ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਦੂਜਾ ਸਰਵ ਭਾਰਤੀ ਅੰਤਰ ਯੂਨੀਵਰਸਿਟੀ ਗਤਕਾ ਮੈਨ ਐਂਡ ਵੂਮੈਨ ਟੂਰਨਾਮੈਂਟ 2013-14 ‘ਚ ਹਿੱਸਾ ਲੈਂਦਿਆ ਗਤਕੇ ਮੁਕਾਬਲੇ ‘ਚ ਅਹਿਮ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਟੂਰਨਾਮੈਂਟ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਿਯੁਕਤ ਗਤਕਾ ਟੀਮ ‘ਚ ਕਾਲਜ ਦੀਆਂ 5 ਵਿਦਿਆਰਥਣਾਂ ਮਨਪ੍ਰੀਤ ਕੌਰ ਬੀ. ਬੀ. ਏ ਭਾਗ ਤੀਜਾ, ਜਸਮੀਤ ਕੌਰ ਬੀ. ਬੀ. ਏ ਭਾਗ ਤੀਜਾ, ਸੁਖਬੀਰ ਕੌਰ ਬੀ.ਏ ਭਾਗ ਤੀਜਾ, ਪ੍ਰਭਜੋਤ ਕੌਰ ਬੀ. ਐਸ.ਸੀ ਇਕਨਾਮਿਕਸ ਭਾਗ ਤੀਜਾ ਅਤੇ ਸਰਬਜੋਤ ਕੌਰ ਬੀ. ਏ ਸਮੈਸਟਰ ਚੌਥਾ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ‘ਚ ਟੀਮ ਈਵੈਂਟ ਅਤੇ ਵਿਅਕਤੀਗਤ ਮੁਕਾਬਲੇ ਕਰਵਾਏ ਗਏ। ਟੀਮ ਈਵੈਂਟ ‘ਚ ਵਿਦਿਆਰਥਣਾਂ ਨੇ ਤੀਜਾ ਸਥਾਨ ਹਾਸਲ ਕਰਕੇ 5500 ਰੁਪਏ ਨਗਦ ਇਨਾਮ, ਕਾਂਸੀ ਦਾ ਤਮਗਾ ਅਤੇ ਟਰਾਫ਼ੀ ਹਾਸਲ ਕੀਤੀ। ਵਿਅਕਤੀਗਤ ਮੁਕਾਬਲਿਆਂ ‘ਚ ਮਨਪ੍ਰੀਤ ਕੌਰ ਨੇ ਫਰੀ ਸੋਟੀ ਈਵੈਂਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ। ਜਸਮੀਤ ਕੌਰ ਨੇ ਵਿਅਕਤੀਗਤ ਪ੍ਰਦਰਸ਼ਨੀ ‘ਚ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਹਾਸਲ ਕੀਤਾ। ਵਿਦਿਆਰਥਣਾਂ ਦੀਆਂ ਸ਼ਾਨਦਾਰ ਉਪਲਬਧੀਆਂ ਕਰਕੇ ਇਨ੍ਹਾਂ ਨੂੰ ਖਾਲਸਾ ਕਾਲਜ ਫ਼ਾਰ ਵੂਮੈਨ ਤੋਂ ਇਲਾਵਾ ਯੂਨੀਵਰਸਿਟੀ, ਗੁਰਦੁਆਰਾ ਛੇਹਰਟਾ ਸਾਹਿਬ ਤੇ ਭਗਤ ਨਾਮ ਦੇਵ ਨਾਮ ਲੇਵਾ ਸੁਸਾਇਟੀ ਅੰਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰ: ਡਾ. ਮਾਹਲ ਮਾਹਲ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ‘ਚ ਹੋਰ ਉਚੇਰੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …