Monday, July 1, 2024

ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਵੰਡੇ ਸ਼ਗਨ ਸਕੀਮ ਦੇ ਚੈਕ

22011402

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਅਨਿਲ ਜੋਸ਼ੀ ਜੀ ਵੱਲੋ ਪੰਜਾਬ ਸਰਕਾਰ ਵੱਲੋ ਧੀਆਂ ਦੇ ਵਿਆਹ ਤੇ 15 ਹਜਾਰ ਰੋਪਏ ਦੀ ਸ਼ਗਨ ਸਕੀਮ ਦੇ ਚੈਕ ਵੰਡੇ ਗਏ। ਇਸ ਮੋਕੇ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜੋਸ਼ੀ ਜੀ ਨੇ ਕਿਹਾ ਕਿ ਸਰਕਾਰ ਵੱਲੋ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਕਿ ਕਿਵੇ ਗਰੀਬ ਧੀਆਂ ਮਾਂ ਪਿਉ ਤੇ ਕੋਈ ਬੋਜ ਨਾ ਬਨੇ ਇਸ ਲਈ ਮੁਫਤ ਭੜਾਈ ਲਿਖਾਈ ਤੇ ਵਰਦੀਆਂ ਦੇ ਨਾਲ ਗਿਆਰਵੀ ਅਤੇ ਬਾਰਵੀਂ ਵਿਚ ਪੜ੍ਹ ਰਹੀਆਂ ਬੱਚੀਆ ਨੂੰ ਮਾਈ ਭਾਗੋ ਸਕੀਮ ਤਹਿਤ ਫ੍ਰੀ ਸਾਈਕਲ ਅਤੇ ਵਿਆਹ ਵੇਲੇ 15 ਹਜਾਰ ਰੁਪਏ ਸ਼ਗਨ ਸਕੀਮ ਵੱਜੋ ਦਿਤੇ ਜਾਂਦੇ ਹਨ । ਗਠਜੋੜ ਸਰਕਾਰ ਵੱਲੋ ਰਿਕਾਰਡ ਤੋੜ ਕੰਮ ਕਰਵਾਏ ਗਏ ਹਨ ਜਿਸ ਦੇ ਸਦਕਾ ਹੀ ਅਕਾਲੀ ਭਾਜਪਾ ਸਰਕਾਰ ਨੂੰ ਦੁਬਾਰਾ ਲੋਕਾਂ ਨੇ ਆਪਣਾ ਆਸ਼ੀਰਵਾਦ ਅਤੇ ਭਾਰੀ ਬਹੁਮਤ ਨਾਲ ਜਿਤਾਇਆ। ਇਸ ਮੋਕੇ ਤੇ ਕੋਂਸਲਰ ਅਮਨ ਐਰੀ, ਪ੍ਰਿਥਪਾਲ ਸਿੰਘ ਫੋਜੀ, ਪੀ. ਏ. ਰਕੇਸ਼ ਮਿੰਟੂ, ਰਵੀ ਗੁਪਤਾ, ਮਾਨਵ ਤਨੇਜਾ, ਵਿਸ਼ਾਲ ਲੱਖਨਪਾਲ, ਵਿਪਨ ਸ਼ਰਮਾ, ਡਾ ਪ੍ਰੇਮ ਕੁਮਾਰ, ਗੁਰਪਾਲ ਸਿੰਘ, ਹਰਪਾਲ ਸਿੰਘ, ਰਜੇਸ਼, ਰਾਜ ਕੁਮਾਰ ਆਦਿ ਮੋਜੂਦ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply