Friday, October 18, 2024

ਗੁ: ਸ੍ਰੀ ਟਾਹਲਾ ਸਾਹਿਬ ਵਿਖੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ

090207
ਚੱਬਾ, 9 ਫਰਵਰੀ (ਸੁਖਬੀਰ ਸਿੰਘ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਚੱਬਾ ਵਿਖੇ ਬਾਬਾ ਦਰਸ਼ਨ ਸਿੰਘ ਜੀ ਦੀ ਰਹਿਨੁਮਾਈ ਹੇਠ ਬਾਬਾ ਦੀਪ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸਥਾਨਕ ਤਰਨ ਤਾਰਨ ਰੋਡ ਸਥਿਤ ਗੁ: ਸ੍ਰੀ ਟਾਹਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਉਪਰੰਤ ਸਜ਼ਾਏ ਗਏ ਧਾਰਮਿਕ ਦੀਵਾਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਾਬਕਾ ਜਥੇ: ਭਾਈ ਜਸਬੀਰ ਸਿੰਘ ਰੋਡੇ, ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ, ਭਾਈ ਮੋਹਕਮ ਸਿੰਘ, ਬਾਬਾ ਗੁਰਸੇਵਕ ਸਿੰਘ ਗੁਰੂਵਾਲੀ, ਬਾਬਾ ਜੀਵਾ ਸਿੰਘ ਦਮਦਮੀ ਟਕਸਾਲ ਮਹਿਤਾ, ਬਾਬਾ ਜੋਗਿੰਦਰ ਸਿੰਘ ਅਨੰਦਪੁਰ ਸਾਹਿਬ ਵਾਲੇ, ਬਾਬਾ ਸਰਦਾਰਾ ਸਿੰਘ ਖਾਨ ਛਾਪੜੀ ਵਾਲੇ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਬਾਬਾ ਗੁਰਨਾਮ ਸਿੰਘ ਭਾਈ ਕੀ ਡਰੋਲੀ, ਭਾਈ ਗੁਰਇਕਬਾਲ ਸਿੰਘ ਮੁਖੀ ਬੀਬੀ ਕੌਲਾਂ ਜੀ ਭਲਾਈ ਕੇਂਦਰ, ਬਾਬਾ ਬੰਤਾ ਸਿੰਘ ਮੁੰਡੇ ਪਿੰਡ, ਢਾਡੀ ਤਰਸੇਮ ਸਿੰਘ ਮੋਰਾਂਵਾਲੀ ਆਦਿ ਨੇ ਕਥਾ ਕੀਰਤਨ, ਕਵੀਸ਼ਰੀ ਤੇ ਢਾਡੀ ਵਾਰਾਂ ਦਾ ਗਾਇਣ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਸਮਾਗਮ ਦੌਰਾਨ 500 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛੱਕਿਆ। ਗੁ: ਟਾਹਲਾ ਸਾਹਿਬ ਦੇ ਮੁਖੀ ਬਾਬਾ ਦਰਸ਼ਨ ਸਿੰਘ ਨੇ ਆਏ ਹੋਏ ਸੰਤਾਂ-ਮਹਾਂਪੁਰਸ਼ਾਂ, ਕਥਾਵਾਚਕਾਂ ਅਤੇ ਹੋਰ ਉਘੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਤੇ  ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ।

090206

              ਇਸ ਮੌਕੇ ਬਾਬਾ ਦਰਸ਼ਨ ਸਿੰਘ ਜੀ ਨੇ ਕਿਹਾ ਕਿ ਕਾਲ ਅਜਿਹਾ ਹੈ ਜੋ ਸਭ ਨੂੰ ਅੱਗੇ ਲਾ ਕੇ ਭਜਾਉਂਦਾ ਹੈ, ਲੇਕਿਨ ਇਹ ਅਜਿਹਾ ਸਥਾਨ ਹੈ ਜਿਥੇ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਨੂੰ ਮੁਗਲਾਂ ਤੋਂ ਅਜ਼ਾਦ ਕਰਵਾਉਣ ਲਈ ਕੀਤੀ ਅਰਦਾਸ ਪੂਰੀ ਕਰਨ ਲਈ ਆਪਣਾ ਸੀਸ ਤਲੀ ‘ਤੇ ਟਿਕਾ ਕੇ ਗਿਣਤੀ ਦੇ ਹੀ ਜਾਂਬਾਜ਼ ਸਿੰਘਾਂ ਸਮੇਤ ੪੦੦੦੦ ਦੇ ਕਰੀਬ ਮੁਗਲਾਂ ਨਾਲ ਟੱਕਰ ਲਈ ਅਤੇ ਉਨਾਂ ਨੂੰ ਜੰਗ ਮੈਦਾਨ ਵਿਚ ਕਰਾਰੀ ਹਾਰ ਦੇ ਕੇ ਸ੍ਰੀ ਦਰਬਾਰ ਸਾਹਿਬ ਨੂੰ ਅਜ਼ਾਦ ਕਰਵਾ ਕੇ ਆਪਣੀ ਅਰਦਾਸ ਪੂਰੀ ਕਰਨ ਉਪਰੰਤ ਸ਼ਹੀਦੀ ਪ੍ਰਾਪਤ ਕੀਤੀ।ਬਾਬਾ ਦਰਸ਼ਨ ਸਿੰਘ ਜੀ ਨੇ ਦੱਸਿਆ ਕਿ ਗੁ: ਟਾਹਲਾ ਸਾਹਿਬ ਉਹ ਪਾਵਨ ਤੇ ਇਤਿਹਾਸਕ ਅਸਥਾਨ ਹੈ ਜਿਥੇ ਜਹਾਨ ਖਾਂ ਨਾਲ ਮੁਕਾਬਲਾ ਕਰਦਿਆਂ ਹੋਏ ਸਾਂਝੇ ਵਾਰਾਂ ਵਿੱਚ ਦੋਨਾਂ ਦੇ ਸੀਸ ਕੱਟੇ ਗਏ ਸਨ।ਉਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ ਦੀ ਕਾਰ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਹੈ।

ਇਸ ਜੋੜ੍ਹ ਮੇਲੇ ਵਿੱਚ ਪੁੱਜੀਆਂ ਸ਼ਖਸ਼ੀਅਤਾਂ ਵਿੱਚ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਦੋ ਸੰਸਦੀ ਸਕੱਤਰਾਂ ਬੀਬੀ ਨਵਜੋਤ ਕੌਰ ਸਿੱਧੂ ਤੇ ਹਰਮੀਤ ਸਿੰਘ ਸੰਧੂ, ਤਿੰੰਨ ਸ਼੍ਰੋਮਣੀ ਕਮੇਟੀ ਮੈਂਬਰਾਂ ਭਾਈ ਰਾਮ ਸਿੰਘ, ਜਥੇ: ਮੰਗਵਿੰਦਰ ਸਿੰਘ ਖਾਪੜਖੇੜੀ, ਭਗਵੰਤ ਸਿੰਘ ਸਿਆਲਕਾ, ਬਖਸ਼ੀਸ਼ ਸਿੰਘ ਚਾਟੀਵਿੰਡ, ਹਰਜੀਤ ਸਿੰਘ ਬਹੋੜੂ, ਪ੍ਰਧਾਨ ਕਸ਼ਮੀਰ ਸਿੰਘ, ਕੰਵਲਜੀਤ ਸਿੰਘ ਗਿੱਲ, ਜੈਮਲ ਸਿੰਘ ਵਰਪਾਲ, ਜਸਬੀਰ ਸਿੰਘ ਜੱਸ, ਅਜਮੇਰ ਸਿੰਘ ਮਹਿਮਾਂ, ਹਰਪਾਲ ਸਿੰਘ ਚੱਬਾ, ਗੁਰਿੰਦਰਵੀਰ ਸਿੰਘ ਵਿਰਕ, ਸੁਲਤਾਨ ਸਿੰਘ, ਸੁਰਜੀਤ ਸਿੰਘ ਗਿੱਲ, ਸੁਖਜੀਤ ਸਿੰਘ ਗਿੱਲ, ਬੱਗਾ ਠੇਕੇਦਾਰ, ਸਰਪੰਚ ਲਖਬੀਰ ਸਿੰਘ ਗੁਰੂਵਾਲੀ, ਸਰਪੰਚ ਦਿਲਬਾਗ ਸਿੰਘ ਚੱਬਾ, ਗੁਰਮੀਤ ਸਿੰਘ, ਬਲਬੀਰ ਸਿੰਘ, ਸੋਨੂੰ ਚੱਬਾ, ਪ੍ਰਤਾਪ ਸਿੰਘ ਅਤੇ ਵੱਡੀ ਗਿਣਤੀ ‘ਚ ਦੇਸ਼-ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਨੇ ਹਾਜਰੀਆਂ ਲਵਾਈਆਂ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply