Wednesday, June 24, 2026

ਬੀ.ਐਸ .ਐਫ 163 ਬਟਾਲੀਅਨ ਵੱਲੋ ਸਰਹੱਦ ਅੰਦਰ ਦਾਖਿਲ ਹੋਇਆ ਪਾਕਿਸਤਾਨੀ ਢੇਰ

PPN220510
ਭਿਖੀਵਿੰਡ,  22  ਮਈ (ਰਾਣਾ ਬੁੱਗ)-  ਬੀ.ਐਸ .ਐਫ 163 ਬਟਾਲੀਅਨ ਭਿਖੀਵਿੰਡ ਵੱਲੋ ਬੀ .ਓ.ਪੀ ਨੋਸ਼ਿਹਰਾ ਢਾਲਾ ਵਿਖੇ ਭਾਰਤੀ ਸਰਹੱਦ ਅੰਦਰ ਦਾਖਿਲ ਹੋਇਆ ਪਾਕਿਸਤਾਨੀ ਢੇਰ  ਕਰ ਦਿਤਾ ਹੈ।ਬੀ ਐਸ ਐਫ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਜੇ ਤੋਮਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 10.45 ਦੇ ਕਰੀਬ ਡਿਊਟੀ  ਤੇ ਤੈਨਾਤ  ਬੀ ਐਸ ਐਫ ਦੇ ਜਵਾਨ ਸੁਰਜੀਤ ਪਾਲ ਨੇ ਬੁਰਜੀ ਨੰਬਰ 122/16-17 ‘ਤੇ ਹਲਚਲ ਦੌਰਾਨ ਭਾਰਤੀ ਸਰਹੱਦ ਵਿਚ ਦਾਖਿਲ ਹੋਏ ਵਿਅਕਤੀ ਨੂੰ ਵੇਖਿਆ ਤਾਂ ਜਵਾਨ ਦੇ ਲਲਕਾਰਨ ਤੇ ਵੀ ਉਹ ਪਾਕਿਸਤਾਨੀ ਰੁਕਿਆ ਨਹੀ ਤਾਂ ਸੁਰਜੀਤ ਪਾਲ ਵੱਲੋ ਕੀਤੀ ਫਾਇਰਿੰਗ ਦੋਰਾਨ ਉਹ ਪਾਕਿਸਤਾਨੀ ਘੂਸਪੈਠੀਆ ਮੋਕੇ ਤੇ ਢੇਰ ਹੋ ਗਿਆ । ਉਨਾਂ ਕਿਹਾ ਕਿ ਬੀ ਐਸ ਐਫ ਅੰਮ੍ਰਿਤਸਰ ਸੈਕਟਰ ਦੇ ਡੀ ਆਈ ਜੀ ਸ੍ਰੀ ਐਮ ਐਸ ਫਾਰੂਕੀ ਵੱਲੋਂ ਪਾਕਿਸਤਾਨ ਨਾਲ ਲਗਦੀ ਪੰਜਾਬ ਸਰਹੱਦ ਉੱਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਤੇ ਕਾਬੂ ਪਾਉਣ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਚੌਕਸੀ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ ਇਹ ਘੁਸਪੈਠੀਆ ਢੇਰ ਕੀਤਾ ਗਿਆ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply