
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਦੀ ਗਣਿਤ ਅਧਿਆਪਕਾ ਅਮਨਪ੍ਰੀਤ ਕੌਰ ਨੇ ਵਿਸ਼ਾਖਾਪਟਨਮ ਵਿਖੇ 10 ਅਤੇ 11 ਦਸੰਬਰ ਨੂੰ ਹੋਈ ਇੰਡੀਅਨ ਬਾਡੀ ਲਿਫਟਿੰਗ ਫੈਡਰੇਸ਼ਨ ਦੇ ਵੱਖ-ਵੱਖ ਮੁਕਾਬਲੇ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦਾ ਮਾਨ ਵਧਾਇਆ।ਉਸ ਨੇ ਬਾਡੀ ਲਿਫਟਿੰਗ ਦੇ ਚਿੰਨ-ਅਪ ਅਤੇ ਪੈਰਲਲ ਬਾਰ ਡਿਪ ਮੁਕਾਬਲੇ ਵਿੱਚ ਸੇਨੇ ਦਾ ਤਗਮਾ ਹਾਸਲ ਕੀਤਾ।ਅਮਨਪ੍ਰੀਤ ਕੌਰ ਨੇ ਹਿੱਪ ਫਲੈਕਸ਼ਨ ਅਤੇ ਰਿਵਰਸ ਪੁਲ ਅੱਪ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।ਉਸਨੇ ਰਨਿੰਗ ਮੁਕਬਲੇ ਵਿੱਚ ਵੀ ਪਹਿਲੇ ਨੰਬਰ ਤੇ ਰਹਿ ਕੇ ਸੋਨੇ ਦਾ ਤਗਮਾ ਹਾਸਲ ਕੀਤਾ।ਸਕੂਲ ਪਹੁੰਚਣ ਤੇ ਸਕੂਲ ਦੇ ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਨਵਪ੍ਰੀਤ ਸਿੰਘ ਸਾਹਣੀ ਅਤੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਅਧਿਆਪਕਾ ਦਾ ਸੁਆਗਤ ਕਰਦੇ ਹੋਏ ਉਸ ਨੂੰ ਇਸ ਸ਼ਾਨਦਾਰ ਸਫਲਤਾ ਦੀ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ।ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਜਿੱਤ ਦਾ ਸਿਹਰਾ ਡਾ: ਜੀ.ਐਲ ਸ਼ਰਮਾ ਅਤੇ ਟਰੇਨਿੰਗ ਕੋਚ ਅਮਨਪ੍ਰੀਤ ਸਿੰਘ ਦੇ ਸਿਰ ਜਾਂਦਾ ਹੈ ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media