Saturday, April 11, 2026

 ਦਿਲਜੀਤ ਸਿੰਘ ‘ਬੇਦੀ’ ਨੂੰ ਗਹਿਰਾ ਸਦਮਾ- ਦੋਹਤਰੇ ਦਾ ਹੋਇਆ ਦੇਹਾਂਤ

ppn2011201601

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਉਨ੍ਹਾਂ ਦੇ ਵੱਡੇ ਭਰਾਤਾ ਹਰਕੇਵਲ ਸਿੰਘ ਬੇਦੀ ਤੇ ਡਾ: ਹਰਚੰਦ ਸਿੰਘ ਬੇਦੀ ਨੂੰ ਗਹਿਰਾ ਸਦਮਾ ਪੁੱਜਾ ਹੈ।ਬੇਦੀ ਨਾਲ ਫੋਨ ‘ਤੇ ਹੋਈ ਗੱਲਬਾਤ ਅਨੁਸਾਰ ਉਨ੍ਹਾਂ ਦੇ ਦੋਹਤਰੇ ਕਾਕਾ ਅੰਸ਼ਦੀਪ ਸਿੰਘ (18 ਸਾਲ) ਸਪੁੱਤਰ ਸ੍ਰ: ਗੁਰਮੀਤ ਸਿੰਘ ਜੇ. ਈ (ਪੀ ਡਬਲਯੂ ਡੀ) ਗੁਰੂ ਗੋਬਿੰਦ ਸਿੰਘ ਨਗਰ, ਗਲੀ ਨੰ: 2, ਨੇੜੇ ਮਾਈ ਜੀਵਾਂ ਦੀ ਸਮਾਧ, ਤਰਨ-ਤਾਰਨ ਰੋਡ, ਅੰਮ੍ਰਿਤਸਰ ਜੋ ਬੁਖਾਰ ਨਾਲ ਪੀੜ੍ਹਤ ਹੋਣ ਕਾਰਣ ਐਸਕਾਰਟ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ ਦਾ ਦੇਹਾਂਤ ਹੋ ਗਿਆ ਹੈ।ਕਾਕਾ ਅੰਸ਼ਦੀਪ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਮੇਨ ਬ੍ਰਾਂਚ ਵਿਖੇ +1 ਦਾ ਹੋਣਹਾਰ ਵਿਦਿਆਰਥੀ ਸੀ।ਕਾਕਾ ਅੰਸ਼ਦੀਪ ਸਿੰਘ ਦਾ ਅੰਤਿਮ ਸੰਸਕਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਾਟੀਵਿੰਡ ਗੇਟ ਨੇੜੇ ਸ਼ਮਸ਼ਾਨ ਘਾਟ ਵਿਖੇ ਅੱਜ 21 ਨਵੰਬਰ 2016 ਸੋਮਵਾਰ ਨੂੰ ਸਵੇਰੇ 10-00 ਵਜੇ ਹੋਵੇਗਾ।ਬੇਦੀ ਦੇ ਦੋਹਤਰੇ ਕਾਕਾ ਅੰਸ਼ਦੀਪ ਸਿੰਘ ਦੇ ਦੇਹਾਂਤ ਤੇ ਉਨ੍ਹਾਂ ਨਾਲ ਦੇਸ਼-ਵਿਦੇਸ਼ ਤੋਂ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸਖ਼ਸ਼ੀਅਤਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply