ਪਠਾਨਕੋਟ, 10 ਅਗਸਤ (ਪੰਜਾਬ ਪੋਸਟ ਬਿਊਰੋ) – ਰਣਧੀਰ ਸਿੰਘ ਉੱਪਲ ਏ.ਆਈ.ਜੀ ਕਾਊਂਟਰ ਇੰਨਟੈਲੀਜੈਂਸ ਪਠਾਨਕੋਟ ਨੇ ਆਪਣੇ ਆਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਸ. ਉੱਪਲ ਬਠਿੰਡਾ ਵਿਖੇ ਏ.ਆਈ.ਜੀ. ਇੰਨਟੈਲੀਜੈਂਸ ਦੇ ਆਹੁਦੇ ਤੇ ਨਿਯੂਕਤ ਸਨ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨਸਿਆਂ ਅਤੇ ਆਤੰਕੀ ਗਤੀਵਿਧੀਆਂ ਤੋਂ ਚੋਕਸੀ ਰੱਖਣ, ਵਿਸ਼ੇਸ ਨਿਗਰਾਨੀ ਕਰਨ ਅਤੇੇ ਰੋਕਣ ਲਈ ਪਠਾਨਕੋਟ ਵਿਖੇ ਏ.ਆਈ.ਜੀ. ਕਾਊਂਟਰ ਇੰਨਟੈਲੀਜੈਂਸ ਦੀ ਪੋਸਟ ਬਣਾਈ ਗਈ ਹੈ, ਜਿਸ ਤੇ ਰਣਧੀਰ ਸਿੰਘ ਉੱਪਲ ਨੂੰ ਜਿਲ੍ਹਾ ਪਠਾਨਕੋਟ ਦੇ ਪਹਿਲੇ ਏ.ਆਈ.ਜੀ. ਨਿਯੂਕਤ ਹੋਣ ਦਾ ਮਾਨ ਪ੍ਰਾਪਤ ਹੋਇਆ ਹੈ । ਉੱਪਲ ਇਸ ਤੋਂ ਪਹਿਲਾ ਵੱਖ ਵੱਖ ਜਿਲ੍ਹਿਆਂ ਵਿੱਚ ਬਤੌਰ ਡੀ.ਐਸ .ਪੀ. ਅਤੇ ਐਸ.ਪੀ. ਦੇ ਆਹੁਦੇ ਤੇ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media