
ਫਾਜਿਲਕਾ, 4 ਜੂਨ (ਵਿਨੀਤ ਅਰੋੜਾ) – ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਬ੍ਰਾਂਚ ਵਾਟਰ ਸਪਲਾਈ ਅਤੇ ਸੇਨੀਟੇਸ਼ਨ ਫਾਜਿਲਕਾ ਦੀ ਬੈਠਕ ਘਾਹ ਮੰਡੀ ਵਿੱਚ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ ਜਿਸ ਵਿੱਚ ਸਮੂਹ ਮੈਂਬਰ ਮੌਜੂਦ ਹੋਏ ।ਬੈਠਕ ਨੂੰ ਸੰਬੋਧਨ ਕਰਦੇ ਪ੍ਰਧਾਨ ਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਅਕਾਲੀ – ਭਾਜਪਾ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਨਾ ਕੱਢਣ ਕਾਰਨ ਚੋਣਾਂ ਵਿੱਚ ਹਾਰ ਦਾ ਮੁੰਹ ਵੇਖਣਾ ਪਿਆ ਹੈ । ਪੰਜਾਬ ਦੀ ਸਰਕਾਰ ਨੂੰ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਣਾ ਚਾਹੀਦਾ ਹੈ ।ਉਨਾਂ ਨੇ ਬਾਦਲ ਸਰਕਾਰ ਵਲੋਂ ਮੰਗ ਕੀਤੀ ਕਿ ਬਾਕੀ ਰਹਿੰਦੇ ਦੇਹਾੜੀਦਾਰ ਵਰਕਰਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਨਵੀਂ ਪੇਂਸ਼ਨ ਸਕੀਮ ਬੰਦ ਕਰਕੇ ਪੁਰਾਣਾ ਪੇਂਸ਼ਨ ਫਾਰਮੂਲਾ ਲਾਗੂ ਕੀਤਾ ਜਾਵੇ, ਜੇਈ ਟੇਸਟ ਪਾਸ ਪੰਪ ਆਪਰੇਟਰਾਂ ਨੂੰ ਜੇਈ ਪ੍ਰਮੋਟ ਕੀਤਾ ਜਾਵੇ, ਬਾਕੀ ਰਹਿੰਦੇ ਪੰਪ ਆਪਰੇਟਰਾਂ ਦਾ ਜੇਈ ਦਾ ਟੇਸਟ ਲਿਆ ਜਾਵੇ, ਹਾਈਕੋਰਟ ਦੇ ਫੈਸਲੇ ਅਨੁਸਾਰ ਜੀਪੀਏਫ ਦੇ ਖਾਤੀਆਂ ਵਿੱਚ ਭੁਗਤਾਨ ਕੀਤਾ ਜਾਵੇ, ਸਾਰੇ ਮਹਿਕਮੀਆਂ ਵਿੱਚ ਪੱਕੀ ਭਰਤੀ ਕੀਤੀ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਡੀਏ ਦੀ ਕਿਸ਼ਤ ਲਾਗੂ ਕੀਤੀ ਜਾਵੇ, ਵਾਟਰ ਸਪਲਾਈ ਦਾ ਕੰਮ ਵਿਭਾਗ ਨੂੰ ਦਿੱਤਾ ਜਾਵੇ ।ਜੇਕਰ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਨਹੀਂ ਮੰਨੀਆਂ ਤਾਂ ਜਥੇਬੰਦੀ ਵਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ ।ਮੀਟਿੰਗ ਵਿੱਚ ਹੋਰਨਾਂਂ ਤੋਂ ਇਲਾਵਾ ਸਕੱਤਰ ਧਰਮਿੰਦਰ ਸਿੰਘ, ਸੀਨੀਅਰ ਉਪ-ਪ੍ਰਧਾਨ ਮਨਜੀਤ ਸਿੰਘ, ਸ਼ਾਮ ਲਾਲ, ਸੁਭਾਸ਼, ਰੋਸ਼ਨ ਲਾਲ, ਪ੍ਰਦੀਪ ਕੁਮਾਰ ਕਪਾਹੀ, ਹੀਰਾ ਲਾਲ, ਸ਼ਾਮ ਲਾਲ, ਹੰਸਾ ਸਿੰਘ, ਕਰਨੈਲ ਸਿੰਘ ਚੇਅਰਮੈਨ, ਜੰਗੀਰ ਸਿੰਘ ਅਤੇ ਬਲਵੰਤ ਸਿੰਘ ਆਦਿ ਨੇ ਸੰਬੋਧਨ ਕੀਤਾ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media