
ਅੰਮਿ੍ਤਸਰ, 12 ਦਸੰਬਰ (ਜਗਦੀਪ ਸਿੰਘ ਸੱਗੂ) – ਇਤਹਾਸ਼ਿਕ ਸ਼ਹਿਰ ਅਮਿ੍ਰੰਤਸਰ ਵਿਚ ਬੀਤੇ ਪੰਜ ਦਿਨਾਂ ਤੋਂ ਚੱਲ ਰਿਹਾ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਇਟੈਕਸ) ਮੇਲਾ ਅਨੇਕਾਂ ਯਾਦਾਂ ਦੇ ਨਾਲ ਸੋਮਵਾਰ ਨੂੰ ਸਮਾਪਤ ਹੋ ਗਿਆ। ਇਸ ਪੰਜ ਰੋਜ਼ਾ ਪ੍ਰਦਰਸ਼ਨੀ ਵਿਚ ਇਸ ਵਾਰ ਬਾਇਰ-ਸੈਲਰ ਮੀਟ ਪੂਰੀ ਤਰਾਂ ਕੇਂਦਰ ਬਿੰਦੂ ਬਣ ਕੇ ਉਭਰੀ। ਸਨਅਤਕਾਰਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਅਗਲੇ ਸਾਲ ਇਸ ਬਾਇਰ -ਸੈਲਰ ਮੀਟ ਦਾ ਦਾਇਰ ਵਧਾਉਣ ਦੀ ਗੱਲ ਕਹੀ ਹੈ। ਪੀ.ਐਚ.ਡੀ ਚੈਂਬਰ ਦੀ ਪੰਜਾਬ ਕਮੇਟੀ ਦੇ ਕੋ-ਚੇਅਰਮੈਨ ਆਰ.ਐਸ. ਸਚਦੇਵਾ ਨੇ ਇਸ ਪ੍ਰੋਗਰਾਮ ਦੀ ਸਫਲਤਾ ਵਿਚ ਦਿੱਤੇ ਗਏ ਸਹਿਯੋਗ ਲਈ ਡਿਪਟੀ ਕਮੀਸ਼ਨਰ ਡਾਕਟਰ ਬਸੰਤ ਗਰਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਅਮਿ੍ਰੰਤਸਰ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਆਯੋਜਿਤ ਕੀਤੀ ਗਈ ਬਾਇਰ-ਸੈਲਰ ਮੀਟ ਦੀ ਸਾਰੇ ਦੇਸ਼ਾਂ ਨੇ ਪ੍ਰਸ਼ੰਸਾ ਕੀਤੀ ਹੈ।ਇਸ ਮੀਟ ਦੌਰਾਨ ਇਸ ਵਾਰ ਸਾਰਕ ਦੇਸ਼ਾਂ ਨੇ ਭਵਿੱਖ ਵਿੱਚ 319 ਕਰੋੜ ਰੁਪਏ ਦੇ ਕਾਰੋਬਾਰ ਨੂੰ ਅੱਗੇ ਵਧਾਉਣ ਦੀ ਨੀਂਹ ਰੱਖੀ ਹੈ। ਸੱਚਦੇਵਾ ਨੇ ਕਿਹਾ ਕਿ ਅਗਲੇ ਸਾਲ ਮੀਟ ਦਾ ਦਾਇਰਾ ਵਧਾਇਆ ਜਾਵੇਗਾ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਰੀਜਨਲ ਡਾਇਰੈਕਟਰ ਡਾ.ਪ੍ਰਵੀਨ ਰਾਠੀ ਨੇ ਕਿਹਾ ਕਿ ਕਈ ਤਰਾਂ ਦੇ ਖਦਸਿਆਂ ਦੇ ਬਾਵਜੂਦ ਇਸ ਵਾਰ ਵੀ ਕਰੀਬ 2 ਲੱਖ 45 ਹਜਾਰ ਲੋਕ ਮੇਲਾ ਵੇਖਣ ਲਈ ਆਏ ਹਨ। ਪ੍ਰਦਰਸ਼ਨੀ ਦੇ ਦੌਰਾਨ ਜਿੱਥੇ ਵੱਡੇ ਉਦਯੋਗਪਤੀਆਂ ਨੇ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਹੈ ਉਥੇ ਹੀ ਮੈਦਾਨ ਵਿਚ ਲੱਗੀਆਂ ਵੱਖ-ਵੱਖ ਸਟਾਲਾਂ ਤੋਂ ਲੱਖਾਂ ਲੋਕਾਂ ਨੇ ਰੋਜ਼ਾਨਾ ਇਸਤੇਮਾਲ ਦੀਆਂ ਚੀਜਾਂ ਦੀ ਖਰੀਦਦਾਰੀ ਕੀਤੀ ਹੈ। ਵਿਦੇਸ਼ੀ ਪ੍ਰਤੀਨਿਧੀਆਂ ਨੇ ਪੀਐਚਡੀ ਚੈਂਬਰ ਦਾ ਕੀਤਾ ਧੰਨਵਾਦ: ਪਾਇਟੈਕਸ ਮੇਲੇ ਦੌਰਾਨ ਅਫ਼ਗਾਨਿਸਤਾਨ, ਬੰਗਲਾ ਦੇਸ਼, ਭੂਟਾਨ, ਨੇਪਾਲ ਅਤੇ ਸ੍ਰੀਲੰਕਾ ਦੇ ਪ੍ਰਤੀਨਿਧੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਵੱਖ-ਵੱਖ ਦੇਸ਼ਾਂ ਦੇ ਉਦਯੋਗਿਕ ਪ੍ਰਤੀਨਿਧੀਆਂ ਨੇ ਇਸ ਪ੍ਰਦਰਸ਼ਨੀ ਦੇ ਦੌਰਾਨ ਉਦਯੋਗ ਅਤੇ ਉਤਪਾਦ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਾਰਕ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਇਕ ਮੰਚ ਤੇ ਇਕੱਠਾ ਕਰਨ ਲਈ ਪੀਐਚਡੀ ਚੈਂਬਰ ਆਫ਼ ਕਮਰਸ ਦਾ ਧੰਨਵਾਦ ਕਰਦੇ ਹੋਏ ਸਾਰਕ ਪ੍ਰਤੀਨਿਧੀਆਂ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਭਾਗ ਲੈਣ ਤੋਂ ਬਾਅਦ ਉਨ੍ਹਾਂ ਨੂੰ ਭਵਿੱਖ ਵਿਚ ਚੰਗਾ ਲਾਭ ਪ੍ਰਾਪਤ ਹੋਵੇਗਾ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media