Sunday, June 21, 2026

ਸਿੱਖ ਰਹੁਰੀਤਾਂ, ਪਰੰਪਰਾਵਾਂ ਤੇ ਰਵਾਇਤਾਂ ਵਿੱਚ ਗਤਕੇ ਦੀ ਵੱਖਰੀ ਪਛਾਣ- ਸਵਿੰਦਰ ਸਿੰਘ ਸੰਧੂ

PPN0608201612
ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਰਵਾਏ ਗਏ ਲੜਕੇ/ਲੜਕੀਆਂ ਦੇ ਰਾਸ਼ਟਰੀ ਪੱਧਰੀ ਗਤਕਾ ਮੁਕਾਬਲੇ ਦੇ ਦੌਰਾਨ ਅੱਵਲ ਰਹਿਣ ਵਾਲੇ ਖਿਡਾਰੀਆਂ ਨੂੰ ਵੱਖ-ਵੱਖ ਸੰਸਥਾਵਾਂ, ਖੇਡ ਪ੍ਰੇਮੀਆਂ ਤੇ ਖੇਡ ਪ੍ਰਮੋਟਰਾਂ ਦੇ ਵੱਲੋਂ ਦਿੱਤੇ ਜਾ ਰਹੇ ਮਾਨ-ਸਨਮਾਨ ਦਿੱਤੇ ਜਾਣ ਦੇ ਸਿਲਸਿਲੇ ਤਹਿਤ ਅੱਜ ਪਿੰਡ ਕੋਟ ਖਾਲਸਾ ਦੇ ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਪੁੱਜੇ ਇਨਾਂ ਖਿਡਾਰੀਆਂ ਤੇ ਕੋਚ ਜਗਦੀਸ਼ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਕੋਟ ਖਾਲਸਾ ਤੇ ਹੋਰ ਅਹੁੱਦੇਦਾਰਾਂ, ਮੈਂਬਰਾਂ ਦੇ ਵੱਲੋਂ ਉਚੇਚੇ ਤੌਰ ‘ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਰਾਸ਼ਟਰੀ ਗਤਕਾ ਕੋਚ ਤੇ ਟੀ.ਡੀ. ਜਗਦੀਸ਼ ਸਿੰਘ ਨੇ ਵਿਦਿਆਰਥੀਆਂ ਦੀ ਕਾਰਜ਼ਸ਼ੈਲੀ ਤੇ ਪ੍ਰਾਪਤੀਆਂ ਤੇ ਰੋਸ਼ਨੀ ਪਾਈ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਹੋਰ ਵੀ ਬੇਹਤਰ ਕਰਕੇ ਦਿਖਾਉਣਗੇ।ਪ੍ਰਧਾਨ ਸਵਿੰਦਰ ਸਿੰਘ ਸੰਧੂ, ਕੋਟ ਖਾਲਸਾ ਨੇ ਕਿਹਾ ਕਿ ਸਿੱਖ ਰਹੁਰੀਤਾਂ, ਪਰੰਪਰਾਵਾਂ ਤੇ ਰਵਾਇਤਾਂ ਦੇ ਵਿੱਚ ਗਤਕੇ ਦੀ ਵੱਖਰੀ ਪਛਾਣ ਹੈ। ਜਦੋਂ ਕਿ ਗੁਰੂ ਕਾਲ ਦੇ ਸਮੇਂ ਤੋਂ ਹੀ ਗੁਰੂ ਕੀਆਂ ਲਾਡਲੀਆਂ ਫੌਜਾਂ ਇਸ ਖੇਡ ਰਾਹੀਂ ਸ਼ਾਸ਼ਤਰ ਵਿਦਿਆ ਹਾਸਲ ਕਰਦੀਆਂ ਰਹੀਆਂ ਹਨ।ਇਸ ਮੌਕੇ ਉਦੈ ਸਿੰਘ, ਗੁਰਮੀਤ ਸਿੰਘ, ਤਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਪਲਵਿੰਦਰ ਸਿੰਘ ਆਦਿ ਹਾਜਰ ਸਨ। ਫੋਟੋਕੈਪਸ਼ਨ: ਗੁਰਦੁਆਰਾ ਬੋਹੜੀ ਸਾਹਿਬ ਵਿਖੇ ਕੋਟ ਖਾਲਸਾ ਵਿਖੇ ਕੋਚ ਜਗਦੀਸ਼ ਸਿੰਘ ਤੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਅਹੁੱਦੇਦਾਰ ਤੇ ਮੈਂਬਰ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply