Saturday, April 25, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 5 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ 6 ਸਤੰਬਰ ਤੋਂ ਆਪਣੇ ਜੱਦੀ ਹਲਕੇ ਗੁਰਦਾਸਪੁਰ ਤੋਂ ਪੰਜਾਬ ਪਰਿਵਰਤਨ ਯਾਤਰਾ ਸ਼ੁਰੂ ਕਰਨਗੇ ਸੁੱਚਾ ਸਿੰਘ ਛੋਟੇਪੁਰ।

▶ ਹੁਸ਼ਿਆਰਪੁਰ ਵਿਖੇ ਜੋਰਦਾਰ ਧਮਾਕੇ ‘ਚ 2 ਦੀ ਮੌਤ, 3 ਜਖਮੀ– ਕਬਾੜ ‘ਚੋਂ ਪਿੱਤਲ ਕੱਢਦੇ ਸਮੇਂ ਵਾਪਰਿਆ ਹਾਦਸਾ।

▶ ਰਾਜਨਾਥ ਸਿੰਘ ਦੀ ਅਗਵਾਈ ‘ਚ ਆਲ ਪਾਰਟੀ ਗਰੁੱਪ ਕਸ਼ਮੀਰ ਪੁੱਜਾ- ਵੱਖਵਾਦੀ ਆਗੂਆਂ ਨੇ ਵਫਦ ਨੂੰ ਮਿਲਣ ਤੋਂ ਕੀਤੀ ਨਾਹ।

▶ 58ਵੇਂ ਦਿਨ ਸ੍ਰੀਨਗਰ ਦੇ ਕਈ ਇਲਾਕਿਆਂ ‘ਚ ਕਰਫਿਊ ਜਾਰੀ– ਸ਼ੋਪੀਆ ‘ਚ ਫਿਰ ਹਿੰਸਾ, ਦਰਜਨਾਂ ਜਖਮੀ, ਪ੍ਰਦਰਸ਼ਨਕਾਰੀਆਂ ਨੇ ਮਿੰਨੀ ਸਕੱਤਰਰੇਤ ਨੂੰ ਲਾਈ ਅੱਗ।

▶ 12 ਘੰਟੇ ਪੁੱਛਗਿਛ ਤੋਂ ਬਾਅਦ ਸੀ.ਡੀ ਮਾਮਲੇ ‘ਚ ਸੰਦੀਪ ਕੁਮਾਰ ਅਦਾਲਤ ‘ਚ ਪੇਸ਼, ਰੋਹਿਨੀ ਕੋਰਟ ਨੇ ਦਿੱਤਾ ਇਕ ਦਿਨਾ ਪੁਲਿਸ ਰਿਮਾਂਡ।

▶ ਟੀਚਰ ਡੇਅ ‘ਤੇ ਪੰਜਾਬ ਸਰਕਾਰ ਵਲੋਂ 34 ਸਟੇਟ ਐਵਾਰਡੀ ਅਧਿਆਪਕਾਂ ਦੇ ਨਾਵਾਂ ਦਾ ਐਲਾਨ – 26 ਨੂੰ ਮਿਲੇਗਾ ਪ੍ਰਸ਼ੰਸਾ ਪੱਤਰ ਤੇ 2 ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ।

▶ ਕੇਂਦਰ ਸਰਕਾਰ ਵਲੋਂ ਦਿੱਤੇ ਜਾਣਗੇ 346 ਕੌਮੀ ਟੀਚਰ ਐਵਾਰਡ– ਪੰਜਾਬ ਦੇ ਹਿੱਸੇ ਆਏ 7 ਕੌਮੀ ਐਵਾਰਡ।

▶ ਤਰਨ ਤਾਰਨ ਦੇ ਅਮਰਕੋਟ ਸੈਕਟਰ ‘ਚ ਸਰਹੱਦੀ ਚੌਕੀ ਧਰਮਾ ਦੇ ਨੇੜਿਓਂ ਬੀ.ਐਸ.ਐਫ ਵਲੋਂ 2 ਕਿਲੋ ਹੈਰੋਇਨ ਬਰਾਮਦ, ਅੰਤਰਰਾਸ਼ਟਰੀ ਕੀਮਤ 10 ਕਰੋੜ।

▶ ਪਠਾਨਕੋਟ ਸਰਹੱਦ ਤੋਂ ਘੁਸਪੈਠ ਕਰਦਾ ਪਾਕਿਸਤਾਨੀ ਨਾਗਰਿਕ ਕਾਬੂ – ਬੀ.ਐਸ.ਐਫ ਵਲੋਂ ਕੀਤੀ ਜਾ ਰਹੀ ਹੈ ਪੁੱਛਗਿਛ।

▶ ਮਦਰ ਟਰੇਸਾ ਨੂੰ ਮਰਨ ਉਪਰਾਂਤ ਮਿਲੀ ਸੰਤ ਦੀ ਉਪਾਧੀ – ਵੈਟੀਕਨ ਸਿਟੀ ਵਿਖੇ ਪੋਪ ਫ੍ਰਾਂਸਿਸ ਨੇ ਦਿੱਤਾ ਸਨਮਾਨ – ਸ਼ੁਸ਼ਮਾ ਸਵਰਾਜ, ਕੇਜਰੀਵਾਲ ਅਤੇ ਮਮਤਾ ਬੇਨਰਜੀ ਵੀ ਰਹੇ ਮੌਜ਼ੂਦ।

▶ ਨੈੱਟ ਪ੍ਰੀਖਿਆ ਦੇ ਸਲੇਬਸ ਵਿੱਚ ਸ਼ਾਮਿਲ ਕੀਤਾ ਜਾਵੇਗਾ ਯੋਗਾ ਦਾ ਵਿਸ਼ਾ।

▶ ਔਲਾ ਕੈਬ ਵਲੋਂ 250 ਮੁਲਾਜਮਾਂ ਦੀ ਛਾਂਟੀ- ਪਹਿਲਾਂ ਵੀ ਕੱਢੇ ਜਾ ਚੁੱਕੇ ਹਨ 700 ਮੁਲਾਜ਼ਮ।

▶ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮੁਲਾਕਾਤ– ਐਨ.ਐਸ.ਜੀ ਤੇ ਅੱਤਵਾਦ ਦੇ ਮੁੱਦਿਆਂ ‘ਤੇ ਕੀਤੀ ਗੱਲ, ਪਾਕਿ-ਚੀਨ ਆਰਥਿਕ ਕਾਰੀਡੋਰ ‘ਤੇ ਪ੍ਰਗਟਾਈ ਚਿੰਤਾ।

▶ ਸ਼ੀ ਜਿੰਨਪਿੰਗ ਨੇ ਭਾਰਤ ਨਾਲ ਸਬੰਧ ਹੋਣ ਅੱਗੇ ਵਧਾਉਣ ਲਈ ਇੱਛਾ ਜਿਤਾਈ।

▶ ਦਿੱਲੀ ਦੇ ਸਾਬਕਾ ਮੰਤਰੀ ਸੰਦੀਪ ਕੁਮਾਰ ਦੀ ਹਮਾਇਤ ‘ਚ ਆਇਆ ਪਰਿਵਾਰ – ਪਤਨੀ ਨੇ ਕਿਹਾ ਉਸਦੇ ਪਤੀ ਖਿਲਾਫ ਹੋਈ ਸਾਜਿਸ਼– ਸੱਚ ਸਾਹਮਣੇ ਆਵੇਗਾ।

▶ ਅੰਮ੍ਰਿਤਸਰ ਹਲਕਾ ਦੱਖਣੀ ਤੋਂ ਆਪ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਦੇ ਹੱਕ ਵਿੱਚ ਹੋਈ ਰੈਲੀ, ਗੁਰਪ੍ਰੀਤ ਘੁੱਗੀ ਵੀ ਪੁੱਜੇ।

▶ ਕਸ਼ਮੀਰ ਵਿੱਚ ਪੈਲਟ ਗੰਨ ਦੀ ਥਾਂ ਮਿਰਚੀ ਬੰਬ (ਪਾਵਾ ਸ਼ੈਲ) ਦੇ ਇਸਤੇਮਾਲ ਦੀ ਮਿਲੀ ਮੰਜ਼ੂਰੀ।

▶ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਬਿਹਾਰ ਵਾਂਗ ਪੂਰੇ ਦੇਸ਼ ‘ਚ ਸ਼ਰਾਬਬੰਦੀ ਦੀ ਕੀਤੀ ਹਮਾਇਤ।

▶ ਪੰਜਾਬ ਵਿੱਚ ਗੁਰਪ੍ਰੀਤ ਘੁੱਗੀ ਨੂੰ ਕਨਵੀਨਰ ਬਣਾਇਆ ਨਾਲ ਹੀ ਕੇਜ਼ਰੀਵਾਲ ਖੁੱਦ ਆਪ ਸੰਭਾਲਣਗੇ ਪੰਜਾਬ ਦੀ ਕਮਾਂਡ।

▶ ਅਫਗਾਨਿਸਤਾਨ ਵਿਖੇ ਤੇਲ ਟੈਂਕਰ ਨਾਲ ਬੱਸ ਟਕਰਾਈ- 36 ਬੱਸ ਯਾਤਰੂਆਂ ਦੀ ਮੌਤ, ਕਈ ਜਖਮੀ।

▶ ਹੁਸ਼ਿਆਰਪੁਰ – ਬਾਬਾ ਵਡਭਾਗ ਸਿੰਘ ਦੀ ਯਾਤਰਾ ਤੋਂ ਪਰਤ ਰਹੀ ਟਾਟਾ-407 ਪਲਟੀ– ਇਕ ਦੀ ਮੌਤ, 20 ਜਖਮੀ।

▶ ਪਰਿਵਾਰ ਦੀ ਮਰਜ਼ੀ ਤੋਂ ਉਲਟ ਵਿਆਹ ਕਰਵਾਉਣ ‘ਤੇ 18 ਸਾਲਾ ਭੈਣ ਦਾ ਭਰਾ ਨੇ ਕੀਤਾ ਕਤਲ।।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply