
ਫਾਜ਼ਿਲਕਾ, 23 ਨਵੰਬਰ (ਵਿਨੀਤ ਅਰੋੜਾ) – ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਿੰਡ ਲਾਲੋਵਾਲੀ ਵਿਚ ਪ੍ਰਿੰਸੀਪਲ ਮਨੋਜ ਸ਼ਰਮਾ ਦੀ ਅਗਵਾਈ ਵਿਚ ਇੱਕ ਦਿਨਾਂ ਗੈਰ ਰਿਹਾਇਸ਼ੀ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਮੀਟਿੰਗ ਹੋਈ।ਮੀਟਿੰਗ ਵਿਚ ਵੱਖ-ਵੱਖ ਸਕੂਲ ਮੁੱਖੀਆਂ ਅਤੇ ਐਸਐਮਸੀ ਮੈਂਬਰਾਂ ਨੇ ਭਾਗ ਲਿਆ।ਟ੍ਰੇਨਿੰਗ ਦੌਰਾਨ ਖਰੈਤ ਲਾਲ ਅਤੇ ਵਿਜੇ ਗੁਪਤਾ ਨੇ ਰਿਸੋਰਸ ਪਰਸਨ ਹਿੱਸਾ ਲਿਆ।ਬੱਚਿਆਂ ਦੀਆਂ ਸਮੱਸਿਆਵਾਂ, ਬੱਚਿਆਂ ਨਾਲ ਸਬੰਧਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਲਛਮਣ ਸਿੰਘ, ਵਿਨੋਦ ਕੁਮਾਰ, ਵੇਦ ਪ੍ਰਕਾਸ਼, ਵੇਦ ਪ੍ਰਕਾਸ਼, ਜਵਾਹਰਾ ਰਾਮ, ਹਜਾਰਾ ਰਾਮ, ਭਜ਼ਨ ਲਾਲ, ਸੁਨੀਤਾ ਪਰਮਜੀਤ ਕੌਰ, ਕਰਨਲ ਰਾਜ, ਆਸ਼ਾ ਰਾਣੀ, ਪ੍ਰਵੀਨ ਰਾਣੀ, ਅਸ਼ਵਨੀ ਸਹਿਗਲ, ਰਕੇਸ਼ ਸ਼ਰਮਾ, ਦਵਿੰਦਰ ਮਾਨ, ਲਕਸ਼ਮੀ ਨਰਾਇਣ, ਰਜੇਸ਼ ਸ਼ਰਮਾ ਤੇ ਮਧੂ ਬਾਲਾ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media