ਦੌਰਾਨ ਭਾਰਤੀ ਸਰਹੱਦ ਵਿਚ ਦਾਖਿਲ ਹੋਏ ਵਿਅਕਤੀ ਨੂੰ ਵੇਖਿਆ ਤਾਂ ਜਵਾਨ ਦੇ ਲਲਕਾਰਨ ਤੇ ਵੀ ਉਹ ਪਾਕਿਸਤਾਨੀ ਰੁਕਿਆ ਨਹੀ ਤਾਂ ਸੁਰਜੀਤ ਪਾਲ ਵੱਲੋ ਕੀਤੀ ਫਾਇਰਿੰਗ ਦੋਰਾਨ ਉਹ ਪਾਕਿਸਤਾਨੀ ਘੂਸਪੈਠੀਆ ਮੋਕੇ ਤੇ ਢੇਰ ਹੋ ਗਿਆ । ਉਨਾਂ ਕਿਹਾ ਕਿ ਬੀ ਐਸ ਐਫ ਅੰਮ੍ਰਿਤਸਰ ਸੈਕਟਰ ਦੇ ਡੀ ਆਈ ਜੀ ਸ੍ਰੀ ਐਮ ਐਸ ਫਾਰੂਕੀ ਵੱਲੋਂ ਪਾਕਿਸਤਾਨ ਨਾਲ ਲਗਦੀ ਪੰਜਾਬ ਸਰਹੱਦ ਉੱਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਤੇ ਕਾਬੂ ਪਾਉਣ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਚੌਕਸੀ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ ਇਹ ਘੁਸਪੈਠੀਆ ਢੇਰ ਕੀਤਾ ਗਿਆ ਹੈ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media