ਅੰਮ੍ਰਿਤਸਰ 12 ਸਤੰਬਰ (ਜਗਦੀਪ ਸਿੰਘ ਸੱਗੂ) ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ ਦੇ ਤਾਏ ਦੇ ਪੁੱਤਰ ਭਰਾ ਤੇ ਦਰਸ਼ਨ ਸਿੰਘ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਦੇ ਸਪੁੱਤਰ ਅਮਰੀਕ ਸਿੰਘ ਖਜਾਨੇਵਾਲੀਆ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ।ਅਮਰੀਕ ਸਿੰਘ ਦਾ ਅੰਤਿਮ ਸੰਸਕਾਰ ਧਾਰਮਿਕ ਰਸਮਾਂ ਅਨੁਸਾਰ ਪਿੰਡ ਸੁਲਤਾਨਵਿੰਡ ਦੇ ਸ਼ਮਸ਼ਾਨਘਾਟ ਪਿਛਲੇ ਪਾਸੇ ਪੁਲਿਸ ਚੌਂਕੀ ਸੁਲਤਾਨਵਿੰਡ ਨੇੜੇ ਨਹਿਰ ਦਾ ਪੁਲ ਅੰਮ੍ਰਿਤਸਰ ਵਿਖੇ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਹਜ਼ਾਰਾਂ ਨਮ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ।ਇਸ ਤੋਂ ਪਹਿਲਾ ਅਰਦਾਸ ਭਾਈ ਤਰਸੇਮ ਸਿੰਘ ਨੇ ਕੀਤੀ।ਅਮਰੀਕ ਸਿੰਘ ਦੇ ਦੋਵੇਂ ਪੁੱਤਰ ਰਾਜਵਿੰਦਰ ਸਿੰਘ ਰਾਜੂ ਤੇ ਬਿਕਰਮਜੀਤ ਸਿੰਘ ਖਾੜਕੂ ਲਹਿਰ ਸਮੇਂ ਸ਼ਹੀਦ ਹੋ ਗਏ ਸਨ, ਇਸ ਲਈ ਅਮਰੀਕ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀ ਵੱਡੀ ਨੂੰਹ ਬੀਬੀ ਰਾਜਕਰਨ ਕੌਰ ਨੇ ਦਿਤੀ।ਸਵ: ਅਮਰੀਕ ਸਿੰਘ ਆਪਣੇ ਪਿੱਛੇ ਪਤਨੀ, ਨਹੁੰ ਤੇ ਦੋ ਪੋਤੀਆਂ ਛੱਡ ਗਏ ਹਨ।ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਮਰੀਕ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਦੁੱਖ ਦੀ ਘੜੀ ਮੌਕੇ ਮੈਂਬਰ ਸ਼ੋ੍ਰਮਣੀ ਕਮੇਟੀ ਕਸ਼ਮੀਰ ਸਿੰਘ ਬਰਿਆਰ, ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ, ਸਾਬਕਾ ਅਕਾਲੀ ਜਥਾ ਸ਼ੀਹਰੀ ਪ੍ਰਧਾਨ ਉਪਕਾਰ ਸਿੰਘ ਸੰਧੂ, ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਸਬਾਕਾ ਕੌਂਸਲਰ ਪ੍ਰਤਾਪ ਸਿੰਘ ਪੱਖਿਆਂਵਾਲਾ, ਮਿਲਾਪ ਸਿੰਘ ਖਜਾਨੇਵਾਲੀਆ, ਸੁਖਵਿੰਦਰ ਸਿੰਘ ਪੱਪੂ, ਸ਼ਮਸ਼ੇਰ ਸਿੰਘ ਸ਼ੇਰਾ, ਜਥੇਦਾਰ ਬਚਿਤਰ ਸਿੰਘ, ਬਲਵਿੰਦਰ ਸਿੰਘ ਕਾਲਾ, ਠੇੇਕੇਦਾਰ ਲਖਬੀਰ ਸਿੰਘ, ਅਜਮੇਰ ਸਿੰਘ ਸੰਧੂ, ਸੁਰਜੀਤ ਸਿੰਘ ਚਾਨੀ, ਅਮਰੀਕ ਸਿੰਘ ਬਾਊ, ਗੁਰਮੁੱਖ ਸਿੰਘ ਖਾਲਸਾ, ਗੁਰਜੀਤ ਸਿੰਘ ਸ਼ੇਰ, ਰਾਣਾ ਪਲਵਿੰਦਰ ਸਿੰਘ, ਮਨਮੋਹਨ ਸਿੰਘ ਵੇਰਕਾ, ਜੋਬਨਜੀਤ ਸਿੰਘ, ਜਰਨੈਲ ਸਿੰਘ ਸਖੀਰਾ, ਮਹਾਬੀਰ ਸਿੰਘ ਖਾਲਸਾ, ਮੁਖਤਾਰ ਸਿੰਘ ਖਾਲਸਾ, ਸਰਬਜੀਤ ਸਿੰਘ ਭਾਗੋਵਾਲੀਆ, ਜਰਨੈਲ ਭੱਟੀ, ਅਜੈਬੀਰ ਸਿੰਘ ਰੰਧਾਵਾ, ਸ਼ਹੀਦ ਭਾਈ ਧਰਮ ਸਿੰਘ ਟਰੱਸਟ ਤੋਂ ਬੀਬੀ ਸੰਦੀਪ ਕੌਰ ਖਾਲਸਾ, ਸਰਬਜੀਤ ਸਿੰਘ ਘੁਮਾਣ, ਕਿਰਪਾਲ ਸਿੰਘ ਰੰਧਾਵਾ, ਹਰਬੀਰ ਸਿੰਘ ਸੰਧੂ, ਬਲਵਿੰਦਰ ਸਿੰਘ, ਦਲਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਚਾਟੀਵਿੰਡ ਲੇਹਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।ਸਵ: ਅਮਰੀਕ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਗੋਬਿੰਦ ਨਗਰ ਸੁਲਤਾਨਵਿੰਡ ਵਿਖੇ ਮਿਤੀ 19 ਸਤੰਬਰ ਦਿਨ ਸੋਮਵਾਰ ਨੂੰ ਦੁਪਹਿਰ 12.00 ਤੋਂ 1.00 ਵਜੇ ਪਾਏ ਜਾਣਗੇ।
Punjab Post Daily Online Newspaper & Print Media