ਬਟਾਲਾ, 6 ਦਸੰਬਰ (ਨਰਿੰਦਰ ਬਰਨਾਲ) ਲਾਇੰਨਜ ਕਲੱਬ ਬਟਾਲਾ ਮੁਸਕਾਨ ਆਪਣੇਸਮਾਜ ਸੇਵੀ ਕੰਮਾਂ ਕਰਕੇ ਬਟਾਲਾ ਸ਼ਹਿਰ ਹੀ ਨਹੀ ਸਗੋ ਆਲੇ ਦੁਆਲੇ ਪਿੰਡਾ ਵਿਚ ਵੀ ਆਪਣੀ ਵਿਲੱਖਣ ਪਹਿਚਾਨ ਬਣਾ ਚੁੱਕੀ ਹੈ। ਮੁਸਕਾਨ ਕਲੱਬ ਵੱਲੋਂ ਹੈਡਮਾਸਟਰ ਬਲਕਾਰ ਸਿੰਘ ਬਾਜਵਾ ਦੀ ਯਾਦ ਵਿਚ ਅੱਖਾਂ ਦਾ ਫਰੀ ਚੈਕਅਪ ਕੈਂਪ ਕਾਦੀਆਂ ਰੋਡ ਬਟਾਲਾ ਵਿਖੇ ਲਗਾਇਆ ਗਿਆ। ਇਸ ਕੈਪ ਦਾ ਉਦਘਾਟਨ ਐਸ ਡੀ ਐਮ ਸੀ੍ਰ ਪ੍ਰਿਥੀ ਸਿੰਘ, ਅਤੇ ਜਿਲਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਸਾਂਝੇ ਤੌਰ ‘ਤੇ ਕੀਤਾ ਗਿਆ।ਕੈਂਪ ਦੌਰਾਨ ਤਿੰਨ ਸੌ ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦੇ ਮਾਹਿਰ ਡਾ ਰਜਿੰਦਰ ਸਿੰਘ ਬਾਜਵਾ ਚੈਕ ਅਪ ਕੀਤੀਆ ਗਈਆ ਲੋੜ ਵੰਦਾ ਨੂੰ ਮੁਫਤ ਦਵਾਈਆਂ, ਦਾਰੂ, ਐਨਕਾਂ ਮੁਹੱਈਆ ਕੀਤੀਆਂ ਗਈਆਂ।
ਇਸ ਕੈਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਾਇੰਨਜ਼ ਕਲੱਬ ਬਟਾਾਲਾ ਮੁਸਕਾਨ ਦੇ ਪ੍ਰਧਾਨ ਬਰਿੰਦਰ ਸਿੰਘ ਅਠਵਾਲ, ਸੈਕਟਰੀ ਲਾਇਨ ਲਖਵਿੰਦਰ ਸਿੰਘ ਢਿਲੋ, ਲਾਇਨ ਸਤਵੰਤ ਸਿੰਘ, ਬਲਦੇਵ ਸਿੰਘ ਬੁਟਰ, ਜੋਨ ਚੇਅਰਮੈਨ ਡਾ. ਰਣਜੀਤ ਸਿੰਘ ਰੰਧਾਵਾ, ਡਿਪਟੀ ਡੀ.ਈ.ਓ ਭਾਰਤ ਭੂਸ਼ਨ, ਦਵਿੰਦਰ ਸਿੰਘ, ਬਖਸ਼ਿੰਦਰ ਸਿੰਘ, ਕਰਨਪਾਲ ਸਿੰਘ, ਪ੍ਰਿੰਸੀਪਲ ਰੰਜੀਵ ਅਰੋੜਾ, ਅਸੋਕ ਕੁਮਾਰ, ਪ੍ਰੋ ਉਮ ਪ੍ਰਕਾਸ, ਬਲਕਾਰ ਸਿੰਘ ਜੈਤੋਸਰਜਾ, ਨਰਿੰਦਰ ਕੌਰ, ਸਰਪ੍ਰਤਾਪ ਸਿੰਘ, ਸੰਦੀਪ ਸਿੰਘ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਮੈਡੀਕਲ ਟੀਮ ਵਿਚ ਡਾ. ਸੂਰਜ ਬਾਜਵਾ,ਅਵਨਿੰਦਰ ਕੌਰ ਬਾਜਵਾ, ਗੁਰਰਿੰਦਰ ਸਿੰਘ ਬਾਜਵਾ, ਸਮਸੇਰ ਸਿੰਘ, ਸਵਿੰਦਰ ਸਿੰਘ, ਲਵਲੀ, ਉਮਿੰਦਰ ਕੌਰ, ਸੰਦੀਪ ਕੌਰ, ਸੁਨੀਤਾ, ਰੁਪਿੰਦਰ ਕੌਰ, ਅਵਤਾਰ ਸਿੰਘ, ਹਰਦੀਪ ਕੌਰ, ਨਵਜੋਤ ਸਿੰਘ ਆਦਿ ਹਾਜ਼ਰ ਸਨ।ਲਾਇਨ ਬਰਿੰਦਰ ਸਿੰਘ ਅਠਵਾਲ ਪ੍ਰਧਾਨ ਲਇਨਜ਼ ਕਲੱਬ ਬਟਾਲਾ ਮੁਸਕਾਨ ਨੇ ਕਲੱਬ ਵਿਚ ਯੋਗਦਾਨ ਪਾਉਣ ਵਾਲੇ ਡਾਕਟਰਾਂ ਤੇ ਮੁਸਕਾਨ ਕਲੱਬ ਬਟਾਲਾ ਦੇ ਮੈਬਰਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media