Friday, November 22, 2024

ਸਵ: ਮੱਤੇਵਾਲ ਨੂੰ ਸਮਾਜਿਕ, ਵਿੱਦਿਅਕ, ਧਾਰਮਿਕ ਅਤੇ ਵੱਖ ਵੱਖ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਸ਼ਰਧਾਂਜਲੀ ਲਈ ਉਮੜੇ ਲੋਕਾਂ ਦਾ ਇਕੱਠ ਮੱਤੇਵਾਲ ਦੇ ਲੋਕ ਸੇਵਾ ਦੀ ਅਸਲ ਕਮਾਈ ਦਾ ਸਬੂਤ – ਮਜੀਠੀਆ
PPN250502

                      ਸਵ: ਸ: ਮੱਤੇਵਾਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਯ; ਬਿਕਰਮ ਸਿੰਘ ਮਜੀਠੀਆ , ਸ: ਗੁਲਜ਼ਾਰ ਸਿੰਘ ਰਣੀਕੇ, ਅਨਿਲ ਜੋਸ਼ੀ, ਰਾਜ ਮਹਿੰਦਰ ਸਿੰਘ ਮਜੀਠਾ, ਇੰਦਰਬੀਰ ਸਿੰਘ ਬੁਲਾਰੀਆ, ਵੀਰ ਸਿੰਘ ਲੋਪੋਕੇ, ਗਗਨਦੀਪ ਸਿੰਘ ਜੱਜ , ਹੇਠਾਂ ਸੰਗਤਾਂ ਦਾ ਭਾਰੀ ਇਕੱਠ।

ਅੰਮ੍ਰਿਤਸਰ 25 ਮਈ (ਸੁਖਬੀਰ ਸਿੰਘ)  –  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਅੰਮ੍ਰਿਤਸਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਰਪੰਚ ਸਵ: ਸ: ਕੁਲਬੀਰ ਸਿੰਘ ਮੱਤੇਵਾਲ ਨੂੰ  ਅੱਜ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਸਮਾਜਿਕ, ਵਿੱਦਿਅਕ, ਧਾਰਮਿਕ ਅਤੇ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਅੱਜ ਸ: ਮੱਤੇਵਾਲ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਗੁਰਦੁਆਰਾ ਬਾਬਾ ਬੁਖਾਰੀ ਜੀ ਵਿਖੇ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਤੋਂ ਸੰਗਤਾਂ ਨੇ ਵੈਰਾਗਮਈ ਕੀਰਤਨ ਸਰਵਨ ਕੀਤਾ ਅਤੇ ਭਾਈ ਧਰਮ ਸਿੰਘ ਅਰਦਾਸੀਆ ਵੱਲੋਂ ਸ: ਮੱਤੇਵਾਲ ਨਿਮਿਤ ਅਰਦਾਸ ਕੀਤੀ ਗਈ। ਇਸ ਮੌਕੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ: ਕੁਲਬੀਰ ਸਿੰਘ ਮੱਤੇਵਾਲ ਦੀ ਅੰਤਿਮ ਰਸਮਾਂ ਸਮੇਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਉਮੜੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਸ: ਮੱਤੇਵਾਲ  ਵੱਲੋਂ ਲੋਕ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਅਸਲ ਕਮਾਈ ਦਾ ਸਬੂਤ ਹਨ। ਉਹਨਾਂ ਕਿਹਾ ਕਿ ਸ: ਮੱਤੇਵਾਲ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਤੇ ਇਮਾਨਦਾਰ ਆਗੂ ਸਨ ਜਿਨ੍ਹਾਂ ਦੇ ਵਿਛੋੜੇ ਨਾਲ ਨਾ ਕੇਵਲ ਪਰਿਵਾਰ ਨੂੰ ਘਾਟਾ ਪਿਆ ਸਗੋਂ ਮੱਤੇਵਾਲ ਵੱਲੋਂ ਉਹਨਾਂ ਦੇ ਦਿਲ ਵਿੱਚ ਅਜਿਹੀ ਜਗਾ ਬਣਾਈ ਹੋਈ ਸੀ ਜਿਸ ਕਾਰਨ ਅੱਜ ਉਹ ਵੀ ਨਿੱਜੀ ਤੌਰ ‘ਤੇ ਨਾ ਪੂਰਿਆ ਜਾਣ ਵਾਲਾ ਘਾਟਾ ਮਹਿਸੂਸ ਕਰਦੇ ਹਨ।  ਮਜੀਠੀਆ ਨੇ ਕਿਹਾ ਕਿ ਸ: ਮੱਤੇਵਾਲ ਨੇ ਹਮੇਸ਼ਾਂ ਸਚਾਈ ਦਾ ਸਾਥ ਦਿੱਤਾ , ਲੋਕ ਸੇਵਾ ਦੇ ਖੇਤਰ ਵਿੱਚ ਉਹਨਾਂ ਅਜਿਹੀ ਛਾਪ ਛੱਡੀ ਜਿਸ ਅਸਰ ਚਿਰ ਸਥਾਈ ਰਹੇਗਾ ਅਤੇ ਉਹਨਾਂ ਦੀ ਯਾਦ ਵਿੱਚ ਯਾਦਗਾਰ ਅਜਿਹਾ ਉੱਸਾਰਿਆ ਜਾਵੇਗਾ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਲਾਭ ਮਿਲ ਸਕੇ ਤੇ ਉਹਨਾਂ ਦੀ ਸਦੀਵੀ ਯਾਦ ਕਾਇਮ ਰਹੇ। ਇਸ ਮੌਕੇ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ, ਅਨਿਲ ਜੋਸ਼ੀ, ਰਾਜ ਮਹਿੰਦਰ ਸਿੰਘ ਮਜੀਠਾ, ਇੰਦਰਬੀਰ ਸਿੰਘ ਬੁਲਾਰੀਆ, ਵੀਰ ਸਿੰਘ ਲੋਪੋਕੇ, ਗਗਨਦੀਪ ਸਿੰਘ ਜੱਜ ਆਦਿ ਆਗੂਆਂ ਨੇ ਸ: ਮੱਤੇਵਾਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਹਨਾਂ ਨੂੰ ਸ਼ਹਿਰੀਆਂ ਦੀ ਬੁਲੰਦ ਆਵਾਜ਼, ਦੂਰ ਅੰਦੇਸ਼ ਚਾਨਣ ਮੁਨਾਰਾ , ਉੱਸਾਰੂ ਸੋਚ ਦੇ ਮਾਲਕ ਇਨਸਾਨੀਅਤ ਦਾ ਮੁਜੱਸਮਾ ਕਿਹਾ। ਇਸ ਦੌਰਾਨ ਸ: ਮੱਤੇਵਾਲ ਦੇ ਪੁੱਤਰ ਪ੍ਰੋ: ਪਰਮਬੀਰ ਸਿੰਘ ਮੱਤੇਵਾਲ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਦਸਤਾਰ ਭੇਟ ਕੀਤੀ ਗਈ। ਮੌਕੇ ਸਾਬਕਾ ਐਡਵੋਕੇਟ ਜਨਰਲ ਸ: ਹਰਦੇਵ ਸਿੰਘ ਮੱਤੇਵਾਲ, ਬਾਬਾ ਸੱਜਣ ਸਿੰਘ ਬੇਰ ਸਾਹਿਬ, ਐਚ.ਐਸ. ਸਿੱਧੂ ਜਸਟਿਸ ਹਾਈਕੋਰਟ, ਪਵਿਤ ਸਿੰਘ ਮੱਤੇਵਾਲ, ਮੇਜਰ ਸ਼ਿਵ ਚਰਨ ਸਿੰਘ, ਤਲਬੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਗੋਲਡੀ, ਸੁਖਦੇਵ ਸਿੰਘ ਮੱਤੇਵਾਲ, ਪ੍ਰੋ: ਸਰਚਾਂਦ ਸਿੰਘ , ਜੋਧ ਸਿੰਘ ਸਮਰਾ, ਗਗਨਦੀਪ ਸਿੰਘ ਭਕਨਾ, ਭਗਵੰਤ ਸਿੰਘ ਸਿਆਲਕਾ, ਬਲਜੀਤ ਸਿੰਘ ਜਲਾਲਉਸਮਾ, ਮਨਜੀਤ ਸਿੰਘ ਮੀਆਂਵਿੰਡ, ਡਾ; ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ ਆਰ, ਕੈਪਟਨ ਬਲਬੀਰ ਸਿੰਘ ਬਾਠ, ਜਸਬੀਰ ਸਿੰਘ ਡਿੰਪਾ, ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਵਿਧਾਇਕ, ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਭਗਵੰਤ ਪਾਲ ਸਿੰਘ ਸੱਚਰ, ਹਰਵਿੰਦਰ ਸਿੰਘ ਪੱਪੂ ਕੋਟਲਾ, ਗੁਰਵੇਲ ਸਿੰਘ ਅਲਕੜੇ, ਪੱਪੂ ਜੈਂਤੀਪੁਰ, ਸਲਵਿੰਦਰ ਸਿੰਘ ਸੱਗੂ ਜਿਲ੍ਹਾ ਅਟਾਰਨੀ, ਪ੍ਰਿੰਸੀਪਲ ਬਲਜਿੰਦਰ ਸਿੰਘ ਖ਼ਾਲਸਾ ਕਾਲਜ, ਕੁਲਵਿੰਦਰ ਸਿੰਘ ਧਾਰੀਵਾਲ, ਇੰਸਪੈਕਟਰ ਇੰਦਰਜੀਤ ਸਿੰਘ, ਸੁਰਜੀਤ ਸਿੰਘ ਭਿੱਟੇਵਿਡ, ਰਾਣਾ ਲੋਪੋਕੇ, ਰੇਸ਼ਮ ਸਿੰਘ ਭੁੱਲਰ, ਗੁਰਜਿੰਦਰ ਸਿੰਘ ਢਪੱਈਆਂ, ਤਰਲੋਚਨ ਸਿੰਘ ਤੁੜ, ਮਨਮੋਹਨ ਸਿੰਘ ਸਠਿਆਲਾ, ਉਪਕਾਰ ਸਿੰਘ ਸੰਧੂ, ਅਜੀਤ ਸਿੰਘ ਭਾਟੀਆ, ਮੁਖਵਿੰਦਰ ਸਿੰਘ ਖਾਪੜਖੇੜੀ, ਤਰਲੋਚਨ ਸਿੰਘ ਮੱਤੇਵਾਲ, ਬਾਵਾ ਸਿੰਘ ਗੁਮਾਨ ਪੁਰਾ, ਰਵਿੰਦਰ ਸਿੰਘ ਬ੍ਰਹਮਪੁਰਾ, ਗੁਰਪ੍ਰਤਾਪ ਸਿੰਘ ਟਿੱਕਾ, ਸੁਰਿੰਦਰ ਸੁਲਤਾਨਵਿੰਡ, ਮਨਮੋਹਨ ਸਿੰਘ ਟੀਟੂ ਕੌਂਸਲਰ, ਅਮਰਬੀਰ ਸਿੰਘ ਢੋਟ, ਭਾਗ ਸਿੰਘ ਅਣਖੀ, ਡਾ: ਕੁਲਦੀਪ ਸਿੰਘ ਮੱਤੇਵਾਲ, ਗੁਰਸ਼ਰਨ ਸਿੰਘ ਮਹਿਲਾਂ ਵਾਲੇ, ਚਰਨਜੀਤ ਸਿੰਘ ਚੱਡਾ, ਸੰਦੀਪ ਰਿੱਸ਼ੀ, ਜੋਗਿੰਦਰਪਾਲ ਢੀਂਗਰਾ, ਰਜਿੰਦਰ ਕੁਮਾਰ ਬਿਟੂ ਮਤੇਵਾਲ,  ਡਾ ਮੁਨੱਵਰ ਮਸੀਹ, ਸੂਬਾ ਸਿੰਘ ਪ੍ਰਿੰਸੀਪਲ, ਅਵਤਾਰ ਸਿੰਘ ਟਰੱਕਾਂ ਵਾਲਾ ਸਮੇਤ ਅਕਾਲੀ ਦਲ ਭਾਜਪਾ ਤੇ ਕਾਂਗਰਸ ਪਾਰਟੀ ਦੇ ਆਗੂਆਂ ਤੋਂ ਇਲਾਵਾ ਬਹੁਤ ਸਾਰੇ ਧਾਰਮਿਕ, ਵਿੱਦਿਅਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply