
ਫਾਜ਼ਿਲਕਾ, 28 ਨਵੰਬਰ (ਵਿਨੀਤ ਅਰੋੜਾ) – ਸਥਾਨਕ ਜੱਟੀਆ ਮੁਹੱਲਾ ਵਿਚ ਸਥਿਤ ਸ਼੍ਰੀ ਬਾਲਾ ਜੀ ਹੈਲਥ ਕਲੱਬ ਦੇ ਕੋਚ ਰਾਮ ਪ੍ਰਕਾਸ਼ ਨੇ ਜੂਨੀਅਰ ਮਿਸਟਰ ਪੰਜਾਬ 2016 ਦੀ ਮਾਸਟਰ ਸ਼੍ਰੇਣੀ ਵਿਚ ਹਿੱਸਾ ਲਿਆ। ਜਿਸ ਵਿਚ ਉਨ੍ਹਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪਦਮਸ਼੍ਰੀ ਪ੍ਰੇਮ ਚਦ ਡੋਗਰਾ ਨੇ ਕੋਚ ਰਾਮ ਪਕਾਸ਼ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਵੱਲੋਂ ਇਸ ਉਮਰ ਵਿਚ ਮੁਕਾਬਲੇ ਵਿਚ ਹਿੱਸਾ ਲੈਣ ਤੇ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।ਡਿਸਟ੍ਰਿਕਟ ਫਾਜ਼ਿਲਕਾ ਬਾਡੀ ਬਿਲਡਿੰਗ ਵੈਲਫੇਅਰ ਸੁਸਾਇਟੀ ਨੇ ਵੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਡਾ. ਸੋਰਭ ਖੇੜਾ, ਡਾ. ਯਸ਼ਪਾਲ ਜੰਸੀ, ਰਾਜ ਪ੍ਰਕਾਸ਼, ਸੰਜੇ, ਵਿਜੈ ਭਜੇੜੀਆ ਹਾਜ਼ਰ ਸਨ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media