
ਅੰਮ੍ਰਿਤਸਰ, ੧੨ ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਵ’ਲੋਂ ਚਲਾਈ ਜਾ ਰਹੀ ਰੂੁਬੁਰੂ ਲੜੀ ਅਧੀਨ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ ਵਿਖੇ ਉਘੇ ਸ਼ਾਇਰ, ਪੱਤਰਕਾਰ ਅਤੇ ਅਨੁਵਾਦਕ ਦੀਪ ਜਗਦੀਪ ਸਿੰਘ ਨਾਲ ਸੰਵਾਦ ਰਚਾਇਆ ਗਿਆ।ਇਸ ਸੰਖੇਪ ਪਰ ਭਾਵਪੂਰਤ ਸਮਾਗਮ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਸੰਧੂ, ਜਗਤਾਰ ਗਿੱਲ , ਬਲਦੇਵ ਸਿੰਘ ਬੁੱਟਰ ਨਾਵਲਕਾਰ ਨੇ ਸਾਂਝੇ ਰੂਪ ਵਿੱਚ ਕੀਤੀ ।ਸਭਾ ਦੇ ਜਨਰਲ ਸਕੱਤਰ ਪ੍ਰਿੰ: ਗੁਰਬਾਜ਼ ਸਿੰਘ ਛੀਨਾ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ ।ਸਵਾਲਾ ਜਵਾਬਾਂ ਦੇ ਸਿਲਸਿਲੇ ਵਿੱਚ ਗੱਲ ਕਰਦਿਆਂ ਦੀਪ ਜਗਦੀਪ ਨੇ ਕਿਹਾ ਕਿ ਉਹ ਪਿਛਲੇ ਪੰਦਰਾਂ ਸਾਲ ਤੋਂ ਮੀਡੀਏ ਨਾਲ ਜੁੜਿਆ ਹੋਇਆ ਹੈ ਜੋ ਉਸਦੀ ਰੋਜੀ ਰੋਟੀ ਦਾ ਸਾਧਨ ਹੈ । ਉਸ ਨੇ ਕਿਹਾ ਕਿਹ ਉਹ ਬਾਬੇ ਨਾਨਕ ਦੀ ਫਿਲਾਸਫੀ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਇਸੇ ਕਾਰਨ ਉਹ ਆਪਣੀ ਜਿੰਦਗੀ ਬਹੁਤ ਸਾਦੇ ਢੰਗ ਨਾਲ ਜੀਅ ਰਿਹਾ ਹੈ ।ਉਸ ਨੇ ਇਹ ਵੀ ਦੱਸਿਆ ਕਿ ਇਕ ਟੀ ਵੀ ਚੈਨਲ ਵਿੱਚ ਚੰਗੀ ਤਨਖਾਹ ਵਾਲੀ ਨੌਕਰੀ ਛੱਡ ਕੇ ਆਪਣੀ ਮੀਡੀਆ ਕੰਪਨੀ ਸ਼ੁਰੂ ਕੀਤੀ ਹੋਈ ਹੈ ।ਇਸ ਦੇ ਨਾਲ ਨਾਲ ਉਹ ਈ ਮੈਗਜੀਨ ਲਫਜਾਂ ਦੇ ਪੁਲ ਰਾਹੀ ਨਵੀ ਪੀੜੀ ਨੂੰ ਪੰਜਾਬੀ ਭਾਸ਼ਾ ਅਤੇ ਤਕਨੀਕ ਨਾਲ ਜੋੜ ਰਿਹਾ ਹੈ।ਉਸ ਨੇ ਇਹ ਵੀ ਦੱਸਿਆ ਕਿ ਪਿਛਲੇ ਵੀਹ ਸਾਲਾਂ ਤੋਂ ਉਸਦਾ ਹਰ ਸ਼ੁਕਰਵਾਰ ਨਵੀਂ ਫਿਲਮ ਦਾ ਪਹਿਲਾ ਸ਼ੋਅ ਵੇਖਣ ਦਾ ਸ਼ੌਕ ਹੈ ਜੋ ਅਜੇ ਬਾਦਸਤੂਰ ਜਾਰੀ ਹੈ।ਹੁਣ ਉਸ ਨੂੰ ਫਿਲਮ ਵੇਖਣ ਦੇ ਪੈਸੇ ਖਰਚਣੇ ਨਹੀ ਪੈਂਦੇ ਸਗੋਂ ਇੱਕ ਫਿਲਮ ਸਮੀਖਿਅਕ ਹੋਣ ਦੇ ਨਾਤੇ ਫਿਲਮ ਵੇਖਣ ਦੇ ਪੈਸੇ ਮਿਲਦੇ ਹਨ।ਉਹਨਾਂ ਦੇ ਆਪਣੀ ਪਲੇਠੀ ਕਾਵਿ ਪੁਸਤਕ ਨੰਗੀ ਚੁੱਪ ਵਿੱਚੋਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਇੱਕ ਲਹਿਰ ਬਣਾ ਰਹੇ ਹਨ ਕਿ ਲੇਖਕਾਂ ਨੂੰ ਆਪਣੀਆਂ ਕਿਤਾਬਾਂ ਮੁੱਫਤ ਨਾ ਵੰਡਣੀਆਂ ਪੈਣ ਅਤੇ ਘੱਟੋ ਘੱਟ ਲੇੇਖਕਾਂ ਅੰਦਰ ਇਹ ਜਾਗਰਤੀ ਲਿਆਂਦੀ ਜਾਵੇ ਕਿ ਉੇਹ ਆਪਣੇ ਸੰਗੀ ਸਾਥੀਆਂ ਦੀਆਂ ਕਿਤਾਬਾਂ ਵੀ ਮੁੱਲ ਲੈ ਕੇ ਪੜ੍ਹਨ।
ਲੇਖਕ ਅਤੇ ਪ’ਤਰਕਾਰ ਜਸਦੇਵ ਮਾਨ ਨੇ ਦੀਪ ਜਗਦੀਪ ਦੇ ਜੀਵਨ ਅਤੇ ਸਾਹਿਤਕ ਸਫਰ ਬਾਰੇ ਵਿਚਾਰ ਚਰਚਾ ਕੀਤੀ।ਇਸ ਸਮੇ ਬੋਲਦਿਆਂ ਭੁਪਿੰਦਰ ਸੰਧੂ ਨੇ ਦੀਪ ਜਗਦੀਪ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਇਹ ਨੌਜਵਾਨ ਨਵੀਂ ਪੀੜੀ ਨੂੰ ਤਕਨੀਕੀ ਗਿਆਨ ਦੇ ਕੇ ਮਾਂ ਬੋਲੀ ਦੀ ਬਹੁਤ ਵੱਡੀ ਸੇਵਾ ਕਰ ਰਿਹਾ ।ਇਸ ਮੌਕੇ ਹੋਏ ਕਵੀ ਦਰਬਾਰ ਸਮੇਂ ਸਤਨਾਮ ਔਲਖ, ਕੁਲਦੀਪ ਦਰਾਜਕੇ, ਬਲਦੇਵ ਕੰਬੋ, ਹਰਮੀਤ ਆਰਟਿਸਟ, ਹਰਜੱਸ ਦਿਲਬਰ,ਨਰਿੰਦਰ ਯਾਤਰੀ, ਜਗਤਾਰ ਗਿੱਲ, ਚਰਨਜੀਤ ਅਜਨਾਲਾ, ਓਮ ਪ੍ਰਕਾਸ਼ ਭਗਤ, ਗੋਪਾਲ ਨਿਮਾਣਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।ਸਭਾ ਵੱਲੋਂ ਦੀਪ ਜਗਦੀਪ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇਂ ਕਸ਼ਮੀਰ ਸਿੰਘ ਛੀਨਾ, ਸ: ਸੰਤ ਸਿੰਘ ਛੀਨਾ, ਪਹਿਲਵਾਨ ਜਸਕਰਨ ਸਿੰਘ, ਗੁਰਸੇਵਕ ਬਾਸਰਕੇ ,ਸੁਖਪਾਲ ਸਿੰਘ ਧਨੋਆ ,ਮੈਡਮ ਗੁਰਪ੍ਰੀਤ ਕੌਰ ਛੀਨਾ , ਅਕਾਲਜੋਤ ਕੋਮਲ ਆਦਿ ਹਾਜਰ ਸਨ ।
Check Also
ਖ਼ਾਲਸਾ ਕਾਲਜ ਵਿਖੇ ‘ਪੰਜਾਬ ਅਰਥਵਿਵਸਥਾ ਦਾ ਵਾਤਾਵਰਣ ਪੁਨਰ-ਸਥਿਤੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਅਤੇ ਖੇਤੀਬਾੜੀ ਵਿਭਾਗ …
Punjab Post Daily Online Newspaper & Print Media