Friday, October 18, 2024

ਸ: ਚਰਨਜੀਤ ਸਿੰਘ ਚੱਢਾ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

090201
ਅੰਮ੍ਰਿਤਸਰ, 9 ਫਰਵਰੀ ( ਪੰਜਾਬ ਪੋਸਟ ਬਿਊਰੋ)-1902 ਤੋਂ ਬਣੀ ਸੇਵਾ ਅਤੇ ਸਿੱਖਿਆ ਵਿਚ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਸਰਬਸੰਮਤੀ ਨਾਲ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਦੇ ਅਹੁਦੇ ਵਜੋਂ ਸ: ਚਰਨਜੀਤ ਸਿੰਘ ਚੱਢਾ ਨੂੰ ਚੁਣਿਆ ਗਿਆ।ਚੀਫ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਸ. ਰਾਜਮੋਹਿੰਦਰ ਸਿੰਘ ਮਜੀਠੀਆ, ਸ: ਐਸ. ਪੀ. ਸਿੰਘ ਅਤੇ ਸ: ਨਰਿੰਦਰ ਸਿੰਘ ਦੀ ਦੇਖ-ਰੇਖ ਵਿਚ ਹੋਈਆਂ  ਚੋਣਾਂ ਬੜੇ ਹੀ ਸ਼ਾਂਤੀ ਪੂਰਨ ਅਤੇ ਉੇਤਸ਼ਾਹ ਨਾਲ ਸਮਾਪਤ ਹੋਈਆਂ। ਇਨ੍ਹਾਂ ਚੋਣਾਂ ਵਿਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਕਾਨਪੁਰ, ਮੁੰਬਈ, ਦਿੱਲੀ, ਚੰਡੀਗੜ੍ਹ, ਹੁਸ਼ਿਆਰਪੁਰ,  ਲੁਧਿਆਣਾ, ਜਲੰਧਰ, ਤਰਨਤਾਰਨ, ਅੰਮ੍ਰਿਤਸਰ ਤੇ ਹੋਰਨਾਂ ਵੱਖ ਵੱਖ ਹਿੱਸਿਆਂ ਤੋਂ ਲਗਭਗ 300ਮੈਂਬਰਾਂ ਦੀ ਰਿਕਾਰਡ ਤੋੜ ਸ਼ਿਰਕਤ ਦਰਜ ਕੀਤੀ ਗਈ। ਚੋਣਾਂ ਦੀ ਸ਼ੁਰੂਆਤ ਭਾਈ ਰਾਇ ਸਿੰਘ, ਹਜੂਰੀ ਰਾਗੀ ਦਰਬਾਰ ਸਾਹਿਬ ਦੇ ਜੱਥੇ ਦੇ ਗੁਰਬਾਣੀ-ਕੀਰਤਨ ਨਾਲ ਕੀਤੀ ਗਈ । ਜਦੋਂ ਸ: ਚਰਨਜੀਤ ਸਿੰਘ ਚੱਢਾ ਦਾ ਨਾਂ ਪ੍ਰਧਾਨ ਅਹੁਦੇ ਲਈ ਸ: ਕੁਲਵੰਤ ਸਿੰਘ ਕੋਹਲੀ ਵਲੋਂ ਤਜਵੀਜ ਕੀਤਾ ਗਿਆ ਤਾਂ ਸਭ ਦੀ ਸਹਿਮਤੀ ਭਰੇ “ਬੋਲੇ ਸੋ ਨਿਹਾਲ” ਦੇ ਬੋਲਾਂ ਦੀ ਜਿੱਤ ਭਰੀ ਗੂੰਜ ਵਿਚ ਉਨ੍ਹਾਂ ਨੂੰ ਪ੍ਰਧਾਨ ਦਾ ਅਹੁਦਾ ਨਿਵਾਜਿਆ ਗਿਆ। ਉਪਰੰਤ ਹੋਰਨਾਂ 3 ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ, 31 ਕਾਰਜਕਾਰੀ ਕਮੇਟੀ ਮੈਂਬਰਜ ਅਤੇ 10 ਮਾਲੀ ਕਮੇਟੀ ਦੇ ਮੈਂਬਰਜ ਸਾਹਿਬਾਨ ਅਤੇ ਹੋਰ ਕਮੇਟੀ ਮੈਂਬਰਾਂ ਦੀ ਨਿਯੁਕਤੀ ਦਾ ਅਖਤਿਆਰ ਸਰਬਸੰਮਤੀ ਨਾਲ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੂੰ ਸੌਂਪਿਆ ਗਿਆ ਅਤੇ ਹੋਰ ਅਹੁਦੇਦਾਰ ਬਣਾਉਣ ਦੀ ਜਿੰਮੇਵਾਰੀ ਵੀ ਸੌਂਪੀ ਗਈ। 090205ਸ: ਚਰਨਜੀਤ ਸਿੰਘ ਚੱਢਾ ਨੇ ਹਾਜਰ ਮੈਂਬਰਜ ਸਾਹਿਬਾਨ ਦਾ ਉਨ੍ਹਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਰੱਖਦਿਆਂ ਅਗਲੇ ਪੰਜਾਂ ਸਾਲਾਂ ਲਈ ਲਗਾਤਾਰ ਤੀਜੀ ਵਾਰ ਪ੍ਰਧਾਨ ਵਜੋਂ ਸਹਿਮਤੀ ਦੇਣ ਲਈ ਸ਼ੁਕਰਾਨਾ ਕੀਤਾ। ਉਨ੍ਹਾਂ ਮੁੜ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਖੁਸ਼ੀ ਅਤੇ ਸ਼ੁਕਰਾਨੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰੁ ਸਾਹਿਬ ਦੀ ਅਪਾਰ ਬਖਸ਼ਿਸ਼ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਪ੍ਰਧਾਨ ਦੇ ਅਹੁਦੇ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਪੂਰੀ ਤਨਦੇਹੀ ਨਾਲ ਇਸ ਜਿੰਮੇਵਾਰੀ ਨੂੰ ਨਿਭਾਉਣਗੇ। ਹੋਰਨਾਂ ਅਹੁਦੇਦਾਰਾਂ ਸਮੇਤ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਚੀਫ ਖਾਲਸਾ ਦੀਵਾਨ ਦੀ ਤਰੱਕੀ ਅਤੇ ਲੋਕ ਭਲਾਈ ਵਾਸਤੇ ਸ਼ਕਤੀ, ਵਿਸ਼ਵਾਸ਼, ਬੁੱਧੀ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ । ਇਸ ਮੌਕੇ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਜੀ ਦਾ ਅਸੀਸਾ ਭਰਿਆਂ ਸੰਦੇਸ਼ ਪੜ ਕੇ ਸੁਣਾਇਆਂ ਗਿਆ। ਇਸ ਦੌਰਾਨ ਸ: ਚਰਨਜੀਤ ਸਿੰਘ ਚੱਢਾ ਨੇ ਬੀਤੇ ਵਰ੍ਹਿਆਂ ਵਿਚ ਚੀਫ ਖਾਲਸਾ ਦੀਵਾਨ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੰਬਈ ਵਿਖੇ ਸ੍ਰੀ ਗੁਰੁ ਹਰਿਕ੍ਰਿਸ਼ਨ ਭਵਨ, ਸੀ.ਕੇ.ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਸੀ. ਕੇ.ਡੀ ਨਰਸਿੰਗ ਕਾਲਜ, ਅੰਮ੍ਰਿਤਸਰ, ਸੀ.ਕੇ.ਡੀ ਸੈਂਟਰ ਫਾਰ ਸਿਵਲ ਸਰਵਿਸਿਜ਼, ਅੰਮ੍ਰਿਤਸਰ, ਸ੍ਰੀ ਗਰੂ ਅਮਰਦਾਸ ਜੀ ਬਿਰਧ ਘਰ, ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ, ਕਪੂਰਥਲਾ ਦਾ ਉਦਘਾਟਨ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਤਰਨਤਾਰਨ ਦੀ ਉਸਾਰੀ ਦਾ ਕੰਮ ਬੜੀ ਤੇਜੀ ਨਾਲ ਚਲ ਰਿਹਾ ਹੈ ਅਤੇ ਆਉਣ ਵਾਲੇ ਸਾਲ ਇਸ ਵਿਚ ਦਾਖਲਾ ਸ਼ੁਰੂ ਹੋ ਜਾਵੇਗਾ। ਚੀਫ ਖਾਲਸਾ ਦੀਵਾਨ  ਵਲੌ ਸ਼ੁਭਮ ਇਨਕਲੇਵ ਵਿਖੇ ਖਰੀਦੀ 18 ਹਜਾਰ ਵਰਗ ਗਜ ਜਮੀਨ ਤੇ ਇੱਕ ਵਰਲਡ ਕਲਾਸ ਰਿਹਾਇਸ਼ੀ ਸਕੂਲ ਖੁੱਲ੍ਹਣ ਦੀ ਤਿਆਰੀ ਵਿਚ ਹੈ। ਸੀ.ਕੇ.ਡੀ. ਇੰਸਟੀਚਿਊਟ ਆਫ ਲਿਬਰਲ ਆਰਟਸ ਅਤੇ ਚੀਫ ਖਾਲਸਾ ਦੀਵਾਨ ਯੁਨੀਵਰਸਿਟੀ ਵੀ ਯੋਜਨਾ ਅਧੀਨ ਹੈ। ਅੱਗੇ ਵੀ ਸਾਡੇ  ਸਿਰ ਤੋੜ ਯਤਨ ਚੀਫ ਖਾਲਸਾ ਦੀਵਾਨ ਨੂੰ ਸਿੱਖਿਆ ਦੇ ਖੇਤਰ ਵਿਚ ਹੋਰ ਉਚਾਈਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply