Friday, February 27, 2026

ਛੋਟੇਪੁਰ ਨੂੰ ਪਾਰਟੀ ਵਿੱਚੋਂ ਬਰਖਾਸਤ ਕੀਤੇ ਜਾਣ ‘ਤੇ ਵਲੰਟੀਅਰ ਖੁਸ਼- ਸਵਰਨ ਸਿੰਘ

PPN3008201618

ਤਰਸਿੱਕਾ, 30 ਅਗਸਤ (ਕੰਵਲ ਜੋਧਾਨਗਰੀ)- ਅੱਜ ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੁ ਦੀ ਅਹਿਮ ਮੀਟਿੰਗ ਕਿਸਾਨ ਵਿੰਗ ਦੇ ਹਲਕਾ ਇੰਚਾਰਜ ਸਵਰਨ ਸਿੰਘ ਗਹਿਰੀ ਮੰਡੀ ਦੀ ਪ੍ਰਧਾਨਗੀ ਹੇਠ ਕਸਬਾ ਖਲਚੀਆਂ ਵਿਖੇ ਹੋਈ।ਮੀਟਿੰਗ ਦੀ ਸੁਰੂਆਤ ਕਰਦੇ ਹੋਏ ਸਵਰਨ ਸਿੰਘ ਨੇ ਕਿਹਾ ਕਿ ਜਦੋਂ ਦਾ ਪਾਰਟੀ ਨੇ ਛੋਟੇਪੁਰ ਨੂੰ ਪੰਜਾਬ ਕਨਵੀਨਰ ਅਹੁੱਦੇ ਤੋਂ ਬਰਖਾਸਤ ਕੀਤਾ ਹੈ ਉਸ ਨਾਲ ਆਪ ਵਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨਾਂ ਕਿਹਾ ਜਦ ਤੋਂ ਛੌਟੇਪੁਰ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਉਦੋ ਤਂੋ ਹੀ ਕਾਂਗਰਸੀਆਂ ਤੇ ਅਕਾਲੀਆਂ ਵੱਲਂੋ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਛੋਟੇਪੁਰ ਨਾਲ ਮਾੜਾ ਕੀਤਾ।ਇਹਨਾਂ ਨੂੰ ਇਹ ਇਸ ਕਰਕੇ ਮਾੜਾ ਲੱਗ ਰਿਹਾ 67 ਸਾਲਾ ਦੇ ਇਤਿਹਾਸ ਵਿੱਚ ਕਿਸੇ ਪਾਰਟੀ ਨੇ ਅੇੈਸੀ ਹਿੰਮਤ ਨਹੀ ਕੀਤੀ ਕਿ ਪਾਰਟੀ ਪ੍ਰਧਾਨ ‘ਤੇ ਰਿਸਵਤ ਲੈਣ ਦੇ ਦੋਸ਼ ਹੋਣ, ‘ਤੇ ਪਾਰਟੀ ਨੇ ਉਸੇ ਵਕਤ ਪ੍ਰਧਾਨ ਨੂੰ ਬਾਹਰ ਦਾ ਰਾਸਤਾ ਵਿਖਾਇਆ ਹੋਵੇ।ਉਨਾਂ ਕਿਹਾ ਕਿ ਜੋ ਗਲਤੀਆਂ ਛੋਟੇਪੁਰ ਨੇ ਕੀਤੀਆਂ ਹਨ, ਉਸ ਦਾ ਖਮਿਆਜ਼ਾ ਅੱਜ ਛੋਟੇਪੁਰ ਨੂੰ ਭੁਗਤਣਾ ਪੈ ਰਿਹਾ ਹੈ।ਉਨਾਂ ਕਿਹਾ ਕਿ ਕੇਜਰੀਵਾਲ ਨੇ ਸ਼ਿਸਟਮ ਦੇ ਖਿਲਾਫ ਅਵਾਜ ਉਠਾਈ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਜੋ ਵੀ ਨਿਯਮ ਹੈ ਉਹ ਸਭ ਨੂੰ ਮੰਨਣਾ ਪਵੇਗਾ ਨਹੀ ਤਾਂ ਛੋਟੇਪੁਰ ਵਾਲਾ ਹੀ ਹਾਲ ਹੋਵੇਗਾ।ਇਸ ਮੋਕੇ ਬਲਵਿੰਦਰ ਸਿੰਘ ਕਿਸਾਨ ਵਿੰਗ ਰੁਮਾਣਾ ਚੱਕ,ਸੁਰਿੰਦਰ ਸਿੰਘ ਐਸੀ ਵਿੰਗ ਅਕਾਲਗੜ ਢਪੱਈਆਂ, ਸਤਨਾਮ ਸਿੰਘ ਬੂਥ ਇੰਚਾਰਜ ਢਪੱਈਆਂ, ਜਸਪਾਲ ਸਿੰਘ ਪੱਖੋਕੇ, ਜਗਮੋਹਣ ਸਿੰਘ ਕਿਸਾਨ ਵਿੰਗ ਧਾਰੜ, ਜਥੇਦਾਰ ਪੂਰਨ ਸਿੰਘ ਸਰਕਲ ਇੰਚਾਰਜ ਖਲਚੀਆਂ, ਲਖਬੀਰ ਸਿੰਘ ਜਾਣੀਆਂ ਆਦਿ ਵਰਕਰ ਹਾਜਿਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply