ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਕੇਵੀਐਸ ਜੰਮੂ ਵਿਭਾਗ ਦੀਆਂ ਵੱਖ ਵੱਖ ਕੇਵੀ ਵਿਖੇ ਚੱਲ ਰਹੀਆਂ ੪੭ਵੀਆਂ ਰਿਜ਼ਨਲ ਬਹੁ ਖੇਡਾਂ ਦੇ ਦੋਰਾਨ ਕੇਵੀ-1 ਸਦਰ ਕੈਂਟ ਦੇ ਐਥਲੈਟਿਕਸ ਖਿਡਾਰੀਆਂ ਦਾ ਬੇਮਿਸਾਲ ਪ੍ਰਦਰਸ਼ਨ ਰਿਹਾ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪੀਈਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰ: ਕੁਸੁਮ ਮਲਹੋਤਰਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਗਏ ਇਨ੍ਹਾਂ ਖਿਡਾਰੀਆਂ ਵਿਚੋਂ ਟਿੱਬਰੀ ਕੈਂਟ ਗੁਰਦਾਸਪੁਰ ਵਿਖੇ ਹੋਏ ਲੜਕੀਆਂ ਦੇ ਅੰਡਰ 17 ਸਾਲ ਉਮਰ ਵਰਗ ਐਥਲੈਟਿਕਸ ਮੁਕਾਬਲਿਆਂ ਦੋਰਾਨ 3 ਹਜਾਰ ਮੀਟਰ ਲੰਬੀ ਰੇਸ ਵਿਚ ਐਨਮ ਸੰਧੂ ਨੇ ਸਿਲਵਰ, ਸੋਨਾਲੀ ਨੇ 200 ਤੇ 400 ਮੀਟਰ ਰੇਸ ਦੋਰਾਨ ਗੋਲਡ ਜਦੋਂ ਕਿ 100 ਮੀਟਰ ਰੇਸ ਵਿਚ ਸਿਲਵਰ ਮੈਡਲ ਹਾਸਲ ਕੀਤਾ। ਜਲੰਧਰ ਵਿਖੇ ਲੜਕਿਆਂ ਦੇ ਵਰਗ ਵਿਚ ਅਜੈਬੀਰ ਸਿੰਘ ਨੇ 800 ਮੀਟਰ ਰੇਸ ਚ ਗੋਲਡ, ਗੁਰਕੀਰਤ ਸਿੰਘ ਨੇ ੫ ਕਿਲੋਮੀਟਰ ਪੈਦਲ ਚਾਲ ਵਿਚ ਗੋਲਡ ਤੇ ਅੰਮ੍ਰਿਤਪਾਲ ਸਿੰਘ ਨੇ ੨੦੦ ਮੀਟਰ ਰੇਸ ਵਿਚ ਸਿਲਵਰ ਮੈਡਲ ਹਾਸਲ ਕੀਤਾ।ਸਕੂਲ ਪੁੱਜਣ ਤੇ ਇਨ੍ਹਾਂ ਖਿਡਾਰੀਆਂ ਦਾ ਪ੍ਰਿੰ: ਕੁਸੁਮ ਮਲਹੋਤਰਾ, ਵਿਦਿਆਰਥੀਆਂ ਤੇ ਹੋਰਨਾਂ ਅਧਿਆਪਕਾਂ ਵਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ। ਪ੍ਰਿੰ: ਕੁਸੁਮ ਮਲਹੋਤਰਾ ਨੇ ਦੱਸਿਆ ੪੭ਵਾ ਰਿਜਨਲ ਖੇਡਾਂ ਦਾ ਸਿਲਸਿਲਾ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਕੇਵੀ ਵਿਖੇ ਜਾਰੀ ਹੈ ਜਿਥੇ ਉਨ੍ਹਾਂ ਦੇ ਸਕੂਲ ਦੇ ਖਿਡਾਰੀ ਆਪਣੇ ਬੇਮਿਸਾਲ ਖੇਡ ਫੰਨ ਦਾ ਮੁਜਾਹਰਾ ਕਰ ਰਹੇ ਹਨ। ਇਸ ਮੋਕੇ ਅਸ਼ੋਕ ਸ਼ਰਮਾ, ਸੁਖਵਿੰਦਰ ਸਿੰਘ, ਆਰਤੀ ਵੰਸਲ, ਗੁਰਜਿੰਦਰ ਕੋਰ, ਗੁਰਵਿੰਦਰ ਕੋਰ ਸੰਧੂ ਆਦਿ ਹਾਜਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media